ਮਿਡ ਡੇ ਮੀਲ ਵਰਕਰਾਂ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਦਾ ਪੁਤੜਾ ਸਾੜਿਆ

0
176
ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਮਿਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਮਤਾ ਪ੍ਰਧਾਨ ਸੈਦਪੁਰ ਦੀ ਪ੍ਰਧਾਨਗੀ ਹੇਠ ਸ੍ਰੀ ਸਟੇਟ ਗੁਰਦੁਆਰਾ ਸਾਹਿਬ ਇਕੱਠੇ ਹੋ ਕੇ ਇਕ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਸਿਵਲ ਹਸਪਤਾਲ ਰੋਡ, ਕਚਿਹਰੀ ਚੌਂਕ ਤੋਂ ਹੁੰਦਿਆ ਹੋਇਆ ਭਗਤ ਸਿੰਘ ਚੌਂਕ ਵਿਖੇ ਪਹੁੰਚਿਆ। ਜਿੱਥੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ ਅਤੇ ਰੋਸ ਪ੍ਰਗਟ ਕੀਤਾ ਗਿਆ। ਇਸ ਤੋਂ ਬਾਅਦ ਇਕ ਮੰਗ ਪੱਤਰ ਡੀ.ਈ.ਓ. ਸਾਹਿਬ ਨੂੰ ਦਿੱਤਾ ਗਿਆ। ਇਸ ਮੌਕੇ ਮਿਡ ਡੇ ਮੀਲ ਵਰਕਰਜ਼ ਨੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਮਿਡ-ਡੇ-ਮੀਲ ਵਰਕਰਾਂ ਨੂੰ ਪੱਕੇ ਕੀਤਾ ਜਾਵੇ ਅਤੇ ਡੀ.ਸੀ. ਰੇਟ ਦਿੱਤਾ ਜਾਵੇ ਜੀ, ਜਦੋਂ ਤੱਕ ਮੰਗ ਨੰਬਰ ਇੱਕ ਪੂਰੀ ਨਹੀਂ ਹੁੰਦੀ ਉਦੋਂ ਤੱਕ 18,000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇ, ਮਿਡ ਡੇ ਮੀਲ ਵਰਕਰਾਂ ਦੀਆਂ ਤਨਖਾਹ ਇੱਕ ਤੋਂ ਪੰਜ ਤਰੀਕ ਦੇ ਅੰਦਰ-ਅੰਦਰ ਪਾਈਆਂ ਜਾਣ, ਹਰੇਕ ਵਰਕਰ ਨੂੰ ਗਰਮ ਅਤੇ ਸਰਦ ਰੁੱਤ ਦੀਆਂ ਵਰਦੀਆਂ ਅਤੇ ਪਹਿਚਾਣ ਪੱਤਰ ਦਿੱਤਾ ਜਾਵੇ, ਮੁਫ਼ਤ ਨਰਸਰੀ ਵਾਲੇ ਬੱਚਿਆਂ ਦੀ ਗਿਣਤੀ ਪ੍ਰਾਇਮਰੀ ਸਕੂਲ ਵਿੱਚ ਕੀਤੀ ਜਾਵੇ, ਹਰੇਕ ਸਕੂਲ ਵਿੱਚ ਘੱਟੋਂ ਘੱਟ 2 ਵਰਕਰ 50 ਬੱਚਿਆ ਤੇ ਰੱਖੀਆਂ ਜਾਣ ਅਤੇ 100 ਬੱਚਿਆਂ ਤੇ 4 ਵਰਕਰ ਰੱਖੇ ਜਾਣ, ਹਰੇਕ ਮਿਡ ਡੇ ਮੀਲ ਵਰਕਰ ਦਾ 5 ਲੱਖ ਦਾ ਮੁਫ਼ਤ ਜੀਵਨ ਬੀਮਾ ਕੀਤਾ ਜਾਵੇ, ਸਕੂਲਾਂ ਵਿੱਚੋਂ ਬੱਚੇ ਘੱਟਣ ਕਾਰਨ ਮਿਡ ਡੇ ਮੀਲ ਵਰਕਰਾਂ ਦੀ ਛੁੱਟੀ ਨਾ ਕੀਤੀ ਜਾਵੇ ਅਤੇ ਬਿਨਾ ਕਾਰਨ ਹਟਾਈਆਂ ਵਰਕਰਾਂ ਨੂੰ ਬਹਾਲ ਕੀਤਾ ਜਾਵੇ, ਮਿਡ-ਡੇ-ਮੀਲ ਵਰਕਰਾਂ ਕੋਲੋਂ ਮਿਡ ਡੇ ਮੀਲ ਦੇ ਕੰਮ ਤੋਂ ਇਲਾਵਾ ਜ਼ਬਰਦਸਤੀ ਨਾਲ ਹੋਰ ਕੋਈ ਵੀ ਕੰਮ ਨਾ ਲਿਆ ਜਾਵੇ, ਮਿਡ ਡੇ ਮੀਲ ਵਰਕਰਾਂ ਦੀਆਂ ਸੇਵਾ ਪੱਤਰੀਆਂ ਲਗਾ ਕੇ ਸੀ.ਪੀ.ਐੱਫ. ਕੱਟਣਾ ਸ਼ੁਰੂ ਕੀਤਾ ਜਾਵੇ, ਮਿਡ-ਡੇ-ਮੀਲ ਵਰਕਰਾਂ ਨੂੰ ਸਿਹਤ ਪੱਖੋਂ ਜਦੋਂ ਕਿਤੇ ਜ਼ਿਆਦਾ ਪ੍ਰਾਬਲਮ ਆਉਂਦੀ ਹੈ ਤਾਂ ਉਹਨਾਂ ਨੂੰ ਮੈਡੀਕਲ ਕਰਵਾਉਣ ਲਈ ਡਾਕਟਰ ਦੀ ਸਲਾਹ ਅਨੁਸਾਰ ਛੁੱਟੀ ਲੈਣ ਦਾ ਪ੍ਰਬੰਧ ਮੈਡੀਕਲ ਰਿਪੋਰਟ ਅਨੁਸਾਰ ਕੀਤਾ ਜਾਵੇ, ਮਿਡ ਡੇ ਮੀਲ ਬਣਾਉਣ ਲਈ ਸਕੂਲ ਵਿੱਚ ਗੈਸ ਸਿਲੰਡਰ ਅਤੇ ਪੱਠੀਆਂ ਦਾ ਪ੍ਰਬੰਧ ਕੀਤਾ ਜਾਵੇ, ਬੱਚਿਆਂ ਵਲੋਂ ਮਿਡ-ਡੇ-ਮੀਲ ਖਾਣ ਲਈ ਵਰਤੇ ਭਾਂਡਿਆਂ ਦੀ ਸਾਫ ਸਫਾਈ ਲਈ ਹੈਲਪਰ ਰੱਖੀ ਜਾਵੇ, ਮਿਡ ਦੇ ਮੀਲ ਵਰਕਰਾਂ ਨੂੰ ਬਦਨਾਮ ਕਰਨ ਲਈ ਜਾਰੀ ਪੱਤਰ ਵਾਪਿਸ ਲਏ ਜਾਣ, ਜੇਕਰ ਭਵਿੱਖ ਵਿੱਚ ਲੋਕ ਸਭਾ, ਵਿਧਾਨ ਸਭਾ, ਮਿਉਂਸੀਪਲ, ਪੰਚਾਇਤੀ ਚੋਣਾਂ ਵਿੱਚ ਮਿਡ-ਡੇ-ਮੀਲ ਵਰਕਰਾਂ ਦੀ ਖਾਣਾ ਬਣਾਉਣ ਦੀ ਡਿਊਟੀ ਲੱਗਦੀ ਹੈ ਤਾਂ ਬਾਕੀ ਚੋਣ ਅਮਲੇ ਵਾਂਗ ਬਣਦਾ ਮਿਹਨਤਾਨਾ ਸਿੱਧਾ ਮਿਡ ਡੇ ਮੀਲ ਵਰਕਰਾਂ ਦੇ ਬੈਂਕ ਖਾਤੇ ਵਿੱਚ ਭੇਜਣ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ ਆਦਿ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਮਮਤਾ ਸੈਦਪੁਰ ਪ੍ਰਧਾਨ ਤੋਂ ਇਲਾਵਾ ਬਲਦੇਵ ਸਿੰਘ ਚੇਅਰਮੈਨ, ਗੁਰਮੀਤ ਕੌਰ, ਵੀਰੂ, ਬਲਬੀਰ ਕੌਰ ਰਾਣੀ, ਅਮਰਜੀਤ ਕੌਰ, ਬਲਜਿੰਦਰ ਕੌਰ, ਸੁਮਨ ਕੁਮਾਰੀ, ਮਨਜੀਤ ਕੌਰ, ਰੀਣਾ, ਬਲਜੀਤ ਕੌਰ, ਅਨੀਤਾ, ਰੇਖਾ, ਪਰਮਜੀਤ ਕੌਰ, ਰੁਪਿੰਦਰ ਕੌਰ, ਰਾਣੀ, ਰਜਨੀ ਬਾਲਾ, ਜਸਪਾਲ ਕੌਰ, ਕੁਲਵੰਤ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here