ਮੂੰਗੀ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਅਤੇ ਕਿਸਾਨਾਂ ਦੀ ਲੁੱਟ ਬੰਦ ਕਰਨ ਦੀ ਮੰਗ ਨਹਿਰੀ ਪਾਣੀ ਅਤੇ ਬਿਜਲੀ ਦੀ ਮੰਗ ਪੂਰੀ ਕਰਨ ਦੀ ਮੰਗ

0
43
ਮੂੰਗੀ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਅਤੇ ਕਿਸਾਨਾਂ ਦੀ ਲੁੱਟ ਬੰਦ ਕਰਨ ਦੀ ਮੰਗ ਨਹਿਰੀ ਪਾਣੀ ਅਤੇ ਬਿਜਲੀ ਦੀ ਮੰਗ ਪੂਰੀ ਕਰਨ ਦੀ ਮੰਗ

ਮੂੰਗੀ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਅਤੇ ਕਿਸਾਨਾਂ ਦੀ ਲੁੱਟ ਬੰਦ ਕਰਨ ਦੀ ਮੰਗ
ਨਹਿਰੀ ਪਾਣੀ ਅਤੇ ਬਿਜਲੀ ਦੀ ਮੰਗ ਪੂਰੀ ਕਰਨ ਦੀ ਮੰਗ
ਦਲਜੀਤ ਕੌਰ
ਜਗਰਾਉਂ, 16 ਜੂਨ, 2024: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਜਿਲਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਜਗਰਾਂੳ ਅਨਾਜ ਮੰਡੀ ‘ਚ ਮੂੰਗੀ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਸਰਕਾਰੀ ਘੱਟੋਘੱਟ ਸਮਰਥਨ ਮੁੱਲ 8558/- ਰੁਪਏ ਹੈ ਸਰਕਾਰੀ ਖਰੀਦ ਨਾ ਹੋਣ ਕਾਰਨ ਵਪਾਰੀ 7900/- ਤੋਂ 8100/- ਰੁਪਏ ਤੇ ਖਰੀਦ ਰਹੇ ਹਨ ਜੋ ਕਿ ਸਰਾਸਰ ਪੰਜਾਬ ਸਰਕਾਰ ਦੀ  ਮਹਾਨਾਲਾਇਕੀ ਅਤੇ ਅਣਗਹਿਲੀ ਹੈ। ਅਨਾਜ ਮੰਡੀਆਂ ਚ ਸਰਕਾਰੀ ਰੇਟ ਲਾਗੂ ਕਰਾਉਣਾ ਤੇ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦ ਕਰਨਾ ਪੰਜਾਬ ਸਰਕਾਰ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸੀਜਨ ਚ ਵੀ ਮਾਰਕਫੈਡ ਨੇ ਸਰਕਾਰੀ ਖ਼ਰੀਦ ਮਸੀ ਦੱਸ ਪਰਤੀਸ਼ਤ ਕੀਤੀ ਸੀ ਤੇ ਕਿਸਾਨਾਂ ਨੂੰ ਬੁਰੀ ਤਰਾਂ ਖੱਜਲਖੁਆਰ ਕੀਤਾ ਸੀ। ਉੱਨਾਂ ਕਿਹਾ ਕਿ ਐਤਕੀਂ ਗਰਮੀ ਦੀ ਤਿੱਖੀ ਮਾਰ ਕਾਰਨ ਮੂੰਗੀ ਦਾ ਝਾੜ ਵੀ ਪ੍ਰਤੀ ਕਿੱਲਾ ਚਾਰ ਪੰਜ ਕੁਇੰਟਲ ਘਟਿਆ ਹੈ।
ਦੋਹਾਂ ਆਗੂਆਂ ਨੇ ਲੁਧਿਆਣਾ ਜਿਲੇ ਦੀਆਂ ਸਾਰੀਆਂ ਟੇਲਾਂ ਤਕ ਝੋਨੇ ਦੀ ਬਿਜਾਈ ਹਿਤ ਨਹਿਰੀ ਪਾਣੀ ਪੁਚਾਉਣ ਅਤੇ ਖੇਤੀ ਮੋਟਰਾਂ ਦੀ ਬਿਜਲੀ ਲਗਾਤਾਰ ਅੱਠ ਘੰਟੇ ਕਰਨ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਬਿਜਲੀ ਦਰਾਂ ਚ  ਕੀਤਾ ਵਾਧਾ ਵੀ ਗਲਤ ਕਰਾਰ ਦਿੰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਚ ਹਾਰ ਦਾ ਕਾਰਨ ਉਸ ਦੀ ਠੋਸ  ਨੀਤੀਆਂ ਦੀ ਘਾਟ ਹੈ। ਜ਼ਿਮਨੀ ਚੋਣਾਂ ਉਹ ਫਿਰ ਨਮੋਸ਼ੀ ਝੱਲੇਗੀ।

LEAVE A REPLY

Please enter your comment!
Please enter your name here