ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ 8736 ਕੱਚੇ ਅਧਿਆਪਕਾਂ ਤੇ ਪੁਲਸ ਵਿਚਕਾਰ ਖਿੱਚ-ਧੂਹ ਤੇ ਧੱਕਾ-ਮੁੱਕੀ
8736 ਕੱਚੇ ਅਧਿਆਪਕਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੋਸ ਰੈਲੀ
ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਅਤੇ ਚੱਕਾ ਜਾਮ
29 ਨਵੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮੀਟਿੰਗ ਤੈਅ ਕਰਵਾਉਣ ਤੋਂ ਬਾਅਦ ਸ਼ਾਂਤ ਹੋਏ ਧਰਨਾਕਾਰੀ
ਸੰਗਰੂਰ,
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੰਗਰੂਰ ਕੋਠੀ ਨੇੜੇ ਰੋਸ ਪ੍ਰਦਰਸ਼ਨ ਕਰ ਰਹੇ 8736 ਕੱਚੇ ਅਧਿਆਪਕਾਂ ਤੇ ਪੁਲਸ ਵਿਚਕਾਰ ਖਿੱਚ-ਧੂਹ ਤੇ ਧੱਕਾ-ਮੁੱਕੀ ਹੋਣ ਤੋਂ ਬਾਅਦ ਕੱਚੇ ਅਧਿਆਪਕਾਂ ਅਤੇ ਪੁਲਿਸ ਵਿਚਕਾਰ ਜੰਮ ਕੇ ਝੜਪ ਹੋਈ। ਜਿਸ ਦੌਰਾਨ ਕਈ ਅਧਿਆਪਕਾਂ ਦੀਆਂ ਪੱਗਾਂ ਵੀ ਲੱਥ ਗਈਆਂ। ਅੱਜ ਜਦੋਂ ਕੱਚੇ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਘਰ ਵੱਲ ਵਧਣ ਦਾ ਯਤਨ ਕੀਤਾ ਪਰ ਉਥੇ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਦੌਰਾਨ ਪੁਲੀਸ ਤੇ ਕੱਚੇ ਅਧਿਆਪਕਾਂ ਵਿਚਾਲੇ ਝੜਪ ਹੋ ਗਈ ਜਿਸ ਕਾਰਨ ਕਈ ਅਧਿਆਪਕਾਂ ਦੀਆਂ ਪੱਗਾਂ ਲੱਥ ਗਈਆਂ। ਇਸ ਮਗਰੋਂ ਗੁਰਲਾਲ ਸਿੰਘ ਸੂਬਾ ਪ੍ਰਧਾਨ ਆਈ ਈ ਵੀ ਯੂਨੀਅਨ, ਹਰਮੀਤ ਸਿੰਘ, ਜਸਵਿੰਦਰ ਸਿੰਘ ਬਦਰਾ ਤਿੰਨ ਅਧਿਆਪਕ ਟਾਵਰ ਤੇ ਚੜ੍ਹ ਗਏ ਅਤੇ ਬਾਕੀ ਅਧਿਆਪਕਾਂ ਨੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਚੱਕਾ ਜਾਮ ਕਰ ਦਿੱਤਾ। ਦੇਰ ਸ਼ਾਮ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਵੱਲੋਂ ਜੱਥੇਬੰਦੀ ਦੇ ਆਗੂਆਂ ਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ 29 ਨਵੰਬਰ ਦੀ ਮੀਟਿੰਗ ਤੈਅ ਕਰਵਾਈ। ਇਸ ਤੋਂ ਬਾਅਦ ਧਰਨਾਕਾਰੀ ਸ਼ਾਂਤ ਹੋਏ ਅਤੇ ਉਨ੍ਹਾਂ ਆਪਣੇ ਤਿੰਨ ਸਾਥੀ ਟਾਵਰ ਤੋਂ ਉਤਾਰ ਦੇ ਅਤੇ ਆਪਣਾ ਧਰਨਾ ਖ਼ਤਮ ਕਰ ਦਿੱਤਾ।
