ਮੁੱਖ ਮੰਤਰੀ ਪੰਜਾਬ ਨੇ 4.40 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬਿਜਲੀ ਸਬਸਟੇਸ਼ਨਾਂ ਦਾ ਉਦਘਾਟਨ ਕੀਤਾ

0
353
ਅੰਮ੍ਰਿਤਸਰ,13 ਅਗਸਤ ( ਰਾਜਿੰਦਰ ਰਿਖੀ ) -ਰੱਖੜ ਪੁੰਨਿਆਂ ਦੇ ਸੁਭ ਅਵਸਰ ਤੇ  ਬਾਬਾ ਬਕਾਲਾ ਸਾਹਿਬ ਪਹੁੰਚੇ ਮੁੱਖ ਮੰਤਰੀ  ਭਗਵੰਤ ਮਾਨ ਨੇ ਲੋਕਾਂ ਦੀ ਬਿਜਲੀ ਦੀ ਸਮੱਸਿਆਂ ਨੂੰ ਹੱਲ ਕਰਨ ਲਈ 4 ਨਵੇਂ ਬਿਜਲੀ ਸਬ ਸਟੇਸ਼ਨਾਂ ਦਾ ਉਦਘਾਟਨ ਕੀਤਾ।  ਇਹ ਚਾਰ ਬਿਜਲੀ ਘਰ 66 ਕੇਵੀ ਲਿੱਧੜ, 66 ਕੇਵੀ ਬਿਆਸ, 66 ਕੇਵੀ ਬੁਤਾਲਾ ਅਤੇ 66 ਕੇਵੀ ਸਠਿਆਲਾ ਸਬ ਸਟੇਸ਼ਨ ਨਾਲ ਜੁੜੇ ਹੋਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਕੰਮ ਤੇ 4.40 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਨਾਲ 2 ਲੱਖ ਆਮ ਖਪਤਕਾਰਾਂ ਨੂੰ ਓਵਰਲੋਡਿੰਗ /ਅਣਅਧਿਕਾਰਤ ਪਾਵਰ ਕੱਟਾਂ ਤੋਂ ਨਿਜਾਤ ਮਿਲੇਗੀ ਅਤੇ ਜਿਸ ਨਾਲ 70 ਪਿੰਡਾਂ ਨੂੰ ਫਾਇਦਾ ਹੋਵੇਗਾ। ਉਨਾਂ ਦੱਸਿਆ ਕਿ ਟਿਊਬਵੈਲਾਂ ਨੂੰ ਪਿਛਲੇ ਸਮੇਂ ਦੌਰਾਨ 6 ਘੰਟੇ ਬਿਜਲੀ ਸਪਲਾਈ ਮਿਲਦੀ ਰਹੀ ਸੀ, ਜੋ ਇਸ ਸਾਲ 8 ਘੰਟੇ ਲਗਾਤਾਰ ਮਿਲ ਰਹੀ ਹੈ। ਸ: ਮਾਨ ਨੇ ਦਸਿਆ ਕਿ 66 ਕੇਵੀ ਬੁਟਾਰੀ-ਬਿਆਸ ਲਾਈਨ ਦੀ ਕੁੱਲ ਲੰਬਾਈ 11.95 ਕਿਲੋਮੀਟਰ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਕੁੱਝ ਰਾਜਨੀਤਿਕ ਕਾਰਨਾਂ ਅਤੇ ਕੁੱਝ ਖਪਤਕਾਰਾਂ ਵਲੋਂ ਟਾਵਰ ਦੀ ਉਸਾਰੀ ਵਿੱਚ ਰੁਕਾਵਟ ਪਾਉਣ ਕਰਕੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਿੱਚ ਦੇਰੀ ਹੋਈ ਸੀ। ਪਰ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਣਥੱਕ ਯਤਨਾਂ ਕਰਕੇ ਕੰਮ ਮੁਕੰਮਲ ਹੋ ਸਕਿਆ ਹੈ।
ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ.,  ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ, ਹਲਕਾ ਵਿਧਾਇਕ ਕੇਂਦਰੀ ਡਾ. ਅਜੈ ਗੁਪਤਾ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵੀ ਹਾਜਰ ਸਨ।

LEAVE A REPLY

Please enter your comment!
Please enter your name here