ਵਾਸ਼ਿੰਗਟਨ, 21 ਅਗਸਤ (ਰਾਜ ਗੋਗਨਾ ) —ਜਦੋ ਵੀ ਦੁਨੀਆਂ ਦੇ ਮਹਾਨ ਮੁੱਕੇਬਾਜ਼ਾਂ ਦਾ ਜ਼ਿਕਰ ਹੋਵੇਗਾ ਅਤੇ ਸਭ ਤੋ ਪਹਿਲਾ ਮੁਹੰਮਦ ਅਲੀ ਤੋ ਬਾਅਦ ਮਾਈਕ ਟਾਇਸਨ ਦਾ ਨਾਂ ਆਉਂਦਾ ਹੈ। 56 ਕੁ ਸਾਲ ਦੀ ਉਮਰ ਚ’ ਉਹ ਵ੍ਹੀਲਚੇਅਰ ‘ਤੇ ਹਾਲ ਹੀ ਵਿੱਚ ਮਿਆਮੀ ਇੰਟਰਨੈਸ਼ਨਲ ਏਅਰਪੋਰਟ ਤੇ ਬੈਠਾ ਦਿਖਾਈ ਦਿੰਦੇ ਦਿਸੇ। ਅਮਰੀਕੀ ਬੌਕਸਰ ਰਹੇ ਟਾਇਸਨ ਸਾਇਟਿਕਾ ਫਲੇਅਰਅਪ ਨਾਂ ਦੀ ਬਿਮਾਰੀ ਤੋਂ ਪੀੜਤ ਹੈ। ਜਿਸ ਨੂੰ ਪਿੱਠ ਦੀ ਸਮੱਸਿਆ ਕਿਹਾ ਜਾ ਸਕਦਾ ਹੈ ਜੋ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਹੈ। ਟਾਇਸਨ ਦੀ ਇਸ ਹਾਲਤ ਦਾ ਕਾਰਨ ਉਹਨਾਂ ਵੱਲੋ ਲਗਾਤਾਰ ਭੰਗ ਦਾ ਸੇਵਨ ਦੱਸਿਆ ਜਾ ਰਿਹਾ ਹੈ। ਅਮਰੀਕੀ ਮੁੱਕੇਬਾਜ਼ ਮਾਈਕ ਟਾਇਸਨ ਦਾ ਪੂਰੀ ਦੁਨੀਆ ਵਿੱਚ ਇਕ ਨਾਂ ਹੈ। ਅਤੇ 56 ਸਾਲਾ ਟਾਇਸਨ ਨੂੰ ਹਾਲ ਹੀ ‘ਚ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵ੍ਹੀਲਚੇਅਰ ‘ਤੇ ਦੇਖਿਆ ਗਿਆ। ਆਪਣੇ ਸਟਾਰ ਨੂੰ ਵ੍ਹੀਲਚੇਅਰ ‘ਤੇ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ, ਟਾਇਸਨ ਦੀ ਸਿਹਤ ਕਾਫੀ ਖਰਾਬ ਦੱਸੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਉਸ ਦਾ ਗਾਂਜੇ ਦਾ ਆਦੀ ਹੈ।ਮੀਡੀਆ ਰਿਪੋਰਟਾਂ ਦੇ ਅਨੁਸਾਰ, ਟਾਇਸਨ ਸਾਇਟਿਕਾ ਫਲੇਅਰਅੱਪ ਤੋਂ ਪੀੜਤ ਹੈ,ਜੋ ਇੱਕ ਪਿੱਠ ਦੀ ਸਮੱਸਿਆ ਹੈ ਜੋ ਉਸਨੂੰ ਲੰਬੇ ਸਮੇਂ ਤੋਂ ਚਲੀ ਆ ਰਹੀ ਸੀ। ਟਾਇਸਨ ਦੀ ਇਸ ਹਾਲਤ ਦਾ ਕਾਰਨ ਲਗਾਤਾਰ ਭੰਗ ਦਾ ਸੇਵਨ ਦੱਸਿਆ ਜਾ ਰਿਹਾ ਹੈ। ਦੋ ਸਾਲ ਪਹਿਲਾਂ ਵੀ ਇਸੇ ਸਮੱਸਿਆ ਕਾਰਨ ਉਹ ਕਈ ਹਫ਼ਤਿਆਂ ਤੱਕ ਅਰਾਮ ਤੇ ਸੀ। ਇਸ ਮਹੀਨੇ ਦੀ ਸ਼ੁਰੂਆਤ ‘ਚ ਉਸ ਨੂੰ ਸੋਟੀ ਦੇ ਸਹਾਰੇ ਤੁਰਦੇ ਵੀ ਦੇਖਿਆ ਗਿਆ ਸੀ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਮਾਈਕ ਟਾਇਸਨ ਹਰ ਮਹੀਨੇ ਭੰਗ ‘ਤੇ ਲਗਭਗ 32 ਲੱਖ ਰੁਪਏ ਖਰਚ ਕਰਦਾ ਹੈ।ਅਤੇ ਟਾਇਸਨ ਆਪਣੇ 420 ਏਕੜ ਦੇ ਖੇਤ ਵਿੱਚ ਭੰਗ ਉਗਾਉਂਦਾ ਹੈ। ਇਸ ਲਈ ਉਸ ਨੂੰ ਕਾਨੂੰਨੀ ਪ੍ਰਵਾਨਗੀ ਵੀ ਮਿਲ ਚੁੱਕੀ ਹੈ। ਮਾਈਕ ਟਾਇਸਨ ਗਾਂਜਾ ਪੀਣ ਦਾ ਆਦੀ ਹੈ। ਸਿਹਤ ਸਮੱਸਿਆ ਦੇ ਬਾਵਜੂਦ ਘੱਟ ਨਹੀਂ ਹੋ ਰਹੀ ਹੈ।ਇੰਗਲਿਸ ਵਿੱਚ ਜਿਸ ਨੂੰ The Baddest Man on the Planet ਦੇ ਨਾਂ ਨਾਲ ਮਸ਼ਹੂਰ ਟਾਈਸਨ ਨਸ਼ੇ ਦਾ ਆਦੀ ਹੈ ਅਤੇ ਇਹ ਗੱਲ ਕਿਸੇ ਤੋਂ ਲੁਕੀ ਵੀ ਨਹੀਂ ਹੈ। ਉਸ ਕੋਲ ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿੱਚ ਭੰਗ ਦਾ ਫਾਰਮ ਵੀ ਹੈ। ਹਾਲ ਹੀ ਦੇ ਇੱਕ ਪੋਡਕਾਸਟ ਵਿੱਚ, ਮਾਈਕ ਟਾਇਸਨ ਨੇ ਕਿਹਾ ਕਿ ਉਸਦੀ ਜ਼ਿੰਦਗੀ ਦੀ ਮਿਆਦ ਪੁੱਗਣ ਦੀ ਤਾਰੀਖ ਹੁਣ ਨੇੜੇ ਹੈ। ਮਾਈਕ ਟਾਇਸਨ ਹੁਣ ਵ੍ਹੀਲਚੇਅਰ ‘ਤੇ ਹੈ।ਇਸ ਘਟਨਾ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਨਿਰਾਸ਼ ਕੀਤਾ ਹੈ। ਪੌਡਕਾਸਟ ‘ਤੇ ਬੋਲਦੇ ਹੋਏ, ਉਸਨੇ ਕਿਹਾ ਸੀ, ‘ਅਸੀਂ ਸਾਰੇ ਇੱਕ ਦਿਨ ਮਰਨ ਵਾਲੇ ਹਾਂ। ਜਦੋਂ ਮੈਂ ਅਤੇ ਮੈ ਹੁਣ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਦਾ ਹਾਂ, ਮੈਂ ਆਪਣੇ ਚਿਹਰੇ ‘ਤੇ ਉਹ ਛੋਟੇ ਧੱਬੇ ਵੇਖਦਾ ਹਾਂ. ਮੈਂ ਕਹਿੰਦਾ ਹਾਂ ਵਾਹ ਮਾਲਿਕਾਂ, ਇਸਦਾ ਮਤਲਬ ਹੈ ਕਿ ਮੇਰੀ ਮਿਆਦ ਪੁੱਗਣ ਦੀ ਤਾਰੀਖ ਜਲਦੀ ਹੀ ਨੇੜੇ ਆ ਰਹੀ ਹੈ।ਜਿਕਰਯੋਗ ਹੈ ਕਿ ਟਾਇਸਨ ਦਾ ਆਖਰੀ ਅਧਿਕਾਰਤ ਮੈਚ ਜੂਨ 2005 ਵਿੱਚ ਸੀ, ਅਤੇ ਸਾਬਕਾ ਹੈਵੀਵੇਟ ਚੈਂਪੀਅਨ ਨੇ 1996 ਤੋਂ ਬਾਅਦ ਕੋਈ ਖਿਤਾਬ ਨਹੀਂ ਜਿੱਤਿਆ ਹੈ।ਮਾਇਕ ਟਾਇਸਨ 7 ਬੱਚਿਆਂ ਦਾ ਬਾਪ ਹੈ ਜਿੰਨਾ ਵਿੱਚ 4 ਲੜਕੀਆਂ ਅਤੇ ਤਿੰਨ ਲੜਕੇ ਸ਼ਾਮਿਲ ਹਨ ।
Boota Singh Basi
President & Chief Editor