ਮੁੱਖ ਮੰਤਰੀ ਦੀ ਕੋਠੀ ਅੱਗੇ 8736 ਕੱਚੇ ਅਧਿਆਪਕਾਂ ਤੇ ਪੁਲੀਸ ਵਿਚਾਲੇ ਧੱਕਾਮੁੱਕੀ

0
110

ਮਹਿਲਾ ਅਧਿਆਪਕਾਂ ਦੇ ਲੱਗੀਆਂ ਸੱਟਾਂ ਅਤੇ ਕੱਪੜੇ ਪਾਟੇ, ਪੁਰਸ ਅਧਿਆਪਕਾਂ ਦੀਆਂ ਉਤਰੀਆਂ ਪੱਗਾਂ

ਮਹਿਲਾ ਅਧਿਆਪਕਾ ਵੱਲੋਂ ਆਪਣੇ ਉੱਪਰ ਪੈਟਰੋਲ ਪਾਕੇ ਅੱਗ ਲਗਾਉਣ ਦੀ ਕੀਤੀ ਕੋਸ਼ਿਸ਼

ਮੁੱਖ ਮੰਤਰੀ ਭਗਵੰਤ ਮਾਨ 14 ਸਤੰਬਰ ਦੀ ਮੀਟਿੰਗ ਤੈਅ

ਸੰਗਰੂਰ, 3 ਸਤੰਬਰ, 2023: 8736 ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ੀ ਕਲੋਨੀ ਦੇ ਨੇੜਲੇ ਪਿੰਡ ਖੁਰਾਣਾ ਵਿਖੇ ਪਿਛਲੇ ਲੱਗਭਗ ਤਿੰਨ ਮਹੀਨਿਆਂ ਤੋਂ ਟੈਂਕੀ ਉਪਰ ਅਤੇ ਹੇਠਾਂ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਵਲੋਂ ਅੱਜ ਇੱਥੇ ਖੁਰਾਣਾ ਟੈਂਕੀ ਮੋਰਚਾ ਸੰਗਰੂਰ ਤੇ ਸੱਦੇ ਇਕੱਠ ਅਨੁਸਾਰ ਸੂਬਾ ਪੱਧਰੀ ਰੈਲੀ ਕੀਤੀ। ਜਦੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਰੋਸ ਮਾਰਚ ਕੀਤਾ ਗਿਆ ਅਤੇ ਇੱਕ ਬੈਰੀਅਰ ਤੋੜਦੇ ਹੋਏ ਕੱਚੇ ਅਧਿਆਪਕ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਦੂਜੇ ਬੈਰੀਅਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਰੋਕਣ ਤੇ ਦੁਬਾਰਾ ਲੰਮਾ ਸਮਾਂ ਝਪਟਾਂ ਹੋਈਆਂ ਅਤੇ ਇਸ ਦੌਰਾਨ ਮਹਿਲਾ ਅਧਿਆਪਕਾਂ ਦੇ ਕਾਫੀ ਸੱਟਾਂ ਲੱਗੀਆਂ ਅਤੇ ਕੱਪੜੇ ਪਾਟੇ, ਜੈਂਟਸ ਅਧਿਆਪਕਾਂ ਦੀਆਂ ਪੱਗਾਂ ਉਤਾਰ ਦਿੱਤੀਆਂ ਗਈਆਂ। ਇਸ ਦੌਰਾਨ ਮਹਿਲਾ ਅਧਿਆਪਕਾਂ ਵੱਲੋਂ ਆਪਣੇ ਉੱਪਰ ਪੈਟਰੋਲ ਪਾਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ ਤੇ ਮੌਜੂਦ ਸਾਥੀਆਂ ਵੱਲੋਂ ਉਨ੍ਹਾਂ ਦੇ ਹੱਥਾਂ ਵਿੱਚੋਂ ਮਾਚਿਸ ਖੋਹ ਲਈ ਗਈ ਨਹੀਂ ਕੋਈ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ। ਜਿਸਦੀ ਜੁੰਮੇਵਾਰੀ ਸਿੱਧੀ ਪੰਜਾਬ ਸਰਕਾਰ ਦੀ ਹੋਣੀ ਸੀ।

