ਨਿਊਜਰਸੀ, 15 ਅਗਸਤ (ਰਾਜ ਗੋਗਨਾ ) —ਬੀਤੇਂ ਦਿਨ ਅਮਰੀਕੀ—ਭਾਰਤੀ ਮਲਿਆਲੀ ਮਹਿਲਾ ਤਨੀਸ਼ਾ ਕੁੰਡੂ ਨੇ ਮਿਸ ਇੰਡੀਆ ਯੂਐਸਏ ਦੇ 40ਵੇਂ ਐਡੀਸ਼ਨ ਵਿੱਚ ਮਿਸ ਬਿਊਟੀਫੁੱਲ ਫੇਸ ਦਾ ਖਿਤਾਬ ਜਿੱਤਿਆ ਹੈ।ਅਮਰੀਕਾ ਦੇ ਨਿਊਜਰਸੀ ਸੂਬੇ ਦੇ ਫੋਰਡ ਟਾਊਨ ਚ’ ਸਥਿੱਤ ਭਾਰਤੀ ਨਾਮਵਰ ਹੋਟਲ ਜਿਸ ਦਾ ਨਾਂ ਰਾਇਲ ਅਲਬਰਟ ਪੈਲੇਸ ਹੈ ਦੇ ਵਿੱਚ ਆਯੋਜਿਤ ਕੀਤੇ ਗਏ ਸਲਾਨਾ ਮੁਕਾਬਲੇ ਵਿੱਚ ਉਸ ਨੇ ਇਹ ਖਿਤਾਬ ਜਿੱਤਿਆ।ਦੱਸਣਯੋਗ ਹੈ ਉਸ ਨੂੰ ਜਿਊਰੀ ਨੇ 30 ਰਾਜਾਂ ਦੇ 74 ਪ੍ਰਤੀਯੋਗੀਆਂ ਵਿੱਚੋਂ ਚੁਣਿਆ ਹੈ। ਉਸ ਦਾ ਭਾਰਤ ਤੋ ਪਿਛੋਕੜ ਕੋਟਾਯਮ ਦੇ ਏਤੂਮਨੂਰ ਹੈ। ਅਤੇ ਉਹ ਮਰਹੂਮ ਐਨ.ਐਨ. ਨਰਾਇਣ ਸ਼ਰਮਾ ਅਤੇ ਮੰਜੀਮਾ ਕੌਸ਼ਿਕ ਦੀ ਧੀ ਹੈ, ਜੋ ਹੁਣ ਅਮਰੀਕਾ ਦੇ ਰਾਜ ਟੈਕਸਾਸ ਦੇ ਵਿੱਚ ਰਹਿੰਦੀ ਹੈ। ਤਨੀਸ਼ਾ ਨੇ ਮਿਸ ਟੈਲੇਂਟ ਸ਼੍ਰੇਣੀ ਦੇ ਤਹਿਤ ਮਾਰਸ਼ਲ ਆਰਟ ਤੋ ਕਰਾਟੇ ‘ਤੇ ਆਧਾਰਿਤ ਸਵੈ-ਕੋਰੀਓਗ੍ਰਾਫਡ ਡਾਂਸ ਨਾਲ ਦਾ ਖਿਤਾਬ ਵੀ ਹਾਸਲ ਕੀਤਾ ਹੈ। ਉਸਨੇ ਪਹਿਲਾਂ ਮਿਸ ਇੰਡੀਆ ਟੈਕਸਾਸ ਰਾਜ ਵਿੱਚ ਮਿਸ ਟੈਲੇਂਟ ਅਤੇ ਫਸਟ ਰਨਰ-ਅੱਪ ਦੇ ਖਿਤਾਬ ਜਿੱਤੇ ਸਨ।
Boota Singh Basi
President & Chief Editor