ਮੁੱਖ ਖੇਤੀਬਾੜੀ ਅਫ਼ਸਰ ਵਲੋਂ ਸੁਲਤਾਨਪੁਰ ਲੋਧੀ ਦੇ ਖਾਦ ਡੀਲਰਾਂ ਨਾਲ ਮੀਟਿੰਗ

0
147
ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਹਾੜੀ ਸੀਜ਼ਨ ਦੌਰਾਨ ਫਸਲਾਂ ਦੀ ਬਿਜਾਈ ਦੇ ਮੱਦੇਨਜ਼ਰ ਕਿਸਾਨਾਂ ਨੂੰ ਉੱਚ ਮਿਆਰੀ ਖਾਦਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮੁੱਖ ਖੇਤੀਬਾੜੀ ਅਫਸਰ ਡਾ: ਬਲਬੀਰ ਚੰਦ ਨੇ ਸੁਲਤਾਨਪੁਰ ਲੋਧੀ ਵਿਖੇ ਸਮੂਹ ਖਾਦ ਡੀਲਰਾਂ ਨਾਲ ਮੀਟਿੰਗ ਕੀਤੀ।ਉਨ੍ਹਾਂ ਸਮੂਹ ਖਾਦ ਡੀਲਰਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਡੀਲਰ ਕਿਸੇ ਵੀ ਕਿਸਾਨ ਨੂੰ ਖਾਦ ਦੇ ਨਾਲ ਕਿਸੇ ਵੀ ਤਰਾਂ ਦੀ ਟੈਗਿੰਗ ਭਾਵ ਬਿਨਾਂ ਲੋੜ ਤੋਂ ਹੋਰ ਖੇਤੀ ਸਮੱਗਰੀ ਅਟੈਚ ਨਾ ਕੀਤੀ ਜਾਵੇ ਅਤੇ ਹਰੇਕ ਸੁਸਾਇਟੀ ਜਾਂ ਡੀਲਰ ਡਿਸਪਲੇਅ ਬੋਰਡ ਤੇ ਖਾਦ ਦਾ ਸਟਾਕ, ਉਸ ਦਾ ਰੇਟ ਦਰਜ ਕਰੇਗਾ ਤਾਂ ਜੋ ਕਿਸਾਨਾਂ ਵਿੱਚ ਇਹ ਵਿਸ਼ਵਾਸ ਪੈਦਾ ਹੋ ਸਕੇ ਕਿ ਉਹਨਾਂ ਦੀ ਕਿਸੇ ਤਰਾਂ ਦੀ ਲੁੱਟ—ਖਸੁੱਟ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਲੋੜ ਤੋਂ ਹੋਰ ਖੇਤੀ ਸਮੱਗਰੀ ਦੀ ਟੈਗਿੰਗ ਕੀਤੀ ਪਾਏ ਜਾਣ ਦੀ ਸੂਰਤ ਵਿੱਚ ਸਬੰਧਤ ਡੀਲਰ/ ਸਹਿਕਾਰੀ ਸਭਾ ਵਿਰੁੱਧ ਖਾਦ ਕੰਟਰੋਲ ਆਰਡਰ 1985 ਅਧੀਨ ਸਖ਼ਤ  ਕਾਰਵਾਈ ਕੀਤੀ ਜਾਵੇਗੀ।
ਉਹਨਾਂ ਇਹ ਵੀ ਹਦਾਇਤ ਕੀਤੀ ਕਿ ਕੋਈ ਵੀ ਡੀਲਰ ਨਿਰਧਾਰਤ ਰੇਟ ਤੋਂ ਵੱਧ ਅਤੇ ਬਿਨਾਂ ਬਿੱਲ ਦੇ ਕਿਸਾਨ ਨੂੰ ਮਾਲ ਨਹੀਂ ਵੇਚੇਗਾ ਅਤੇ ਡੀਲਰ ਪੀ.ਓ.ਐਸ ਮਸ਼ੀਨਾਂ ਰਾਹੀਂ ਸਾਰਾ ਸਟਾਕ ਨਾਲ ਦੀ ਨਾਲ ਕਲੀਅਰ ਕਰਨਾ ਯਕੀਨੀ ਬਣਾਉਣਗੇ। ਮੀਟਿੰਗ ਵਿੱਚ ਖੇਤੀਬਾੜੀ ਅਫਸਰ ਡਾ: ਅਸ਼ਵਨੀ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਡਾ: ਜਸਪਾਲ ਸਿੰਘ, ਡਾ: ਗੁਰਜੋਤ ਸਿੰਘ, ਡਾ: ਮਨਮੋਹਨ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਪਰਮਿੰਦਰ ਕੁਮਾਰ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here