ਮੁਲਾਜ਼ਮ ਤੇ ਜਨਤਕ ਜਥੇਬੰਦੀਆਂ ਵੱਲੋਂ ਮੁਲਾਜ਼ਮ ਆਗੂ ਸੁਖਦੇਵ ਚੰਗਾਲੀਵਾਲਾ ਦੀ ਸੇਵਾ-ਮੁਕਤੀ ‘ਤੇ ਸਨਮਾਨ ਸਮਾਰੋਹ

0
237
ਦਲਜੀਤ ਕੌਰ
ਲਹਿਰਾਗਾਗਾ, 4 ਮਾਰਚ, 2024: ਮੁਲਾਜ਼ਮ ਆਗੂ ਅਤੇ ਪੀ ਡਬਲਯੂ ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਅਤੇ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਚੰਗਾਲੀਵਾਲਾ ਨੂੂੰ ਅੱਜ ਇੱਥੇ ਮੁਲਾਜ਼ਮ ਤੇ ਜਨਤਕ ਜਥੇਬੰਦੀਆਂ ਵੱਲੋਂ ਆਪਣੇ ਜੁਝਾਰੂ ਆਗੂ ਨੂੂੰ ਭਾਵਭਿੰਨੀ ਵਦਾਇਗੀ ਪਾਰਟੀ ਦਿੱਤੀ ਗਈ ਅਤੇ ਸ਼ਾਨਦਾਰ ਢੰਗ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਦਾ ਆਰੰਭ ਮੰਚ ਸੰਚਾਲਕ ਅਮਰੀਕ ਗੁਰਨੇ ਤੇ ਦਰਸ਼ਨ ਸ਼ਰਮਾ ਦੀ ਅਗਵਾਈ ਵਿੱਚ ਫੀਲਡ ਵਰਕਰਜ਼ ਯੂਨੀਅਨ ਬ੍ਰਾਂਚ ਲਹਿਰਾ-ਮੂਣਕ ਵੱਲੋਂ ਸਾਥੀ ਸੁਖਦੇਵ ਚੰਗਾਲੀਵਾਲਾ ਨੂੂੰ ਸਨਮਾਨ-ਪੱਤਰ ਭੇਟ ਕਰਨ ਨਾਲ ਹੋਇਆ ਜੀਹਦੇ ਉਹ 1995 ਤੋਂ ਸੇਵਾ-ਮੁਕਤੀ ਤੱਕ ਲਗਾਤਾਰ ਪ੍ਰਧਾਨ ਰਹੇ ਹਨ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਅਨਿਲ ਕੁਮਾਰ, ਸਾਬਕਾ ਸੂਬਾਈ ਪ੍ਰਧਾਨ ਦਰਸ਼ਨ ਬੇਲੂਮਾਜਰਾ, ਮਨਜੀਤ ਸੈਣੀ ਅਤੇ ਇੰਜੀ: ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਬੀਹਲਾ ਤੇ ਪਾਸੇ ਦੇ ਸੂਬਾਈ ਬੁਲਾਰੇ ਤੀਰਥ ਸਿੰਘ ਬਾਸੀ ਨੇ ਸਮਾਰੋਹ ਨੂੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੁਖਦੇਵ ਚੰਗਾਲੀਵਾਲਾ ਫੀਲਡ ਮੁਲਾਜ਼ਮਾਂ ਦਾ ਇੱਕ ਬਹੁਤ ਹੀ ਜੁਝਾਰੂ ਅਾਗੂ ਅਤੇ ਜਥੇਬੰਦੀ ਨੂੂੰ ਤਨੋਂ-ਮਨੋਂ ਸਮਰਪਤ ਸਾਥੀ ਸੀ ਜੀਹਨੇ ਆਪਣੀ ਸਮੁੱਚੀ ਸਰਵਿਸ ਦੌਰਾਨ ਬੇਖੌਫ਼ ਹੋ ਕੇ ਮੁਲਾਜ਼ਮਾਂ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਉਸਦੀ ਸੁਚੱਜੀ ਅਗਵਾਈ ਅਧੀਨ ਮੂਨਕ-ਲਹਿਰਾ ਬ੍ਰਾਂਚ ਨੇ ਡੇਲੀਵੇਜ਼ ਕਾਮਿਆਂ ਨੂੂੰ ਪੱਕੇ ਕਰਵਾਉਣ ਲਈ ਲੜੇ ਗਏ ਢਾਈ ਦਹਾਕੇ ਲੰਮੇ ਸੰਘਰਸ਼ ਅਤੇ ਮੋਦੀ ਸਰਕਾਰ ਦੀਆਂ ਮੁਲਾਜ਼ਮ ਤੇ ਲੋਕ-ਮਾਰੂ ਨੀਤੀਆਂ ਖਿਲਾਫ਼ ਸੰਘਰਸ਼ਾਂ ਵਿੱਚ ਹਮੇਸ਼ਾ ਵਧ-ਚੜ ਕੇ ਸ਼ਮੂਲੀਅਤ ਕੀਤੀ।
