“ਮੇਰੀ ਮਾਟੀ ਮੇਰਾ ਦੇਸ਼” ਅਭਿਆਨ ਤਹਿਤ ਪੌਦੇ ਲਗਾਏ

0
169

ਧੂਰੀ, 13 ਅਗਸਤ, 2023: ਯੂਨੀਵਰਸਿਟੀ ਕਾਲਜ, ਬੇਨੜਾ ਦੇ ਐੱਨ ਐੱਸ ਐੱਸ ਯੂਨਿਟਾਂ ਨੇ ਦੇਸ਼ ਦੇ 75ਵੇਂ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ “ਮੇਰੀ ਮਾਟੀ ਮੇਰਾ ਦੇਸ਼” ਅਭਿਆਨ ਤਹਿਤ ਕਾਲਜ ਕੈਂਪਸ ਵਿੱਚ ਪੌਦੇ ਲਗਾਏ।

ਕਾਲਜ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਦੀ ਮੱਦਦ ਨਾਲ ਐੱਨ ਐੱਸ ਐੱਸ ਯੂਨਿਟਾਂ ਦੇ ਪ੍ਰੋਗਰਾਮ ਅਫਸਰ ਡਾ. ਗਗਨਦੀਪ ਸਿੰਘ ਅਤੇ ਡਾ. ਊਸ਼ਾ ਜੈਨ ਵੱਲੋਂ ਇਸ ਸ਼ੁਭ ਕਾਰਜ ਦਾ ਆਗਾਜ਼ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੀ ਸਰਪ੍ਰਸਤੀ ਵਿੱਚ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਲਗਾਏ ਬੂਟਿਆ ਨਾਲ ਸਾਂਝ ਪਾਉਣ ਤੇ ਸੰਭਾਲ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ।

ਇਸ ਮੌਕੇ ਰੋਟਰੀ ਕਲੱਬ ਦੇ ਮੈਂਬਰ ਅਤੇ ਕਾਲਜ ਸਟਾਫ਼ ਡਾ. ਹਰਵਿੰਦਰ ਸਿੰਘ, ਡਾ. ਸੁਭਾਸ਼ ਕੁਮਾਰ, ਡਾ. ਰਾਕੇਸ਼ ਕੁਮਾਰ, ਪ੍ਰੋ. ਚੇਤਨ, ਪ੍ਰੋ. ਸੁਖਵੀਰ ਕੌਰ, ਪ੍ਰੋ. ਡਿੰਪਲ ਰਾਣੀ ਤੋਂ ਇਲਾਵਾ ਸ੍ਰ. ਨਿਰਮਲ ਸਿੰਘ, ਸ੍ਰ. ਅਮਰ ਸਿੰਘ ਸ਼ਾਮਲ ਸਨ

LEAVE A REPLY

Please enter your comment!
Please enter your name here