ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਾਵਾਂ ਹੁੰਗਾਰਾ ਵੱਖ-ਵੱਖ ਪਾਰਟੀਆਂ ਤੋਂ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ
ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਾਵਾਂ ਹੁੰਗਾਰਾ
ਵੱਖ-ਵੱਖ ਪਾਰਟੀਆਂ ਤੋਂ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ
ਦਲਜੀਤ ਕੌਰ
ਬਰਨਾਲਾ, 27 ਅਪ੍ਰੈਲ, 2024: ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋੰ ਵੱਖ-ਵੱਖ ਥਾਂਵਾਂ ਉੱਤੇ ਵੱਖ-ਵੱਖ ਪਾਰਟੀਆਂ ਤੋਂ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਕਾਂਗਰਸ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਹੰਡਿਆਇਆ ਤੋਂ ਸਾਬਕਾ ਕੌਂਸਲਰ ਰੂਪੀ ਕੌਰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ।ਇੱਕ ਹੋਰ ਸਮਾਗਮ ਵਿੱਚ ਬਰਨਾਲਾ ਦੇ ਸਾਬਕਾ ਐਮ ਸੀ ਅਤੇ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਤੇ ਸਰਕਲ ਪ੍ਰਧਾਨ ਰਹੇ ਰਾਜ ਕੁਮਾਰ ਧੌਲਾ, ਸਾਬਕਾ ਐਮ ਸੀ ਮਨਜੀਤ ਕੌਰ ਦੇ ਪਤੀ ਗੁਰਦੀਪ ਸਿੰਘ ਭੋਲਾ, ਸਾਬਕਾ ਐਮ ਸੀ ਤੇਜਾ ਸਿੰਘ ਦੇ ਪੁੱਤਰ ਭੁਪਿੰਦਰ ਸਿੰਘ ਨੋਨੀ, ਸਾਬਕਾ ਐਮ ਸੀ ਸਿਰੀਪਾਲ ਮਿੱਤਲ, ਸਾਬਕਾ ਐਮ ਸੀ ਜਗਦੀਸ਼ ਕੁਮਾਰ ਰੰਗੀਆਂ, ਸ਼ਿਵ ਕੁਮਾਰ ਗੈਹਲਾਂ, ਸਾਬਕਾ ਐਮ ਸੀ ਹੇਮ ਰਾਜ ਸ਼ਰਮਾ, ਫੁਲਵਿੰਦਰ ਸਿੰਘ ਬੰਟੀ, ਨਰੇਸ਼ ਕੁਮਾਰ, ਅਸ਼ੋਕ ਕੁਮਾਰ ਠੇਕੇਦਾਰ, ਹਜ਼ਾਰੀ ਲਾਲ, ਉਜਿੰਦਰ ਸਿੰਗਲਾ, ਨਰੇਸ਼ ਗੋਗਾ, ਟਿਕਨ ਲਾਲ, ਅਜੇ ਕੁਮਾਰ ਫਰਵਾਹੀ ਅੱਜ ਆਪਣੇ ਹੋਰ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਵਿੱਚ ਸ਼ਾਮਲ ਹੋਏ।ਇਸੇ ਤਰ੍ਹਾਂ ਅਮਲਾ ਸਿੰਘ ਵਾਲਾ ਵਿਖੇ ਸਰਬਜੀਤ ਸਿੰਘ ਰੌਣਕ, ਹਰਦੀਪ ਸਿੰਘ, ਹਰਬੰਸ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ, ਬੂਟਾ ਸਿੰਘ, ਰਾਜਵਿੰਦਰ ਸਿੰਘ, ਹੈਪੀ ਸਿੰਘ, ਹਰਬੰਸ ਸਿੰਘ ਸਰਪੰਚ, ਅਜਮੇਰ ਸਿੰਘ ਤੇ ਆਤਮਾ ਰਾਮ ਸੇਠ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਮੀਤ ਹੇਅਰ ਨੇ ਸ਼ਾਮਲ ਹੋਏ ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਲੋਕ ਪੱਖੀ ਤੇ ਵਿਕਾਸ ਮੁਖੀ ਨੀਤੀਆਂ ਨੂੰ ਦੇਖ ਕੇ ਹੋਰਨਾਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਵੱਡੀ ਗਿਣਤੀ ਵਿੱਚ ਆਗੂ ਸਾਹਿਬਾਨ ਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।ਪੰਜਾਬ ਨੂੰ ਮੁੜ ਖੁਸ਼ਹਾਲ, ਹੱਸਦਾ-ਖੇਡਦਾ ਤੇ ਰੰਗਲਾ ਬਣਾਉਣ ਲਈ ਨਿਰੰਤਰ ਕਾਰਜਸ਼ੀਲ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਨਿਰੰਤਰ ਵਾਧੇ ਨਾਲ ਉਨ੍ਹਾਂ ਨੂੰ ਹੋਰ ਵੀ ਕੰਮ ਕਰਨ ਦਾ ਬਲ ਮਿਲਿਆ ਹੈ।