ਉਹਦੇ ਨਾਲ ਲੰਮਾ ਸਮਾਂ ਕੰਮ ਕਰਨ ਵਾਲੇ ਆਗੂ ਜਸਵੀਰ ਖੋਖਰ, ਦਰਸ਼ਨ ਰੋਗਲਾ, ਰਣਜੀਤ ਲਹਿਰਾ ਅਤੇ ਪਸਸਫ ਦੇ ਆਗੂ ਮਾਲਵਿੰਦਰ ਸੰਧੂ ਨੇ ਕਿਹਾ ਕਿ ਇੱਕ ਮੁਲਾਜ਼ਮ ਆਗੂ ਦੇ ਤੌਰ ‘ਤੇ ਸੁਖਦੇਵ ਚੰਗਾਲੀਵਾਲਾ ਇੱਕ ਅਣਥੱਕ ਤੇ ਅਣਖਿਝ ਆਗੂ ਹੈ। ਜਥੇਬੰਦੀ ਦੀਆਂ ਸਰਗਰਮੀਆਂ ਵਿੱਚ ਮੋਹਰੀ ਰਹਿਣਾ, ਵਰਕਰਾਂ ਦੇ ਕੰਮਾਂ ਲਈ ਦਫ਼ਤਰਾਂ ਦਾ ਗੇੜੇ ਤੇ ਗੇੜਾ ਲਾਉਣਾ ਉਹਦੀ ਸਭ ਤੋਂ ਵੱਡੀ ਖੂਬੀ ਹੈ। ਉਹ ਸਦਾ ਸਫ਼ਰ ਵਿੱਚ ਰਹਿਣ ਵਾਲਾ ਆਗੂ ਹੈ।
ਭਰਾਤਰੀ ਜਥੇਬੰਦੀ ਜੀਟੀਵੀ ਦੇ ਪ੍ਰਧਾਨ ਦੇਵ ਰਾਜ ਵਰਮਾ, ਫਕੀਰ ਸਿੰਘ ਟਿੱਬਾ, ਸਰਬਜੀਤ ਵੜੈਚ ਨੇ ਕਿਹਾ ਕਿ ਸੁਖਦੇਵ ਚੰਗਾਲੀਵਾਲਾ ਕਿਸੇ ਇੱਕ ਵਰਗ ਦਾ ਆਗੂ ਨਹੀਂ ਸਗੋਂ ਪੰਜਾਬ ਦੀ ਸਮੁੱਚੀ ਮੁਲਾਜ਼ਮ ਲਹਿਰ ਨੂੂੰ ਸਮਰਪਿਤ ਆਗੂ ਹੈ ਜਿਸਨੇ ਹਰ ਵਰਗ ਦੇ ਮੁਲਾਜ਼ਮਾਂ ਦੇ ਹੱਕਾਂ-ਹਿੱਤਾਂ ਦੇ ਸੰਘਰਸ਼ਾਂ ਅਤੇ ਮਾਣਭੱਤਾ ਆਸ਼ਾ ਵਰਕਰਾਂ, ਮਿੱਡ ਡੇ ਮੀਲ ਵਰਕਰਾਂ ਤੇ ਆਂਗਣਬਾੜੀ ਵਰਕਰਾਂ ਦੇ ਘੋਲਾਂ ਵਿੱਚ ਆਪਣੇ ਸਾਥੀਆਂ ਸਮੇਤ ਜਾਨਦਾਰ ਰੋਲ ਅਦਾ ਕੀਤਾ ਹੈ। ਉਹ ਕੁੱਲ ਹਿੰਦ ਰਾਜ ਕਰਮਚਾਰੀ ਸੰਘ ਦੀਆਂ ਸਰਗਰਮੀਆਂ ਵਿੱਚ ਵੀ ਆਪਣੀ ਬ੍ਰਾਂਚ ਲਹਿਰਾ-ਮੂਣਕ ਦਾ ਨਾਮ ਉੱਚਾ ਕੀਤਾ ਹੈ।
ਕਿਸਾਨ ਆਗੂ ਉਧਮ ਸਿੰਘ ਸੰਤੋਖਪੁਰਾ ਅਤੇ ਲੋਕ ਚੇਤਨਾ ਮੰਚ ਲਹਿਰਾਗਾਗਾ ਦੇ ਆਗੂ ਹਰਭਗਵਾਨ ਗੁਰਨੇ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਇਤਿਹਾਸਕ ਕਿਸਾਨ ਅੰਦੋਲਨਾਂ ਦੌਰਾਨ ਦਿੱਲੀ ਦੇ ਬਾਰਡਰਾਂ ‘ਤੇ ਮੋਰਚਿਆਂ ਵਿੱਚ ਸ਼ਮੂਲੀਅਤ ਤੋਂ ਇਲਾਵਾ ਇਲਾਕਾ ਲਹਿਰਾਗਾਗਾ ਵਿੱਚ ਕਿਸਾਨਾਂ-ਮਜ਼ਦੂਰਾਂ ਦੇ ਹਰ ਸੰਘਰਸ਼ ਵਿੱਚ ਸਾਥੀ ਸੁਖਦੇਵ ਨੇ ਆਗੂ ਭੂਮਿਕਾ ਨਿਭਾਈ ਹੈ ਅਤੇ ਸੇਵਾ-ਮੁਕਤੀ ਤੋਂ ਬਾਅਦ ਹੁਣ ਹੋਰ ਵਡੇਰੀ ਭੂਮਿਕਾ ਨਿਭਾਏਗਾ।