ਅੱਜ ਇੱਥੇ ਮੁੱਖ ਮੰਤਰੀ ਦੀ ਕੋਠੀ ਅੱਗੇ 8736 ਕੱਚੇ ਅਧਿਆਪਕਾਂ ਤੇ ਪੁਲੀਸ ਦਰਮਿਆਨ ਧੱਕਾਮੁੱਕੀ ਦੌਰਾਨ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ। ਇਹ ਕੱਚੇ ਅਧਿਆਪਕ ਇੱਕ ਪੱਕੇ ਮੁਲਾਜ਼ਮ ਤੇ ਲਾਗੂ ਹੁੰਦੇ ਸਾਰੇ ਲਾਭਾਂ ਸਮੇਤ ਆਪਣੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਸਨ। ਪੁਲੀਸ ਵੱਲੋਂ ਰੋਕੇ ਜਾਣ ‘ਤੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਅੱਗੇ ਸੜਕ ‘ਤੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪਹਿਲਾਂ ਇਹ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਲਾਗੇ ਪੁਲ ਹੇਠਾਂ ਇਕੱਠੇ ਹੋਏ ਜਿੱਥੋਂ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਅੱਗੇ ਪੁੱਜੇ। ਨਾਕਾਬੰਦੀ ਦੇ ਬਾਵਜੂਦ ਜਿਉਂ ਹੀ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਧੂਹ ਕੇ ਜਬਰੀ ਮੁੱਖ ਮੰਤਰੀ ਦੀ ਕੋਠੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨਾਲ ਧੱਕਾਮੁੱਕੀ ਹੋਈ ਜਿਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਲੱਥ ਗਈਆਂ। ਇਸ ਮੌਕੇ ਕਈ ਵਾਰ ਝਪਟਾਂ ਹੋਈਆਂ ਅਤੇ ਮੌਕੇ ਤੇ ਐੱਸ ਡੀ ਐੱਮ ਨਵਨੀਤ ਕੌਰ ਸੇਖੋਂ ਪਹੁੰਚੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ 14 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਨਫਰਮ ਕੀਤੀ ਗਈ ਕਿ ਇਹ ਮੀਟਿੰਗ ਪੋਸਟਪੋਨ ਨਹੀਂ ਹੋਵੇਗੀ। ਮਹਿਲਾ ਅਧਿਆਪਕ ਮਨਪ੍ਰੀਤ ਕੌਰ ਦੇ ਆਰਡਰ ਅਗਲੇ 2 ਵਰਕਿੰਗ ਦਿਨਾਂ ਵਿੱਚ ਪਾਏ ਜਾਣਗੇ। ਇਹ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਇਹ ਭਰੋਸਾ ਦਿੱਤਾ ਗਿਆ। ਕੱਚੇ ਅਧਿਆਪਕਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੀਟਿੰਗ ਵਿੱਚ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਗੁਪਤ ਐਕਸ਼ਨ ਕੀਤੇ ਜਾਣਗੇ।

ਇਸ ਮੌਕੇ ਪੰਜਾਬ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ, ਗੁਰਿੰਦਰ ਸਿੰਘ ਸੋਹੀ, ਜਗਸੀਰ ਸਿੰਘ ਸੰਧੂ, ਰਿੰਪਲਜੀਤ ਸਿੰਘ, ਰਸ਼ਪਾਲ ਸਿੰਘ, ਨਿਰਮਲ ਸਿੰਘ, ਸੁਖਜਿੰਦਰ ਦਾਖਾ, ਗੁਰਮਤਿ ਪੱਡਾ, ਜਗਦੀਪ ਸਿੰਘ, ਗੁਰਦੀਪ ਸਿੰਘ, ਬਲਜਿੰਦਰ ਸਿੰਘ, ਨਵਤੇਜ਼ ਮੋਗਾ, ਰਣਜੀਤ ਭੱਟੀਵਾਲ, ਰਣਜੀਤ ਫਿਰੋਜ਼ਪੁਰ, ਅਜੀਤਪਾਲ, ਰੇਸ਼ਮ ਸਿੰਘ, ਗੁਰਪ੍ਰੀਤ ਗੁਰੀ, ਪ੍ਰੀਤ ਮਾਨ, ਗੁਰਲਾਲ ਸਿੰਘ, ਮਨਪ੍ਰੀਤ ਸਿੰਘ, ਕਰਮਜੀਤ ਕੌਰ, ਮਨਪ੍ਰੀਤ ਕੌਰ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ। ਇਸ ਮੌਕੇ ਭਰਾਤਰੀ ਜਥੇਬੰਦੀਆਂ ਵੱਲੋਂ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾਈ ਆਗੂ ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਜਗਪਾਲ ਬੰਗੀ, ਰਘਵੀਰ ਸਿੰਘ ਭਵਾਨੀਗੜ੍ਹ, ਸੁਖਵਿੰਦਰ ਗਿਰ, ਪਰਮਿੰਦਰ ਸਿੰਘ, ਅਮਨ ਵਸ਼ਿਸਟ, ਅਮੋਲਕ ਡੇਲੂਆਣਾ, ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਸੁਖਵਿੰਦਰ ਸਿੰਘ ਚਾਹਲ, ਦੇਵੀ ਦਿਆਲ, ਡੀਟੀਐੱਫ ਵੱਲੋਂ ਦਿਗਵਿਜੇ ਪਾਲ ਸ਼ਰਮਾ, ਬਲਵੀਰ ਚੰਦ, ਦਾਤਾ ਸਿੰਘ ਨਮੋਲ, ਕਰਮਜੀਤ ਤਾਮਕੋਟ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here