*ਮੁੱਖ ਮੰਤਰੀ ਭਗਵੰਤ ਮਾਨ ਦੀ ਵਾਅਦਾ ਖ਼ਿਲਾਫ਼ੀ ਖ਼ਿਲਾਫ਼ ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਮੋਗਾ ਇਕਾਈ ਵੱਲੋਂ 26 ਜੁਲਾਈ ਨੂੰ ਮੇਨ ਚੌਕ ਵਿੱਚ  ਸਾੜਿਆ ਜਾਵੇਗਾ ਪੁਤਲਾ: ਫਰੰਟ ਆਗੂ*

0
77

*ਮੁੱਖ ਮੰਤਰੀ ਭਗਵੰਤ ਮਾਨ ਦੀ ਵਾਅਦਾ ਖ਼ਿਲਾਫ਼ੀ ਖ਼ਿਲਾਫ਼ ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਮੋਗਾ ਇਕਾਈ ਵੱਲੋਂ 26 ਜੁਲਾਈ ਨੂੰ ਮੇਨ ਚੌਕ ਵਿੱਚ  ਸਾੜਿਆ ਜਾਵੇਗਾ ਪੁਤਲਾ: ਫਰੰਟ ਆਗੂ*

ਮੋਗਾ 23 ਜੁਲਾਈ  ( 000 ) ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ  ਪੰਜਾਬ ਦੇ ਸੂਬਾ ਕਨਵੀਨਰਾਂ ਨਾਲ ਪਹਿਲੀ ਜੁਲਾਈ ਨੂੰ ਫਗਵਾੜਾ ਵਿਖੇ ਮੁੱਖ ਮੰਤਰੀ ਦੇ ਸੱਦੇ ਤੇ  ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਪੂਰਤੀ ਲਈ  ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ , ਮੀਟਿੰਗ ਵਿੱਚ ਮੁਲਾਜਮਾਂ ਪੈਨਸ਼ਨਰਾ ਦੀਆਂ ਭਖਦੀਆਂ ਮੰਗਾਂ ਤੇ ਮੁੱਖ ਮੰਤਰੀ ਵੱਲੋਂ ਸਹਿਮਤੀ ਪਰਗਟ ਕਰਨ ਉਪਰੰਤ ਸਾਂਝੇ ਫਰੰਟ ਵੱਲੋਂ ਜਲੰਧਰ ਪੱਛਮੀ ਵਿੱਚ 6 ਜੁਲਾਈ ਨੂੰ ਝੰਡਾ ਮਾਰਚ ਕਰਨ ਦਾ ਪ੍ਰੋਗਰਾਮ ਮੁੱਖ ਮੰਤਰੀ ਦੇ  ਵਿਸ਼ਵਾਸ਼ ਦੇਣ ਅਤੇ ਵਾਅਦੇ ਕਰਕੇ ਅੱਗੇ ਪਾ ਦਿੱਤਾ ਗਿਆ ਸੀ। 25  ਜੁਲਾਈ ਨੂੰ  ਦੁਬਾਰਾ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਸਾਰੀਆਂ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆਂ ਸੀ , ਪਰ 25 ਜੁਲਾਈ  ਦੀ ਮੀਟਿੰਗ ਸਬੰਧੀ ਸਾਂਝੇ ਫਰੰਟ ਦੇ ਆਗੂਆਂ ਨੂੰ  ਅਜੇ ਤੱਕ ਨਾ ਕੋਈ ਜ਼ੁਬਾਨੀ ਜਾਂ ਲਿਖਤੀ ਸੁਨੇਹਾ ਨਹੀ ਦਿੱਤਾ ਗਿਆ ਅਤੇ ਨਾ ਹੀ ਸਾਂਝੇ ਫਰੰਟ ਦੇ ਆਗੂਆਂ ਦੇ ਫੋਨ ਕਿਸੇ  ਅਧਿਕਾਰੀ ਨੇ ਅਟੈਂਡ ਕੀਤੇ ਹਨ।             ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਇਸ ਵਾਅਦਾ ਖ਼ਿਲਾਫ਼ੀ ਵਿਰੁੱਧ ਸਾਂਝੇ ਫਰੰਟ ਦੇ ਆਗੂਆਂ ਵਿੱਚ ਗੁੱਸਾ ਅਤੇ ਰੋਸ ਹੈ | ਇਸ ਕਰਕੇ ਸੂਬਾ ਕਮੇਟੀ ਨੇ ਆਨਲਾਈਨ ਮੀਟਿੰਗ ਕਰਕੇ ਸਾਰੇ ਪੰਜਾਬ ਦੇ ਜਿਲ੍ਹਾ ਤਹਿਸੀਲ ਹੈੱਡ ਕੁਆਰਟਰਾਂ ਤੇ 25 ਜੁਲਾਈ ਅਤੇ ਅਗਲੇ ਦਿਨਾਂ ਵਿੱਚ ਮੁੱਖ ਮੰਤਰੀ ਦੀ ਵਾਅਦਾ ਖਿਲਾਫੀ ਦੇ ਪੁਤਲੇ ਫੂਕੇ ਜਾਣ ਦਾ ਫੈਸਲਾ ਕੀਤਾ , ਜਿਸ ਦੀ ਕੜੀ ਤਹਿਤ ਮੋਗਾ ਜਿਲ੍ਹੇ ਦੇ ਮੁਲਾਜਮ ਪੈਨਸ਼ਨਰ ਸਾਂਝੇ ਫਰੰਟ ਦੇ ਆਗੂਆਂ ਜਗਦੀਸ਼ ਸਿੰਘ ਚਹਿਲ , ਭਜਨ ਸਿੰਘ ਗਿੱਲ , ਰਾਜਿੰਦਰ ਸਿੰਘ ਰਿਆੜ , ਬਲੌਰ ਸਿੰਘ ਘਾਲੀ , ਜਾਗੀਰ ਸਿੰਘ ਖੋਖਰ , ਗੁਰਮੇਲ ਸਿੰਘ ਨਾਹਰ , ਕੁਲਬੀਰ ਸਿੰਘ ਢਿੱਲੋਂ , ਪੰਜਾਬ ਪੁਲੀਸ ਦੇ ਆਗੂ ਜਸਪਾਲ ਰਾਏ, ਸੁਖਦੇਵ ਸਿੰਘ , ਰਛਪਾਲ ਸਿੰਘ , ਪ੍ਰੇਮ ਕੁਮਾਰ ,  ਪੋਹਲਾ ਸਿੰਘ ਬਰਾੜ, ਸਤਿਯਮ ਪ੍ਰਕਾਸ਼, ਸੁਖਮੰਦਰ ਸਿੰਘ , ਸਰਬਜੀਤ ਦੌਧਰ ,  ਦਿਗ ਵਿਜੈ ਪਾਲ ਸ਼ਰਮਾਂ ,ਸੁਖਪਾਲ ਜੀਤ ਸਿੰਘ , ਭੁਪਿੰਦਰ ਸਿੰਘ ਸੇਖੋਂ , ਜਤਿੰਦਰ ਪਾਲ ਸਿੰਘ  ਖੋਸਾ, ਬਲਬੀਰ ਸਿੰਘ ਰਾਊਕੇ ਅਤੇ ਗਿਆਨ ਸਿੰਘ ਸਾਬਕਾ ਡੀ.ਪੀ. ਆਰ ਓ , ਸੁਰਿੰਦਰ ਰਾਮ ਕੁੱਸਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ  ਕਿ ਮੋਗਾ ਜਿਲ੍ਹੇ ਦੇ ਪੈਨਸ਼ਨਰਾਂ ਮੁਲਾਜਮਾਂ ਦੇ ਸਾਂਝੇ ਫਰੰਟ ਵੱਲੋਂ 26 ਜੁਲਾਈ ਨੂੰ 11 ਵਜੇ ਨਛੱਤਰ ਸਿੰਘ ਭਵਨ  ਮੋਗਾ ਵਿਖੇ ਇਕੱਤਰ ਹੋਣ ਉਪਰੰਤ ਮਾਰਚ ਕਰਕੇ  ਮੋਗਾ ਦੇ ਮੇਨ ਚੌਕ ਵਿੱਚ ਮੁੱਖ ਮੰਤਰੀ ਪੰਜਾਬ  ਭਗਵੰਤ ਮਾਨ ਦਾ ਪੁਤਲਾ ਫੂਕਿਆਂ ਜਾਵੇਗਾ। ਜਿਸ ਵਿੱਚ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਭਾਂਡਾ ਚੌਰਾਹੇ ਵਿੱਚ ਭੰਨਿਆ ਜਾਵੇਗਾ । ਉਹਨਾਂ ਮੋਗਾ ਜਿਲ੍ਹੇ ਦੇ  ਸਮੂਹ ਮੁਲਾਜਮਾਂ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ  26 ਜੁਲਾਈ ਨੂੰ ਨਛੱਤਰ ਸਿੰਘ ਭਵਨ ਮੋਗਾ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਆਪਣਾ ਰੋਹ ਅਤੇ ਰੋਸ ਦਰਜ ਕਰਵਾਉਣ l

LEAVE A REPLY

Please enter your comment!
Please enter your name here