ਬਰਨਾਲਾ, (ਬੋਪਾਰਾਏ)-ਪੰਜਾਬ ਦੇ ਲੋਕਾਂ ਵਿਚ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦਿਆਂ ਦਾ ਰੁਝਾਨ ਦਿਨੋ ਦਿਨ ਵੱਧ ਰਿਹਾ ਹੈ। ਇਸ ਦਾ ਵੱਡਾ ਕਾਰਨ ਖੇਤੀਬਾੜੀ ਦੇ ਖਰਚੇ ਵਧਣ ਨਾਲ ਪੜ੍ਹੇ ਲਿਖੇ ਨੌਜਵਾਨਾਂ ਨੇ ਸਹਾਇਕ ਧੰਦਿਆਂ ਵਿਚ ਹੱਥ ਅਜਮਾਉਣਾ ਸ਼ੁਰੂ ਕਰ ਦਿੱਤਾ ਹੈ ਮਾਲਵੇ ਵਿਚ ਬੱਕਰੀਆ ਪਾਲਣ ਦਾ ਸਹਾਇਕ ਧੰਦਾ ਕਾਫੀ ਵੱਧ ਰਿਹਾ ਹੈ ਨੌਜਵਾਨ ਵਰਗ ਨੇ ਡਾਕਟਰਾ ਦੀ ਸਲਾਹ ਨਾਲ ਅਧੁਨਿਕ ਢੰਗ ਨਾਲ ਭਾਵ ਬੱਕਰੀਆਂ ਨੂੰ ਫਾਰਮ ਵਿਚ ਰੱਖਕੇ ਪਾਲਣਾ ਸੁਰੂ ਕਰ ਦਿੱਤਾ ਹੈ। ਇਸੇ ਮਕਸਦ ਨਾਲ ਬੱਕਰੀਆਂ ਦੀਆ ਕਈ ਮੰਡੀਆ ਜਿਵੇ ਪਿੰਡ ਤੁੰਗਵਾਲੀ, ਲੋਗੋਵਾਲ, ਪੰਧੇਰ, ਜਗੇੜੇ, ਰਾਏਕੋਟ, ਮੌਲਵੀਵਾਲਾ, ਮਾਨਸਾ ਆਦਿ ਸੁਰੂ ਹੋ ਚੁੱਕੀਆ ਹਨ। ਪਸੂ ਪੋਲਕਲੀਨਿਕ ਹਸਤਪਤਾਲ ਬਰਨਾਲਾ ਬੱਕਰੀ ਪਾਲਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਇੱਥੋ ਦੇ ਡਾਕਟਰ ਸਾਹਿਬਾਨ ਜੋ ਬੱਕਰੀਆ ਦੀਆ ਵੱਖ ਵੱਖ ਬੀਮਾਰੀਆ ਵਾਸਤੇ ਲੋਕਾਂ ਦੀ ਸਹਾਇਤਾ ਕਰਦੇ ਹਨ।ਇਸ ਹਸਤਪਤਾਲ ਦੇ ਇੰਚਾਰਜ ਡਾਕਟਰ ਉਮਰ ਦੀਨ ਵੈਟਨਰੀ ਅਫਸਰ (ਗਾਇਨੀਕੋਲੋਜਿਸਟ) ਬੱਕਰੀ ਪਾਲਕਾ ਲਈ ਹਰ ਦੇ ਟੈਸਟ,ਦਵਾਈਆਂ,ਅਪ੍ਰੇਸਨ ਤੱਕ ਇੱਥੇ ਕਰਦੇ ਹਨ ਜਿਸ ਨਾਲ ਬੱਕਰੀ ਪਾਲਕਾਂ ਦਾ ਸਮਾਂ ਤੇ ਪੈਸਾ ਬਚਦਾ ਹੈ।ਇਸ ਤੋ ਇਲਾਵਾ ਬੱਕਰੀਆ ਦੇ ਰੱਖ ਰਖਾਵ ਵਾਸਤੇ ਸੈੱਡ,ਖੁਰਾਕ ਤੇ ਮਨੇਜਮੈਂਟ ਦੀ ਜਾਣਕਾਰੀ ਮੁਹਈਆ ਕਰਵਾਉਦੇ ਹਨ ਜਿਸ ਤੋ ਹੋਰ ਬਹੁਤ ਸਾਰੇ ਲੋਕ ਇਸ ਕਿਤੇ ਪ੍ਰਤੀ ਉਤਸਾਹਤ ਹੋ ਰਹੇ ਹਨ। ਇਸ ਹਸਤਪਤਾਲ ਦੇ ਡਾਕਟਰਾ ਦੀ ਸਾਰਥਿਕ ਭੂਮਿਕਾ ਹਰ ਪਾਸੇ ਸਲਾਘਾ ਹੋ ਰਹੀ ਹੈ।
Boota Singh Basi
President & Chief Editor