ਮਾਸਟਰ ਸੰਜੀਵ ਧਰਮਾਣੀ ਨੇ ਕੀਤਾ ਰਾਮਲੀਲਾ ਗੰਗੂਵਾਲ ਦਾ ਉਦਘਾਟਨ

0
156

ਸ਼੍ਰੀ ਅਨੰਦਪੁਰ ਸਾਹਿਬ
ਸ਼੍ਰੀ ਰਾਧਾਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਵੱਲੋਂ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਰਾਮਲੀਲਾ ਦੇ ਪਹਿਲੇ ਦਿਨ ਦੀ ਸ਼ੁਰੂਆਤ ਬਹੁਤ ਹੀ ਸ਼ਰਧਾ ਭਾਵਨਾ ਤੇ ਉਤਸਾਹ ਦੇ ਨਾਲ ਹੋਈ। ਅੱਜ ਦੀ ਰਾਮਲੀਲਾ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਪਹੁੰਚੇ ਤੇ ਉਨ੍ਹਾਂ ਨੇ ਗੰਗੂਵਾਲ ਦੀ ਪ੍ਰਾਚੀਨ ਪਾਵਨ – ਪਵਿੱਤਰ ਰਾਮਲੀਲਾ ਦਾ ਉਦਘਾਟਨ ਕੀਤਾ। ਉਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਸਟੇਟ – ਐਵਾਰਡ ਪ੍ਰਦਾਨ ਕੀਤਾ ਗਿਆ ਹੈ ਅਤੇ ਉਹ ਪ੍ਰਸਿੱਧ ਲੇਖਕ ਵੀ ਹਨ। ਇਸ ਮੌਕੇ ਮਾਸਟਰ ਸੰਜੀਵ ਧਰਮਾਣੀ ਨੇ ਸ੍ਰੀ ਰਾਮਾਡ੍ਰਾਮਾਟਿੱਕ ਕਮੇਟੀ ਗੰਗੂਵਾਲ ਲਈ 5100 ਰੁਪਏ ਭਗਵਾਨ ਸ੍ਰੀ ਰਾਮ ਜੀ ਦੇ ਚਰਨਾਂ ਵਿੱਚ ਸਮਰਪਿਤ ਕੀਤੇ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ – ਮਿਲ ਕੇ ਭਗਵਾਨ ਅਤੇ ਭਗਤ ਦੀ ਭਾਵਨਾ ਨੂੰ ਕਾਇਮ ਰੱਖਦੇ ਹੋਏ ਪ੍ਰਭੂ ਦੀ ਰਾਮਲੀਲਾ ਦਾ ਅਨੰਦ ਮਾਨਣਾ ਚਾਹੀਦਾ ਹੈ ਅਤੇ ਸਾਨੂੰ ਆਪਣੀਆਂ ਸਮੱਸਿਆਵਾਂ ਤੇ ਪਰੇਸ਼ਾਨੀਆਂ ਤੋਂ ਘਬਰਾ ਕੇ ਆਤਮਹੱਤਿਆ ਨਹੀਂ ਕਰਨੀ ਚਾਹੀਦੀ ਤੇ ਨਸ਼ਿਆਂ ਦੀ ਗ੍ਰਿਫਤ ਵਿੱਚ ਨਹੀਂ ਆਉਂਣਾ ਚਾਹੀਦਾ। ਸਗੋਂ ਤਨ ਮਨ ਧਨ ਸਮਰਪਣ ਕਰਕੇ ਪ੍ਰਭੂ ਸ਼੍ਰੀ ਰਾਮ ਜੀ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਦਾ ਮੈਂ ਇਸ ਪਵਿੱਤਰ ਰਾਮਲੀਲਾ ਦੀ ਸਟੇਜ ਨਾਲ ਜੁੜਿਆ ਹੋਇਆ ਹਾਂ ਮੇਰੀ ਜ਼ਿੰਦਗੀ ਵਿੱਚ ਵੀ ਬਹੁਤ ਚਮਤਕਾਰ ਹੋਏ ਤੇ ਸਾਰਥਕ ਨਤੀਜੇ ਸਾਹਮਣੇ ਆਏ ਅਤੇ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਬਣੀ ਹੈ। ਸੱਚਮੁੱਚ ਇਸ ਸਟੇਜ ਦੀ ਬਹੁਤ ਅਪਾਰ ਮਹਾਨਤਾ ਹੈ। ਇਸ ਮੌਕੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਅੱਜ ਦੇ ਮੁੱਖ ਮਹਿਮਾਨ ਮਾਸਟਰ ਸੰਜੀਵ ਧਰਮਾਣੀ ਜੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਬਾਸੋਵਾਲ ਗੰਗੂਵਾਲ ਕਲੋਨੀ ਦੇ ਪ੍ਰਧਾਨ ਲੱਕੀ ਕਪਿਲਾ , ਮੇਘਰਾਜ ਕੌਸ਼ਲ ਕੈਸ਼ੀਅਰ , ਪਵਨ ਕੁਮਾਰ ਚੀਟੂ , ਵਾਈਸ ਪ੍ਰਧਾਨ ਪਵਨ ਕੁਮਾਰ ਫੋਰਮੈਨ , ਸੈਕਟਰੀ ਗੌਰਵ ਕਪਿਲਾ, ਅਜੇ ਸ਼ਰਮਾ ਡਾਇਰੈਕਟਰ , ਮਾਸਟਰ ਸੰਜੀਵ ਧਰਮਾਣੀ , ਹੇਮਰਾਜ , ਪ੍ਰਦੀਪ ਕੁਮਾਰ ਬੰਟੀ , ਸੁਨੀਲ ਅਟਵਾਲ ਸ੍ਰੀ ਅਨੰਦਪੁਰ ਸਾਹਿਬ ਰੇਹੜੀ – ਫੜੀ ਯੂਨੀਅਨ ਦੇ ਪ੍ਰਧਾਨ , ਗਗਨ ਗੱਗੂ , ਰਮੇਸ਼ ਚੰਦਰ , ਸੁਨੀਲ , ਪੰਡਿਤ ਨਰੇਸ਼ ਨਟਿਆਲ ਜੀ , ਪ੍ਰਬੰਧਕ , ਸਹਿਯੋਗੀ ਅਤੇ ਸਮੂਹ ਸੰਗਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here