ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦਾ ਵਿਧਾਇਕ ਦੇਵ ਮਾਨ ਨੇ ਨਾਭਾ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ

0
60

ਭੈਣ ਮਨਪ੍ਰੀਤ ਜੀ ਨਾਲ ਹਲਕਾ ਨਾਭਾ ਦੇ ਵਿਕਾਸ ਕਾਰਜਾਂ ਨੂੰ ਲੈਕੇ ਵਿਚਾਰ ਵਟਾਂਦਰਾ ਕੀਤਾ ਗਿਆ : ਵਿਧਾਇਕ ਦੇਵ ਮਾਨ

ਨਾਭਾ 27 ਅਕਤੂਬਰ ( ਤਰੁਣ ਮਹਿਤਾ)

ਅੱਜ ਨਾਭਾ ਵਿਖੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਭੈਣ ਮਨਪ੍ਰੀਤ ਕੋਰ ਐਮ.ਐਲ.ਏ ਗੁਰਦੇਵ ਸਿੰਘ ਦੇਵ ਮਾਨ ਦੇ ਦਫਤਰ ਨਾਭਾ ਵਿਖੇ ਪਹੁੰਚੇ, ਇਸ ਮੌਕੇ ਉਨ੍ਹਾਂ ਦਾ ਵਿਧਾਇਕ ਦੇਵ ਮਾਨ ਅਤੇ ਉਨ੍ਹਾਂ ਦੀ ਟੀਮ ਨੇ ਭਰਵਾਂ ਸਵਾਗਤ ਕੀਤਾਂ ।
ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ ਨੇ ਤਕਰੀਬਨ ਅੱਧਾ ਘੰਟਾ ਵਿਧਾਇਕ ਦੇਵ ਮਾਨ ਅਤੇ ਉਨ੍ਹਾਂ ਦੀ ਪਤਨੀ ਨਾਲ ਗੱਲਬਾਤ ਕੀਤੀ।
ਇਸ ਮੌਕੇ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਭੈਣ ਮਨਪ੍ਰੀਤ ਨਾਭਾ ਵਿਚੋਂ ਲੰਘ ਰਹੇ ਸੀ, ਕਿ ਮੈਨੂੰ ਪਤਾ ਚੱਲਿਆ, ਮੈਂ ਭੈਣ ਮਨਪ੍ਰੀਤ ਜੀ ਨੂੰ ਦਫਤਰ ਆਉਣ ਦੀ ਬੇਨਤੀ ਕੀਤੀ, ਉਨ੍ਹਾਂ ਕਿਹਾ ਕਿ ਭੈਣ ਮਨਪ੍ਰੀਤ ਜੀ ਨਾਲ ਹਲਕਾ ਨਾਭਾ ਦੇ ਵਿਕਾਸ ਕਾਰਜਾਂ ਨੂੰ ਲੈਕੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਨਾਭਾ ਹਲਕੇ ਲਈ ਬਹੁਤ ਵੱਡੇ ਪ੍ਰੋਜੈਕਟ ਲਿਆਉਣ ਜਾਂ ਰਹੇ ਹਾਂ। ਨਾਭਾ ਨੂੰ ਇਂਕ ਸੁੰਦਰ ਸ਼ਹਿਰ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ, ਇਸ ਵਿਚ ਨਾਭਾ ਹਲਕੇ ਦੀ ਜਨਤਾ ਵੀ ਸਾਡਾ ਸਾਥ ਦੇਵੇ।

LEAVE A REPLY

Please enter your comment!
Please enter your name here