‘‘ਮੇਰੇ ਪਿੰਡ ਦਿਆਂ ਰਾਹਾਂ ਦੇ ਪਾਂਧੀ ’’ ਪੁਸਤਕ ਲੋਕ ਅਰਪਣ

0
338

ਮੋਗਾ, (ਰਾਜਿੰਦਰ ਰਿਖੀ)-ਨਛੱਤਰ ਸਿੰਘ ਹਾਲ ਮੋਗਾ ਵਿਖੇ ਮਾਸਟਰ ਗੁਰਜੀਤ ਸਿੰਘ ਬਰਾੜ ਵੱਲੋਂ ਲਿਖੀ ਪੁਸਤਕ ’’ ਮੇਰੇ ਪਿੰਡ ਦਿਆਂ ਰਾਹਾਂ ਦੇ ਪਾਂਧੀ’’ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਲੈਫਟੀਨੈਂਟ ਕਨਰਲ ਦਲਬੀਰ ਸਿੰਘ ਸਿੱਧੂ ਅਤੇ ਉਹਨਾ ਦਾ ਸਮੁੱਚਾ ਪਰਿਵਾਰ ਪਹੁੰਚਿਆ। ਸਭ ਤੋਂ ਪਹਿਲਾ ਸਵਾਗਤ ਵਜੋਂ ਪਿੰਡ ਜੈ ਸਿੰਘ ਵਾਲਾ ਤੇ ਬਣਾਈ ’’ਦਸਤਾਵੇਜ਼ੀ ਫਿਲਮ’’ ਦਿਖਾਈ ਗਈ। ਡਾਕਟਰ ਸੁਰਜੀਤ ਸਿੰਘ ਦੌਧਰ ਨੇ ਪੁਸਤਕ ਦਾ ਸ਼ਾਰਅੰਸ ਬਾਖੂਬੀ ਪੇਸ਼ ਕੀਤਾ । ਜੈ ਸਿੰਘ ਵਾਲਾ ਪਿੰਡ ਦੀ ਦੋਹਤੀ ਸ੍ਰੀਮਤੀ ਕੰਵਲਬੀਰ ਕੌਰ ਸਾਬਕਾ ਪਿਝੰਸੀਪਲ ਨੇ ਇਹ ਕਿਤਾਬ ਲਿਖਣ ਦੇ ਕੰਮ ਦੀ ਵਧਾਈ ਦਿੰਦਿਆਂ ਆਪਣੇ ਪਿੰਡ ਦੀ ਪਹਿਲੀ ਅਧਿਆਪਕਾ ਮਾਤਾ ਧੰਨ ਕੌਰ ਬਾਰੇ ਵਿਚਾਰ ਪੇਸ਼ ਕਰਦਿਆਂ ਉਹਨਾਂ ਵਲੋਂ ਸਿੱਖਿਆ ਦੇ ਪ੍ਰਸਾਰ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਸ੍ਰੀਮਤੀ ਸੰਮਿਝਤਾ ਜਾਇੰਟ ਕਮਿਸ਼ਨਰ, ਆਬਕਾਰੀ ਤੇ ਕਰ ਵਿਭਾਗ, ਨਵੀਂ ਦਿੱਲੀ ਨੇ ਭਾਵਪੂਰਵਿਕ ਵਿਚਾਰ ਪੇਸ ਕਰਦਿਆਂ ਕਿਤਾਬ ਰਾਹੀਂ ਪਿੰਡ ਦੀ ਜਿੰਦਗੀ ਨਾਲ ਜੋੜਨ ਲਈ ਧੰਨਵਾਦ ਕੀਤਾ। ਉਹਨਾਂ ਦੇ ਨਾਲ ਡਾਕਟਰ ਐਮ ਐਸ ਰੰਧਾਵਾ ਦੀ ਬੇਟੀ ਨਿਰਮਲਾ ਨਾਗਰਾ ਰੰਧਾਵਾ ਅਤੇ ਡਾਕਟਰ ਅੰਮ੍ਰਿਤਾ ਸਿੱਧੂ, ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਸਾਮਲ ਹੋਈਆਂ । ਪ੍ਰਧਾਨਗੀ ਮੰਡਲ ਵਿੱਚ ਲੈਫਟੀਨੈਂਟ ਕਰਨਲ ਦਲਬੀਰ ਸਿੰਘ, ਡਾ. ਬਲਦੇਵ ਸਿੰਘ ਸੜਕਨਾਮਾ, ਡਾ ਸੁਰਜੀਤ ਸਿੰਘ ਦੌਧਰ, ਕਰਨਲ ਅਮੀਤ ਸਿੰਘ, ਰਜਵੰਤ ਕੌਰ ਅਤੇ ਕਈ ਪਿੰਡਾਂ ਦੇ ਸਰਪੰਚ ਸਨ। ਅੰਮੀਤੋਜ਼ ਧਾਲੀਵਾਲ ਨੇ ਗਿਟਾਰ ਨਾਲ ਸਾਹਿਤਕ ਗੀਤ ’’ਇੱਕ ਕੁੜੀ ਜੀਹਦਾ ਨਾਂ ਮੁਹੱਬਤ’’ ਬਹੁਤ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ। ਲੈਕਚਰਾਰ ਸੁਖਮੰਦਰ ਸਿੰਘ ਤੇ ਲੈਕਚਰਾਰ ਚਰਨਜੀਤ ਸਲੀਨਾ ਨੇ ਵੀ ਬਹੁਤ ਪਿਆਰੇ ਗੀਤ ਪੇਸ਼ ਕੀਤੇ ਤੇ ਸਰੋਤਿਆਂ ਦਾ ਮਨ ਪ੍ਰਚਾਵਾ ਕੀਤਾ। ਪ੍ਰਿੰਸੀਪਲ ਸੁਰਜੀਤ ਸਿੰਘ ਕਾਉਂਕੇ, ਅਸ਼ੋਕ ਚੁਟਾਨੀ ਅਤੇ ਜੰਗੀਰ ਸਿੰਘ ਖੋਖਰ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਚੜਿਕ ਸਕੂਲ ਦੇ ਵਿਦਿਆਰਥੀਆਂ ਸਨਪ੍ਰੀਤ ਸਿੰਘ ਤੇ ਦਿਲਪ੍ਰੀਤ ਸਿੰਘ ਨੇ ਵੀ ਖੂਬਸੂਰਤ ਗੀਤ ਪੇਸ਼ ਕੀਤੇ। ਆਪਣੇ ਸੰਬੋਧਨ ਵਿੱਚ ਲੈਫਟੀਨੈਂਟ ਕਰਨਲ ਦਲਬੀਰ ਸਿੰਘ ਨੇ ਕਿਹਾ ਕਿ ਮਾਸਟਰ ਗੁਰਜੀਤ ਸਿੰਘ ਨੇ ਜੈ ਸਿੰਘ ਵਾਲਾ ਨੂੰ ਆਧਾਰ ਬਣਾਕੇ ਇਤਿਹਾਸਕ ਪਿਛੋਕੜ ਨਾਲ ਜੋੜਨ ਲਈ ਯਤਨ ਕੀਤਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਨ ਕਰੇਗੀ। ਉਹਨਾਂ ਕਿਹਾ ਪਿੰਡ ਦੇ ਵੱਖ ਵੱਖ ਅਹੁਦਿਆਂ ਤੇ ਪੁੱਜੇ ਪੁਰਸ਼ਾ ਤੇ ਇਸਤਰੀਆਂ ਦੇ ਨਾਮ ਰੌਸ਼ਨ ਕਰ ਦਿੱਤੇ ਹਨ। ਬਲਦੇਵ ਸੜਕਨਾਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਬਾਰੇ ਖ਼ੋਜ਼ ਕਰਕੇ ਲਿਖੀ ਕਿਤਾਬ ਨੇ ਲੇਖਕਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਮਾਸਟਰ ਗੁਰਜੀਤ ਸਿੰਘ ਬਰਾੜ ਨੇ ਕਿਤਾਬ ਲਿਖਣ ਲਈ ਪੇਸ਼ ਆਈਆਂ ਮੁਸ਼ਕਿਲਾ ਬਾਰੇ ਦੱਸਦਿਆ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ।ਇਸ ਸਾਹਿਤਕ ਸਮਾਗਮ ਵਿੱਚ ਪਿੰਡ ਜੈ ਸਿੰਘ ਵਾਲਾ, ਜੈਮਲ ਵਾਲਾ, ਚੋਟੀਆਂ ਠੋਬਾ, ਚੰਦ ਨਵਾਂ ਤੇ ਚੰਦ ਪੁਰਾਣਾ ਦੀਆਂ ਪੰਚਾਇਤਾਂ ਸਾਮਲ ਹੋਈਆਂ। ਮੰਚ ਦਾ ਸੰਚਾਲਨ ਲੈਕਚਰਾਰ ਕੁਲਵੰਤ ਸਿੰਘ ਨੇ ਬਾਖੂਬੀ ਕੀਤਾ। ਇਸ ਸਮਾਗਮ ਵਿੱਚ ਉਘੇ ਲੇਖਕ ਕੇ ਅੇਲ ਗਰਗ, ਡਾਕਟਰ ਸੁਰਜੀਤ ਬਰਾੜ, ਪਰਮਜੀਤ ਸਿੰਘ ਚੂਹੜਚੱਕ, ਗਿਆਨ ਸਿੰਘ ਸਾਬਕਾ ਡੀਪੀਆਰਓ, ਨੰਬਰਦਾਰ ਗੁਰਸੇਵਕ ਸਿੰਘ,ਜਗਤਾਰ ਸਿੰਘ ਬਾਵਾ, ਸਰਪੰਚ ਬਲਜੀਤ ਸਿੰਘ ਜੈ ਸਿੰਘ ਵਾਲਾ, ਸਾਬਕਾ ਸਰਪੰਚ ਜਗਦੀਸ਼ ਸਿੰਘ ਚੋਟੀਆਂ ਠੋਬਾ, ਸਰਪੰਚ ਵੀਰ ਸਿੰਘ ਖੋਸਾ ਕੋਟਲਾ, ਚਮਕੌਰ ਸਿੰਘ ਮੋਗਾ, ਹਰਬੰਸ ਸਿੰਘ ਅਖਾੜਾ, ਅਵਤਾਰ ਸਿੰਘ ਅਤੇ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।ਇਸ ਸਮਾਗਮ ਵਿੱਚ ਸਕੂਲਾਂ ਦੇ ਅਧਿਆਪਕਾਂ ਦੀ ਵਧੇਰੇ ਸ਼ਮੂਲੀਅਤ ਸੀ।

LEAVE A REPLY

Please enter your comment!
Please enter your name here