ਮਿੰਨੀ ਜਾਬ ਫੇਅਰ ਦੌਰਾਨ ਜ਼ਿਲ੍ਹੇ ਦੇ 185 ਉਮੀਦਵਾਰ ਸ਼ਾਰਟਲਿਸਟ

0
174
ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇੱਕ ਮਿੰਨੀ ਜਾਬ ਫੇਅਰ ਬਿਊਰੋ ਦੇ ਦਫ਼ਤਰ ਵਿਖੇ ਲਗਾਇਆ ਗਿਆ,ਜਿਸ ਵਿੱਚ 9 ਨਾਮੀ ਕੰਪਨੀਆਂ ਵਲੋਂ ਜ਼ਿਲ੍ਹੇ ਦੇ 185 ਉਮੀਦਵਾਰਾਂ ਨੂੰ ਵੱਖ-ਵੱਖ ਖੇਤਰਾਂ ਵਿਚ ਨੌਕਰੀ ਦੇ ਲਈ ਸ਼ਾਰਟਲਿਸਟ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ 9 ਨਾਮੀ ਕੰਪਨੀਆਂ ਜਿਵੇਂ ਕਿ  ਇੰਨਫੋਰਮੇਸ਼ਨ ਪੁਆਇੰਟ, ਵਿਸੀਨੋ ਪ੍ਰਾਈਵੇਟ ਲਿਮਿਟੇਡ, ਇੰਨੋਵੇਟਿਵ ਆਟੋਮੋਬਾਈਲਜ਼,ਗੁਰੂ ਨਾਨਕ ਸਕਿੱਲ, ਸੀ.ਐਸ.ਸੀ,ਕਿਊਸ ਕੋਰਪ/ਐਕਸਿਸ, ਏ.ਓ ਡਿਵੈਲਪਰ,ਡੀਆਰ ਆਈ.ਟੀ.ਐਮ,ਏਜਾਇਲ ਹੈੱਲਥ ਕੇਅਰ ਵਲੋਂ ਮਿੰਨੀ ਜਾਬ ਫੇਅਰ ਵਿਚ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਤਹਿਤ ਜ਼ਿਲ੍ਹੇ ਦੇ 213 ਉਮੀਦਵਾਰਾਂ ਵਲੋਂ ਹਿੱਸਾ ਲਿਆ ਗਿਆ।ਉਨ੍ਹਾਂ ਦੱਸਿਆ ਕਿ ਕੰਪਨੀਆਂ ਵਲੋਂ 213 ਉਮੀਦਵਾਰਾਂ ਵਿਚੋਂ 185 ਉਮੀਦਵਾਰਾਂ ਨੂੰ ਮੈਨੇਜਰ, ਵੈੱਬ ਡਿਵੈਲਪਰ, ਵੈੱਬ ਡਿਜ਼ਾਈਨਰ, ਆਈਲੇਟਸ ਟ੍ਰੇਨਰ, ਅਧਿਆਪਕ, ਡੀ.ਈ.ਓ., ਆਧਾਰ ਓਪਰੇਟਰ, ਸੇਲਜ਼ ਐਗਜ਼ੀਕਿਊਟਿਵ ਅਤੇ ਵੈਲਨਸ ਅਡਵਾਇਜ਼ਰ ਆਦਿ ਦੇ ਲਈ ਸ਼ਾਰਟਲਿਸਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਲਈ ਇਸ ਲੜੀ ਨੂੰ ਚਾਲੂ ਰੱਖਦਿਆਂ ਆਉਣ ਵਾਲੇ ਸਮੇਂ ਵਿਚ ਵੱਡੇ ਪੱਧਰ ਤੇ ਮੇਲੇ ਲਗਾ ਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਪ੍ਰਾਪਤੀ ਲਈ ਅਹਿਮ ਕਦਮ ਚੁੱਕੇ ਜਾਣਗੇ।

LEAVE A REPLY

Please enter your comment!
Please enter your name here