ਮੁੜ ਸਥਾਪਿਤ ਕੀਤੀ ਗਈ ਮਾਲਵਾ ਬ੍ਰਦਰਜ਼ ਯੂ ਐਸ ਏ ਜਥੇਬੰਦੀ

0
329

ਨਿਊਯਾਰਕ, (ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਨਿਊਯਾਰਕ ਵਿੱਚ ਮੁੜ ਤੋਂ ਮਾਲਵਾ ਬ੍ਰਦਰਜ਼ ਯੂਐਸਏ ਜਥੇਬੰਦੀ ਨੂੰ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਪਹਿਲਾਂ ਕਈ ਕਾਰਨਾਂ ਕਾਰਨ ਆਪਸੀ ਵਖਰੇਵੇਂ ਪੈ ਗਏ ਸਨ ਜਿਨ੍ਹਾਂ ਨੂੰ ਘੱਟ ਕਰਦਿਆਂ ਮੁੜ ਤੋਂ ਸਾਰੇ ਮੈਂਬਰ ਇੱਕ ਮੰਚ ਤੇ ਇਕ ਮਿਕ ਹੁੰਦੇ ਹੋਏ ਨਜ਼ਰ ਆਏ,ਮਾਲਵਾ ਬ੍ਰਦਰਜ਼ ਯੂਐਸਏ ਜਥੇਬੰਦੀ ਦਾ ਹੁਣ ਮੁੱਖ ਮਕਸਦ ਪੰਜਾਬ ਤੋਂ ਦੂਰ ਸੱਤ ਸਮੁੰਦਰ ਪਾਰ ਵਿਦੇਸ਼ ਰਹਿੰਦਿਆਂ ਪੰਜਾਬੀਆਂ ਅਤੇ ਪੰਜਾਬੀਆਂ ਦੇ ਪਰਿਵਾਰਾਂ ਨੂੰ ਆਪਸ ਵਿੱਚ ਜੋੜਨਾ ਹੋਵੇਗਾ।ਮਾਲਵਾ ਬ੍ਰਦਰਜ਼ ਜਥੇਬੰਦੀ ਦਾ ਕਹਿਣਾ ਹੈ ਕਿ ਅਸੀਂ ਆਪਣੇ ਪੰਜਾਬੀ ਭਾਈਚਾਰੇ ਨੂੰ ਇਕਮਿਕ ਕਰਨ ਤੇ ਪੰਜਾਬ ਚ ਵਸਦੇ ਨੇੜਲੇ ਪਿੰਡਾਂ ਵਾਲਿਆਂ ਨਾਲ ਪ੍ਰੇਮ ਸਬੰਧ ਮਜ਼ਬੂਤ ਬਣਾਉਣ ਲਈ ਇਸ ਜਥੇਬੰਦੀ ਦਾ ਮੁੜ ਤੋਂ ਨਿਰਮਾਣ ਕੀਤਾ ਹੈ। ਸੋ ਸਾਰੇ ਹੀ ਮੈਂਬਰਾਂ ਵਲੋੰ ਸਰਬਸੰਮਤੀ ਦੇ ਨਾਲ ਵੱਖ ਵੱਖ ਅਹੁਦੇ ਵੰਡੇ ਗਏ ਜਿਨ੍ਹਾਂ ਵਿਚ ਜੱਬਰ ਸਿੰਘ ਗਰੇਵਾਲ ਨੂੰ ਜਥੇਬੰਦੀ ਦਾ ਸਰਪ੍ਰਸਤ ਬਣਾਇਆ ਗਿਆ ਵੀਰ ਸਿੰਘ ਮਾਂਗਟ ਨੂੰ ਚੇਅਰਮੈਨ ਗੁਰਮੀਤ ਸਿੰਘ ਬੁੱਟਰ ਨੂੰ ਪ੍ਰੈਜ਼ੀਡੈਂਟ ਦਲਵੀਰ ਸਿੰਘ ਸਿੱਧੂ ਨੂੰ ਜਰਨਲ ਸੈਕਟਰੀ ਮੋਹਿੰਦਰ ਸਿੰਘ ਬਰਾੜ ਅਤੇ ਜਸਬੀਰ ਸਿੰਘ ਨੂੰ ਕੈਸ਼ੀਅਰ ਬਣਾਇਆ ਗਿਆ। ਇਸ ਮੌਕੇ ਤੇ ਮਾਲਵਾ ਬ੍ਰਦਰਜ਼ ਯੂਐਸਏ ਦੇ ਸਾਰੇ ਮੈਂਬਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਜਿਸ ਵਿਚ ਗਿੱਲ ਪਰਦੀਪ ਵੱਲੋਂ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਸਾਰਿਆਂ ਨਾਲ ਕਈ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਵੀ ਔਰਗੇਨਾਈਜੇਸ਼ਨ ਨੂੰ ਚਲਾਉਣ ਲਈ ਅਹੁਦੇਦਾਰਾਂ ਦਾ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ ਇਸ ਲਈ ਸਾਰੇ ਹੀ ਮੈਂਬਰ ਅਹੁਦੇਦਾਰ ਹੋਣਗੇ ਸਭ ਨੂੰ ਬਰਾਬਰ ਦਾ ਸਥਾਨ ਦਿੱਤਾ ਜਾਵੇਗਾ।ਜਥੇਬੰਦੀ ਕਿਸੇ ਲੀਡਰ ਜਾਂ ਪਾਰਟੀ ਲਈ ਕੋਈ ਕੰਮ ਨਹੀਂ ਕਰੇਗੀ । ਉੱਥੇ ਹੀ ਗੁਰਮੀਤ ਸਿੰਘ ਗਿੱਲ ਤੇ ਗੁਰਮੀਤ ਸਿੰਘ ਬੁੱਟਰ ਵੱਲੋਂ ਸਾਰਿਆਂ ਨੂੰ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਪੰਜਾਬੀ ਭਾਈਚਾਰੇ ਦੀ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ। ਇਸ ਮੌਕੇ ਤੇ ਅਜਮੇਰ ਸਿੰਘ ਵੱਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਆਏ ਹੋਏ ਸਾਰੇ ਵੀਰਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਬੋਲਦਿਆਂ ਬਲਾਕਾ ਸਿੰਘ ਤੇ ਸਰਦੂਲ ਸਿੰਘ ਨੇ ਸਾਰਿਆਂ ਨੂੰ ਮਾਇਆ ਦਾ ਦਸਵੰਧ ਕੱਢਣ ਅਤੇ ਬਾਣੀ ਨਾਲ ਜੁੜਨ ਦੀ ਅਪੀਲ ਕੀਤੀ । ਸੱਤ ਸਮੁੰਦਰ ਪਾਰ ਮਾਲਵਾ ਬ੍ਰਦਰਜ਼ ਯੂਐਸਏ ਵਰਗੀਆਂ ਜਥੇਬੰਦੀਆਂ ਸਥਾਪਤ ਹੋਣੀਆਂ ਚਾਹੀਦੀਆਂ ਹਨ ਇਸ ਨਾਲ ਸਾਰਾ ਪੰਜਾਬੀ ਭਾਈਚਾਰਾ ਰਲ ਮਿਲ ਕੇ ਰਹਿੰਦਾ ਇਕੱਠੇ ਕੰਮ ਕਰਦੇ ਅਤੇ ਵਿਦੇਸ਼ਾਂ ਵਿੱਚ ਵੀ ਹਰ ਪਲ ਆਪਣੇਪਣ ਦਾ ਅਹਿਸਾਸ ਹੁੰਦਾ ਰਹਿੰਦੈ ਉਮੀਦ ਕਰਾਂਗੇ ਕਿ ਸਾਰੇ ਅਹੁਦੇਦਾਰ ਅਤੇ ਮੈਂਬਰ ਇੱਕ ਦੂਜੇ ਨਾਲ ਇੱਕ ਮਿੱਕ ਹੋ ਕੇ ਰਹਿਣਗੇ ਤੇ ਬਾਕੀ ਕਮਿਊਨਿਟੀਜ਼ ਲਈ ਵੀ ਮਿਸਾਲ ਬਣਨਗੇ।

LEAVE A REPLY

Please enter your comment!
Please enter your name here