ਅੱਜ ਅਧਿਆਪਕਾਂ ਵੱਲੋਂ ਸੂਬਾ ਪੱਧਰੀ ਐਕਸ਼ਨ ਰੈਲੀ ਦਾ ਸੱਦਾ ਦਿੱਤਾ ਗਿਆ ਸੀ, ਜਿਸ ’ਚ ਅਧਿਆਪਕਾਂ ਤੋਂ ਇਲਾਵਾ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸੇ ਦੌਰਾਨ ਕੱਚੇ ਅਧਿਆਪਕਾਂ ਵੱਲੋਂ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਖੁਰਾਣਾ ਟੈਂਕੀ ਤੋਂ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਦਿੱਤਾ ਗਿਆ ਤਾਂ ਪੁਲਸ ਵੱਲੋਂ ਇਨ੍ਹਾਂ ਨੂੰ ਬੈਰੀਕੇਡ ਲਗਾ ਕੇ ਰੋਕਿਆ ਗਿਆ, ਜਦਕਿ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨ ’ਤੇ ਅੜੇ ਹੋਏ ਸਨ ਅਤੇ ਪ੍ਰਦਰਸ਼ਨਕਾਰੀ ਅਧਿਆਪਕਾਂ ਤੇ ਪੁਲਸ ਵਿਚਾਲੇ ਜ਼ੋਰਦਾਰ ਧੱਕਾ-ਮੁੱਕੀ ਤੇ ਝੜਪਾਂ ਸ਼ੁਰੂ ਹੋ ਗਈਆਂ ਤੇ ਪੁਲਸ ਵੱਲੋਂ ਧਰਨਕਾਰੀਆਂ ’ਤੇ ਕਾਬੂ ਪਾਉਣ ਲਈ ਖਿੱਚਧੂਹ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਪੁਲਸ ’ਤੇ ਨਾਜਾਇਜ਼ ਲਾਠੀਚਾਰਜ ਅਤੇ ਬਦਸਲੂਕੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਖਿੱਚ-ਧੂਹ ਕਾਰਨ ਕਈ ਮਹਿਲਾ ਤੇ ਪੁਰਸ਼ ਅਧਿਆਪਕਾਂ ਦੇ ਕੱਪੜੇ ਫਟ ਗਏ ਅਤੇ ਉਨ੍ਹਾਂ ਦੀਆਂ ਚੁੰਨੀਆਂ ਅਤੇ ਕਈ ਅਧਿਆਪਕਾਂ ਦੀਆਂ ਪੱਗਾਂ ਵੀ ਲੱਥ ਗਈਆਂ ਹਨ।
ਇਸ ਮੌਕੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਨੇ ਦੱਸਿਆ ਕਿ ਕੱਚੇ ਅਧਿਆਪਕ ਮੁੱਖ ਮੰਤਰੀ ਨਿਵਾਸ ਨੂੰ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕਰਕੇ ਕੀਤਾ ਵਾਅਦਾ ਯਾਦ ਕਰਵਾਉਣ ਲਈ ਜਾ ਰਹੇ ਸੀ ਪਰ ਰਸਤੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੈਰੀਕੇਟ ਲਾ ਕੇ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਬੇਹਿਸਾਬਾ ਤਸ਼ੱਸਦ ਕੀਤਾ। ਪ੍ਰਸ਼ਾਸਨ ਵੱਲੋਂ ਕੱਚੇ ਅਧਿਆਪਕਾਂ ਦੀਆਂ ਪੱਗਾਂ ਲਾਹੀਆਂ ਗਈਆਂ ਅਤੇ ਔਰਤ ਅਧਿਆਪਕਾਂ ਦੀਆਂ ਚੁੰਨੀਆਂ ਲਾਹੀਆਂ ਗਈਆਂ ਇਥੋਂ ਤੱਕ ਕਿ ਜੇਟਸ ਪ੍ਰਸ਼ਾਸਨ ਵੱਲੋਂ ਲੇਡੀਜ਼ ਤੇ ਬਹੁਤ ਤਸ਼ੱਸਦ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਜਦੋਂ ਕਾਫੀ ਧੱਕਾ ਮੁੱਕੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੀ ਗਈ ਤਾਂ ਕੱਚੇ ਅਧਿਆਪਕਾਂ ਵਲੋਂ ਮੇਨ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ। ਇਕ ਸਾਥੀ 13 ਜੂਨ ਤੋਂ ਲਗਾਤਾਰ ਪਾਣੀ ਵਾਲੀ ਟੈਂਕੀ ਤੇ ਬੈਠਾ ਤੇ ਹੁਣ ਦੂਸਰੇ ਪਾਸੇ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਟਾਵਰ ਤੇ ਚੜ ਗੲ ਹਨ। ਟਾਵਰ ਤੇ ਗੁਰਲਾਲ ਸਿੰਘ ਸੂਬਾ ਪ੍ਰਧਾਨ ਆਈ ਈ ਵੀ ਯੂਨੀਅਨ, ਹਰਮੀਤ ਸਿੰਘ, ਜਸਵਿੰਦਰ ਸਿੰਘ ਬਦਰਾ ਚੜੇ ਹੋਏ ਹਨ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਵੋਟਾਂ ਤੋਂ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਆਮ ਆਦਮੀ ਪਾਰਟੀ ਆਪ ਦੇ ਦੁਆਰ ਆ ਕੇ ਮਸਲੇ ਹੱਲ ਕਰਿਆ ਕਰੇਗੀ ਪਰ ਅੱਜ 5 ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਅਸੀਂ ਮੁੱਖ ਮੰਤਰੀ ਦੇ ਦੁਆਰ ਬੈਠੇ ਹੱਕੀ ਮੰਗਾਂ ਦੀ ਪ੍ਰਾਪਤੀ ਦਾ ਹੱਲ ਮੰਗ ਰਹੇ ਹਾਂ ਪਰ ਪੰਜਾਬ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਆਉਣ ਵਾਲੀਆਂ 2024 ਦੀਆਂ ਵੋਟਾਂ ਵਿੱਚ ਇਸ ਸਰਕਾਰ ਨੂੰ ਇਹਨਾਂ ਝੂਠਿਆਂ ਦਾਅਵਿਆਂ ਦਾ ਭੁਗਤਾਨ ਕਰਨਾ ਪਵੇਗਾ।
ਇਸ ਮੌਕੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਅਤੇ ਜਰਨਲ ਸਕੱਤਰ ਗੁਰਮੀਤ ਸਿੰਘ ਪੱਡਾ ਨੇ ਕਿਹਾ ਕਿ ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨਾਲ ਕੀਤੇ ਵਾਅਦੇ ਤੋਂ ਮੁੱਕਰ ਕੇ ਧੋਖਾ ਕਰ ਰਹੀ ਹੈ। ਪੰਜਾਬ ਸਰਕਾਰ ਨੇ 10 ਸਾਲਾ ਪਾਲਿਸੀ ਬਣਾਈ ਸੀ ਪਰ ਪਤਾ ਨਹੀਂ ਕਿਸ ਦਬਾਅ ਹੇਠ ਪੰਜਾਬ ਸਰਕਾਰ ਪਾਲਿਸੀ ਨੂੰ ਠੰਡੇ ਬਸਤੇ ਵਿਚ ਪਾ ਕੇ ਕੱਚੇ ਅਧਿਆਪਕਾ ਨੂੰ ਸਿਰਫ ਮਾਮੂਲੀ ਮਾਣਭੱਤਾ ਵਧਾ ਕੇ ਸਾਡੇ ਅਕਸ਼ ਨਾਲ ਖਿਲਵਾੜ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਲਗਾਤਾਰ ਫੋਕੇ ਐਲਾਨ ਕੀਤੇ ਜਾ ਰਹੇ ਹਨ, ਜਿਸ ਦੇ ਰੋਸ ਵਜੋਂ ਅਧਿਅਪਕ ਇੰਦਰਜੀਤ ਸਿੰਘ ਮਾਨਸਾ ਪਿੰਡ ਖੁਰਾਣਾ ਦੀ ਪਾਣੀ ਟੈਂਕੀ ’ਤੇ ਪਾਲਿਸੀ ਤਹਿਤ ਰੈਗੂਲਰ ਆਰਡਰ ਕਰਵਾਉਣ ਲਈ ਪਿਛਲੇ ਸਾਢੇ ਪੰਜ ਮਹੀਨਿਆਂ ਤੋਂ ਡਟਿਆ ਹੋਇਆ ਹੈ। ਧਰਨਾਕਾਰੀ ਅਧਿਆਪਕ ਇੰਦਰਜੀਤ ਸਿੰਘ ਮਾਨਸਾ ਟੈਂਕੀ ’ਤੇ ਪ੍ਰਦਰਸ਼ਨ ਕਰ ਰਿਹਾ ਹੈ, ਜਦਕਿ ਬਾਕੀ ਸਾਥੀਆਂ ਵੱਲੋਂ ਹੇਠਾਂ ਮੋਰਚਾ ਲਗਾਇਆ ਹੋਇਆ ਹੈ।
ਅੱਜ ਦੀ ਰੈਲੀ ਵਿੱਚ ਵੱਖ ਵੱਖ ਭਰਾਤਰੀ ਜਥੇਬੰਦੀਆਂ ਅਧਿਆਪਕ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਜ਼ਿਲ੍ਹਾ ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ, ਬਲਾਕ ਪ੍ਰਧਾਨ ਕੁਲਵੰਤ ਸਿੰਘ ਖਨੌਰੀ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਫ਼ਕੀਰ ਸਿੰਘ ਟਿੱਬਾ, ਬੇਰੁਜ਼ਗਾਰ ਬੀ ਐੱਡ ਫਰੰਟ ਦੇ ਸੁਖਵਿੰਦਰ ਸਿੰਘ ਢਿੱਲਵਾਂ, ਬੇਰੁਜ਼ਗਾਰ ਪੀ ਟੀ ਆਈ ਤੋਂ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਸਮੇਂ ਜਗਸੀਰ ਸਿੰਘ ਸੰਧੂ ਮੀਤ ਪ੍ਰਧਾਨ, ਰਿੰਪਲਜੀਤ ਸਿੰਘ ਮੀਤ ਪ੍ਰਧਾਨ, ਗੁਰਲਾਲ ਸਿੰਘ ਸੂਬਾ ਪ੍ਰਧਾਨ ਆਈਂ ਈ ਵੀ, ਅਵਤਾਰ ਸਿੰਘ, ਸੁਖਜਿੰਦਰ ਸਿੰਘ ਦਾਖਾ, ਜਗਦੀਪ ਸਿੰਘ ਮੋਹਾਲੀ, ਨਿਰਮਲ ਸਿੰਘ ਬਠਿੰਡਾ, ਬਲਜਿੰਦਰ ਬਠਿੰਡਾ, ਨਵਤੇਜ ਮੋਗਾ, ਬਲਵਿੰਦਰ ਸਿੰਘ ਬਿੰਦੀ, ਪੰਕਜ ਬਾਬੂ, ਸੁਰਜੀਤ ਸਿੰਘ, ਦਵਿੰਦਰ ਸਿੰਘ ਗੁਰਦਾਸਪੁਰ, ਗੁਰਪਿੰਦਰ ਸਿੰਘ, ਹਰਦੀਪ ਸਿੰਘ, ਵਿਕਾਸ ਵਡੇਰਾ, ਮਲਕੀਤ ਸਿੰਘ, ਕੁਲਵੀਰ ਕੌਰ ਮਾਨਸਾ, ਰਜਿੰਦਰ ਕੌਰ, ਮਨਪ੍ਰੀਤ ਕੌਰ, ਸੰਦੀਪ ਕੌਰ, ਕਰਮਜੀਤ ਕੌਰ ਮੁਕਤਸਰ ਸਾਹਿਬ,ਸਾਥੀ ਹਾਜ਼ਰ ਸਨ।