ਬੀਜੇਪੀ ਚ ਸ਼ਾਮਲ ਹੋਣ ਮਗਰੋਂ ਪਹਿਲੀ ਵਾਰ ਬੋਲੇ ਕੈਪਟਨ…….
ਮੁੱਖ ਮੰਤਰੀ ਨੇ ਦੇਰੀ ਕੀਤੀ- ਕੇਂਦਰ ਨਾਲ ਚਾਹੀਦੀ ਸੀ ਗੱਲ ਕਰਨੀ- ਅਮਰਿੰਦਰ ਸਿੰਘ
ਕਿਹਾ-ਮੁੱਖ ਮੰਤਰੀ ਨੇ ਮੁਸ਼ਕਲ ਵਕਤ ਪਿੱਠ ਮੋੜੀ
ਖੰਨਾ,26ਅਕਤੂਬਰ
* ਅਜੀਤ ਖੰਨਾ *
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਬੀਤੀ ਕੱਲ ਏਸ਼ੀਆ ਦੀ ਸਭ ਤੋ ਵੱਡੀ ਦਾਣਾ ਮੰਡੀ ਖੰਨਾ ਵਿਖੇ ਪੁੱਜੇ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ।ਇਸ ਮੌਕੇ ਪੱਤਰਕਾਰਾਂ ਨੂੰ ਮੁਖ਼ਾਤਬ ਹੁੰਦੇ ਹੋਏ ਉਹਨਾਂ ਸੂਬਾ ਸਰਕਾਰ ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਦੋਸ਼ ਲਾਇਆ ਕੇ ਝੋਨੇ ਦੀ ਖਰੀਦ ਚ ਦੇਰੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਮੇਵਾਰ ਹਨ। ਜਿਨ੍ਹਾਂ ਨੇ ਸਮੇ ਸਿਰ ਕੇਂਦਰ ਸਰਕਾਰ ਨਾਲ ਗੱਲ ਨਹੀਂ ਕੀਤੀ। ਹੁਣ ਜਦੋ ਕਿਸਾਨਾਂ ਨੂੰ ਲੋੜ ਪਈ ਹੈ ਤਾ ਭਗਵੰਤ ਮਾਨ ਨੇ ਪਿੱਠ ਮੋੜ ਲਈ ਹੈ।ਇਕ ਸਾਵਲ ਦੇ ਜਵਾਬ ਚ ਓਨ੍ਹਾ ਕਿਹਾ ਕਿ ਆਪ ਵਲੋਂ ਕੇਂਦਰ ਉੱਤੇ ਮਤਰਾਈ ਮਾਂ ਵਾਲਾ ਸਲੂਕ ਕਰਨ ਦੇ ਲਾਏ ਜਾਂਦੇ ਇਲਜ਼ਾਮਾਂ ਕੋਰਾ ਝੂਠ ਹੈ। ਕਿਉਂਕਿ ਪ੍ਰਧਾਨ ਮੰਤਰੀ ਵਲੋਂ ਮੇਰੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਵੀ ਝੋਨੇ ਦੀ ਖਰੀਦ ਬਾਰੇ ਸਾਰੀਆਂ ਮੁਸ਼ਕਲਾਂ ਦਾ ਹੱਲ ਕੱਢਿਆ ਗਿਆ ਸੀ। ਜੇ ਭਗਵੰਤ ਮਾਨ ਕੇਂਦਰ ਨਾਲ ਗੱਲ ਕਰਦੇ ਤਾ ਕਿਸਾਨਾਂ ਨੂੰ ਦਿੱਕਤ ਨਾ ਆਉਂਦੀ।ਉਨ੍ਹਾਂ ਆਖਿਆ ਕਿ ਹਫ਼ਤਾ ਹਫ਼ਤਾ ਹੋ ਗਿਆ ਕਿਸਾਨ ਮੰਡੀਆਂ ਚ ਖਜਲ ਖੁਆਰ ਹੋ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਭਗਵੰਤ ਮਾਨ ਜਾਂ ਉਸਦੀ ਸਰਕਾਰ ਦਾ ਕੋਈ ਮੰਤਰੀ ਕੇਂਦਰ ਦੇ ਕਿਸੇ ਮੰਤਰੀ ਜਾ ਫੂਡ ਏਜੰਸੀਆਂ ਨੂੰ ਮਿਲਿਆ। ਕੀ ਉਨ੍ਹਾਂ ਅੱਗੇ ਝੋਨੇਂ ਦੀ ਖਰੀਦ ਨੂੰ ਲੈ ਕਿ ਆ ਰਹੀਆਂ ਪ੍ਰੇਸ਼ਾਨੀਆ ਬਾਰੇ ਗੱਲ ਕੀਤੀ।ਇਸ ਮੌਕੇ ਉਹਨਾਂ ਨਾਲ ਫ਼ਤਿਹ ਜੰਗ ਬਾਜਵਾ, ਜੈ ਇੰਦਰ ਕੌਰ,ਸਪੋਕਸ ਪਰਸਨ ਇਕਬਾਲ ਸਿੰਘ ਚੰਨੀ, ਗੁਰਪ੍ਰੀਤ ਸਿੰਘ ਭੱਟੀ ਤੇ ਅਮਰਿੰਦਰ ਢੀਂਡਸਾ,ਵੀ ਮਜੂਦ ਸਨ।
ਫੋਟੋ ਕੈਪਸ਼ਨ: ਏਸ਼ੀਆ ਦੀ ਸਭ ਤੋ ਵੱਡੀ ਅਨਾਜ ਮੰਡੀ ਖੰਨਾ ਵਿਖੇ ਖਰੀਦ ਪ੍ਰਬੰਧਾ ਦਾ ਜਾਇਜਾ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ( ਤਸਵੀਰ: ਅਜੀਤ ਖੰਨਾ)
ਫੋਟੋ:2 – ਪਿੱਛੋਂ ਖੰਨਾ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਕੈਪਟਨ ਅਮਰਿੰਦਰ ਸਿੰਘ( ਤਸਵੀਰ: ਅਜੀਤ ਖੰਨਾ)