ਮੈਰੀਲੈਂਡ/ਮਿੰਟ ਗੁੰਮਰੀ (ਗਿੱਲ) – ਪ੍ਰਾਇਮਰੀ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਮਿੰਟ ਗੁੰਮਰੀ ਕਾਊਂਟੀ ਅਗਜ਼ੈਕਟਿਵ ਦੀ ਦੌੜ ਵਿੱਚ ਦੋ ਦਿੱਗਜ਼ ਡੈਮੋਕਰੇਟਿਕਸ ਦੇ ਸਨ। ਜਿਨ੍ਹਾਂ ਵਿੱਚ ਮਾਰਕ ਐਰਲਿਕ ਤੇ ਡੇਵਿਡ ਬਲੇਅਰ ਪਿਛਲੇ ਕਈ ਦਿਨਾਂ ਤੋਂ ਕੁਝ ਵੋਟਾਂ ਤੇ ਅੱਗੇ ਪਿੱਛੇ ਚੱਲ ਰਹੇ ਸਨ। ਪਰ ਆਖਰੀ ਦੌਰ ਵਿੱਚ ਮਾਰਕ ਐਰਲਿਕ ਨੇ ਮਿੰਟ ਗੁੰਮਰੀ ਕਾਊਂਟੀ ਅਗਜ਼ੈਕਟਿਵ ਦੀ ਪ੍ਰਾਇਮਰੀ ਚੋਣ ਵਿੱਚ ਬਾਜ਼ੀ ਮਾਰ ਲਈ ਹੈ। ਮਾਰਕ ਐਰਲਿਕ ਨੂੰ 48 ਵੋਟਾਂ ਨਾਲ ਜੇਤੂ ਐਲਾਨ ਦਿੱਤਾ ਗਿਆ ਹੈ।
ਜਿੱਥੇ ਇਸ ਜਿੱਤ ’ਤੇ ਸਿੱਖ ਕਮਿਊਨਿਟੀ ਦਾਅਵਾ ਕਰ ਰਹੀ, ਉੱਥੇ ਖੁਸ਼ੀ ਵੀ ਮਨਾ ਰਹੀ ਹੈ। ਕਿਉਂਕਿ ਗੁਰਚਰਨ ਸਿੰਘ ਪ੍ਰਧਾਨ ਵਰਲਡਰ ਯੁਨਾਈਟਿਡ ਨੇ ਪਟੌਮਿਕ ਦੇ ਸਾਰੇ ਪਰਿਵਾਰਾਂ ਨੂੰ ਬੁਲਾ ਕੇ ਅੰਤਲੇ ਦਿਨਾਂ ਵਿੱਚ ਮਾਰਕ ਐਰਲਿਕ ਨਾਲ ਜੋੜੇ ਸਨ। ਜਿਨ੍ਹਾਂ ਦੀ ਹਮਾਇਤ ਨੇ ਮਾਰਕ ਐਰਲਿਕ ਨੂੰ ਅਗਲਾ ਕਾਊਂਟੀ ਅਗਜ਼ੈਕਟਿਵ ਬਣਾਉਣ ਵਿੱਚ ਅਥਾਹ ਯੋਗਦਾਨ ਪਾਇਆ ਹੈ। ਸਿੱਖ ਕਮਿਊਨਿਟੀ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਜਲਦੀ ਹੀ ਜੇਤੂ ਜਸ਼ਨ ਮਨਾ ਰਹੀ ਹੈ, ਜਿਸ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਮਾਰਕ ਐਰਲਿਕ ਨੇ ਗੁਰਚਰਨ ਸਿੰਘ ਪ੍ਰਧਾਨ ਨੂੰ ਬੁਲਾ ਕੇ ਧੰਨਵਾਦ ਕੀਤਾ ਤੇ ਕਿਹਾ ਕਿ ਤੁਸੀਂ ਆਪਣੇ ਪੂਰੇ ਗਰੁੱਪ ਨੂੰ ਸੱਦੋ ਤਾਂ ਜੋ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ।
ਇੱਥੇ ਦੱਸਣਾ ਵਾਜਬ ਹੋਵੇਗਾ ਕਿ ਮਿੰਟ ਗੁੰਮਰੀ ਕਾਊਂਟੀ ਸਭ ਤੋਂ ਅਮੀਰ ਕਾਊਂਟੀ ਹੈ। ਜਿਸ ਦੀਆਂ ਧੁੰਮਾਂ ਪੂਰੇ ਅਮਰੀਕਾ ਵਿੱਚ ਹਨ। ਕਾਊਂਟੀ ਅਗਜ਼ੈਕਟਿਵ ਦੀ ਸਿੱਖਾਂ ਨਾਲ ਨੇੜਤਾ ਬਹੁਤ ਹੀ ਪ੍ਰਭਾਵੀ ਰਹੇਗੀ, ਕਿਉਂਕਿ ਮਾਰਕ ਐਰਲਿਕਸਿੱਖ ਕਮਿਊਨਿਟੀ ਦੇ ਪ੍ਰਸ਼ੰਸਕ ਬਣ ਗਏ ਹਨ। ਉਹ ਸਿੱਖਾਂ ਦੇ ਗੁਰੂਆਂ ਦੀਆਂ ਸਿੱਖਿਆਵਾਂ, ਤਿਉਹਾਰ ਅਤੇ ਗੁਰਪੁਰਬ ਮਨਾਉਣ ਦੇ ਬਹੁਤ ਉਪਾਸ਼ਕ ਹਨ। ਅਗਲੀ ਵਿਸਾਖੀ ਦੀਆਂ ਧੁੰਮਾਂ ਕਾਊਂਟੀ ਅਗਜ਼ੈਕਟਿਵ ਮਿੰਟ ਗੁੰਮਰੀ ਵਿੱਚ ਵੱਡੇ ਪੱਧਰ ’ਤੇ ਪਾਉਣਗੇ। ਜਿਸ ਲਈ ਗੁਰਚਰਨ ਸਿੰਘ ਨੂੰ ਕਮਾਂਡ ਅਗਾਂਹੂ ਹੀ ਸੰਭਾਲ ਦਿੱਤੀ ਹੈ।