ਇਸ ਮੌਕੇ ਸਮਾਰੋਹ ਦੇ ਮੁੱਖ ਮਹਿਮਾਨ ਸੁਖਦੇਵ ਚੰਗਾਲੀਵਾਲਾ ਨੇ ਸਮੂਹ ਜਥੇਬੰਦੀਆਂ, ਪਿੰਡ ਨਿਵਾਸੀਆਂ, ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੇ ਭਰੋਸੇ ਨੂੰ ਬਰਕਰਾਰ ਰੱਖਣ ਦਾ ਯਤਨ ਕਰੇਗਾ ਅਤੇ ਲੋਕਾਂ ਦੇ ਘੋਲਾਂ ਵਿੱਚ ਹਿੱਸਾ ਪਾਉਂਦਾ ਰਹੇਗਾ। ਪਰਿਵਾਰ ਤੇ ਜਥੇਬੰਦੀ ਵੱਲੋਂ ਛੱਜੂ ਰਾਮ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਪਰੰਤ ਵੱਖ-ਵੱਖ ਜਥੇਬੰਦੀਆਂ ਸਮੇਤ ਰਿਸ਼ਤੇਦਾਰਾਂ, ਦੋਸਤਾਂ ਤੇ ਸਾਥੀ ਮੁਲਾਜ਼ਮਾਂ ਵੱਲੋਂ ਸੁਖਦੇਵ ਚੰਗਾਲੀਵਾਲਾ ਨੂੰ ਸਨਮਾਨ ਚਿੰਨ ਤੇ ਤੋਹਫ਼ੇ ਭੇਟ ਕੀਤੇ ਗਏ।
ਇਸ ਸਮਾਰੋਹ ਵਿੱਚ ਵਿਭਾਗੀ ਭਰਾਤਰੀ ਜਥੇਬੰਦੀਆਂ ਦੇ ਬਲਜੀਤ ਬਡਰੁੱਖਾਂ, ਮਨਜੀਤ ਸੰਗਤਪੁਰਾ, ਬਿਜਲੀ ਮੁਲਾਜ਼ਮਾਂ ਵੱਲੋਂ ਪੂਰਨ ਸਿੰਘ ਖਾਈ, ਰਾਮਚੰਦਰ ਸਿੰਘ ਖਾਈ, ਪੈਨਸ਼ਨਰਾਂ ਵੱਲੋਂ ਗੁਰਚਰਨ ਸਿੰਘ, ਰਘਬੀਰ ਭੁਟਾਲ, ਜੰਗਲਾਤ ਵਰਕਰਜ਼ ਯੂਨੀਅਨ ਦੇ ਸਤਨਾਮ ਸਿੰਘ, ਜਸਵਿੰਦਰ ਗਾਗਾ, ਅਵਤਾਰ ਸਿੰਘ, ਮੰਚ ਵੱਲੋਂ ਜਗਦੀਸ਼ ਪਾਪੜਾ, ਸੁਖਜਿੰਦਰ ਲਾਲੀ, ਲਛਮਣ ਅਲੀਸੂਰ ਬਲਦੇਵ ਚੀਮਾ, ਕੰਟਰੈਕਟ ਵਰਕਰਾਂ ਵੱਲੋਂ ਮੰਗਤ ਚੋਟੀਆਂ ਸਮੇਤ ਮੁਖਤਿਆਰ ਸਿੰਘ ਸਰਪੰਚ ਬਾਗਾਂ, ਵਕੀਲ ਰੁਪਿੰਦਰ ਸਿੱਧੂ ਤੇ ਹਰਜਿੰਦਰ ਸਿੱਧੂ, ਮੇਜਰ ਸਿੰਘ ਭੁਟਾਲ, ਬਾਵਾ ਸਿੰਘ ਗਾਗਾ, ਰਾਮਫਲ ਰਾਜਲਹੇੜੀ, ਮਲੇਰਕੋਟਲਾ ਬਰਾਂਚ ਤੋਂ ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਰਾਕੇਸ਼, ਸੀਵਰੇਜ਼ ਬੋਰਡ ਵੱਲੋਂ ਅਵਤਾਰ ਗਿੱਲ, ਬਲਵਿੰਦਰ ਕੌਰ ਕਾਲਵਨਜਾਰਾ, ਬਰਨਾਲਾ ਤੋਂ ਦਰਸ਼ਨ ਚੀਮਾ, ਮਹਿੰਦਰ ਬਾਗੀ, ਮੇਜਰ ਲਹਿਰਾ, ਕੈਨੇਡਾ ਤੋਂ ਮਨਪ੍ਰੀਤ ਸਿੰਘ ਸਮੇਤ ਹੋਰ ਅਨੇਕਾਂ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here