ਬਰਨਾਲਾ, 8 ਅਪ੍ਰੈਲ, 2023: ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਬਰਨਾਲਾ-ਸੰਗਰੂਰ ਦਾ ਡੈਲੀਗੇਟ ਚੋਣ ਅਜਲਾਸ ਸੂਬਾ ਜਦੇਬੰਦਕ ਬੰਦਕ ਮੁਖੀ ਹੇਮਰਾਜ ਸਟੈਨੋ ਦੀ ਅਗਵਾਈ ਵਿੱਚ ਤਰਕਸ਼ੀਲ ਭਵਨ ਭਵਨ ਬਰਨਾਲਾ ਵਿਖੇ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਮੁਖੀ ਸੀਤਾ ਰਾਮ ਨੇ ਦੱਸਿਆ ਅਜ ਦੇ ਜੋਨ ਡੈਲੀਗੇਟ ਅਜਲਾਸ ਵਿੱਚ ਅੱਠ ਇਕਾਈਆਂ ਬਰਨਾਲਾ, ਭਦੌੜ, ਲੌਂਗੋਵਾਲ, ਧੂਰੀ, ਸੁਨਾਮ, ਛਾਜਲੀ, ਦਿੜ੍ਰਬਾ, ਸੰਗਰੂਰ ਦੇ 25 ਡੈਲੀਗੇਟ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ 2023-25 ਦੋ ਸਾਲਾਂ ਲਈ ਸਰਬ ਸੰਮਤੀ ਨਾਲ ਹੋਈ ਚੋਣ ਵਿੱਚ ਮਾਸਟਰ ਪਰਮਵੇਦ ਨੂੰ ਦੁਬਾਰਾ ਜਥੇਬੰਦਕ ਮੁਖੀ ਤੇ ਸੋਹਣ ਸਿੰਘ ਮਾਝੀ ਨੂੰ ਦੁਬਾਰਾ ਵਿਤ ਮੁਖੀ ਦੀ ਜ਼ਿਮੇਵਾਰੀ ਸੌਂਪੀ ਗਈ। ਮਾਨਸਿਕ ਸਿਹਤ ਮਸ਼ਵਰਾ ਵਿਭਾਗ ਦੇ ਮੁਖੀ ਨਾਇਬ ਸਿੰਘ ਰਟੋਲਾਂ, ਰਜਿੰਦਰ ਰਾਜੂ ਧੂਰੀ ਨੂੰ ਸੱਭਿਆਚਾਰਕ ਮੁਖੀ ਤੇ ਸੀਤਾ ਰਾਮ ਸੰਗਰੂਰ ਨੂੰ ਮੀਡੀਆ ਮੁਖੀ ਦੀ ਜ਼ਿਮੇਵਾਰੀ ਦਿੱਤੀ ਗਈ।
ਇਸ ਚੋਣ ਅਜਲਾਸ ਵਿੱਚ ਸੂਬਾ ਜਥੇਬੰਦਕ ਮੁਖੀ, ਹੇਮਰਾਜ ਸਟੈਨੋ, ਸੂਬਾ ਮੁਖੀ ਰਜਿੰਦਰ ਭਦੌੜ, ਬਲਬੀਰ ਲੌਂਗੋਵਾਲ, ਜੁਝਾਰ ਲੌਂਗੋਵਾਲ ਤੇ ਗੁਰਪ੍ਰੀਤ ਸ਼ਹਿਣਾ ਨੇ ਜਥੇਬੰਦੀ ਨੂੰ ਮਜ਼ਬੂਤ ਕਰਨ ਤੇ ਤਰਕਸ਼ੀਲ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਕਿਹਾ। ਬਰਨਾਲਾ ਇਕਾਈ ਦੇ ਮੁਖੀ ਅਵਤਾਰ ਸਿੰਘ, ਭਦੌੜ ਇਕਾਈ ਦੇ ਮੁਖੀ ਕੁਲਦੀਪ ਨੈਨੇਵਾਲ, ਲੌਂਗੋਵਾਲ ਇਕਾਈ ਮੁਖੀ ਜੁਝਾਰ ਸਿੰਘ ਲੌਂਗੋਵਾਲ, ਧੂਰੀ ਇਕਾਈ ਦੇ ਮੁਖੀ ਰਜਿੰਦਰ ਰਾਜੂ, ਸੁਨਾਮ ਇਕਾਈ ਦੇ ਮੁਖੀ ਇੰਜਨੀਅਰ ਦੇਵਿੰਦਰ ਸਿੰਘ, ਦਿੜ੍ਹਬਾ ਇਕਾਈ ਦੇ ਮੁਖੀ ਸਹਿਦੇਵ ਚੱਠਾ, ਛਾਜਲੀ ਇਕਾਈ ਦੇ ਮੁਖੀ ਭੀਮਰਾਜ, ਸੰਗਰੂਰ ਇਕਾਈ ਦੇ ਮੁਖੀ ਸੁਰਿੰਦਰ ਪਾਲ ਨੇ ਆਪੋ ਆਪਣੀ ਇਕਾਈ ਦੀ ਦੋ ਸਾਲਾਂ ਦੀ ਕਾਰਗੁਜ਼ਾਰੀ ਪੇਸ਼ ਕੀਤੀ। ਜੋਨ ਵਿਤ ਮੁਖੀ ਸੋਹਣ ਸਿੰਘ ਮਾਝੀ ਨੇ ਵਿਤ ਰਿਪੋਰਟ ਪੇਸ਼ ਕੀਤੀ। ਜੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਦੇ ਸਾਲਾਂ ਦੀ ਵਿਸਥਾਰਤ ਰਿਪੋਰਟ ਪੇਸ਼ ਕੀਤੀ, ਗ਼ੈਰਸਰਗਰਮ ਇਕਾਈਆਂ ਨੂੰ ਸਰਗਰਮ ਕਰਨ, ਨਵੀਆਂ ਇਕਾਈਆਂ ਬਣਾਉਣ ਤੇ ਚੇਤਨਾ ਪਰਖ ਪ੍ਰੀਖਿਆ ਵਿੱਚ ਪਾਏ ਯੋਗਦਾਨ ਬਾਰੇ ਦੱਸਿਆ। ਦੁਬਾਰਾ ਦਿੱਤੀ ਜ਼ਿਮੇਵਾਰੀ ਵਾਰੇ ਉਨ੍ਹਾਂ ਸਾਰੀਆਂ ਇਕਾਈਆਂ ਤੋਂ ਸਹਿਯੋਗ ਦੀ ਉਮੀਦ ਪ੍ਰਗਟਾਈ ਤੇ ਆਪ ਪੂਰਾ ਸਮਾਂ ਦੇ ਕੇ ਤਰਕਸ਼ੀਲ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਹਿਤ ਸੁਹਿਰਦ ਯਤਨ ਕਰਦੇ ਰਹਿਣ ਦਾ ਵਿਸ਼ਵਾਸ ਦਵਾਇਆ। ਨਾਇਬ ਸਿੰਘ ਰਟੋਲਾਂ, ਸੀਤਾ ਰਾਮ ਨੇ ਵੀ ਵਿਚਾਰ ਪ੍ਰਗਟਾਏ।