ਮੈਂਬਰਸ਼ਿਪ ਬਣਾ ਕੇ ਚੋਣ ਵਜੋ ਲਿਸਟ ਕੋਰਟ ਵਿੱਚ ਵਰਤਣ ਵਾਲਿਆਂ  ਦਾ ਸੰਗਤਾ ਨੇ ਲਿਆ ਨੋਟਿਸ।

0
161
ਝੂਠੇ ਦਸਤਖ਼ਤ ਤੇ ਮੈਂਬਰਸ਼ਿਪ ਲਿਸਟ ਦੀ ਦੁਰਵਰਤੋਂ ਕਰਨ ਤੇ ਸੰਗਤਾ ਵੱਲੋਂ ਐਫੀਡੇਵਿਟ ਮੁਹਿੰਮ ਚਲਾਈ।
ਕੋਰਟ ਨੂੰ ਗੁੰਮਰਾਹ ਕਰਨ ਵਾਲਿਆਂ ਦੀ ਸ਼ਾਮਤ ਆਈ।
ਮੈਰੀਲੈਡ -( ਗਿੱਲ ) ਗੁਰੁਦੁਆਰਾ ਸਿੱਖ ਐਸੋਸੇਸ਼ਨ ਆਫ ਬਾਲ਼ਟੀਮੋਰ ਦੇ ਚਾਰ ਟਰਸਟੀਆ ਤੇ ਉਹਨਾਂ ਦੇ ਤਿੰਨ ਸਹਿਯੋਗੀਆਂ ਨੇ ਮੈਂਬਰਸ਼ਿਪ ਲਿਸਟ ਨੂੰ ਝੂਠ ਵਜੋ ਵਰਤਣ ਦਾ ਮੁੱਦਾ ਗਰਮਾ ਗਿਆ ਹੈ। ਲਿਸਟ ਵਿੱਚ ਦੋ ਸੋ ਤੋ ਉੱਪਰ ਨਾਮ ਹਨ। ਜਿਨਾ ਵਿੱਚ ਕੁਝ ਦੇ ਝੂਠੇ ਦਸਤਖ਼ਤ ਕੀਤੇ ਹਨ।ਕੁਝ ਦੇ ਨਾਮ ਬਗੈਰ ਪੁੱਛੇ ਲਿਖੇ ਹੋਏ ਹਨ । ਕੁਝ ਕੋਲ਼ੋਂ ਮੈਂਬਰਸ਼ਿਪ ਦੇ ਨਾਮ ਤੇ ਲਿਸਟ ਵਿੱਚ ਦਸਤਖ਼ਤ ਕਰਵਾਏ ਗਏ ਹਨ।ਇਸ ਸਾਰੀ ਕਾਰਵਾਈ ਨੂੰ ਹਰਬੰਸ ਸਿੰਘ ਖਾਲਸਾ ਅਸਿਸਟੈਂਟ ਸਕੱਤਰ ਤੇ ਡਾਕਟਰ ਸੁਰਿੰਦਰ ਸਿੰਘ ਸਕੱਤਰ ਨੇ ਸੰਗਤਾ ਨਾਲ ਸਾਂਝਿਆਂ ਕਰਦੇ ਝੂਠ ਦਾ ਪਰਦਾਫਾਸ਼ ਕੀਤਾ ਹੈ।
ਜਦੋਂ ਇਹਨਾਂ ਟਰਸਟੀਆਂ ਦਾ ਪੁਲੰਦਾ ਵਕੀਲ ਰਾਹੀ ਪ੍ਰਾਪਤ ਹੋਇਆ ਤੇ ਪਤਾ ਚੱਲਿਆ ਕਿ ਮੈਂਬਰਸ਼ਿਪ ਦੀ ਦੁਰ-ਵਰਤੋ ਕਰਕੇ ਆਨ ਲਾਈਨ ਕੋਰਟ ਨੂੰ ਵਕੀਲ ਰਾਹੀ ਗੁੰਮਰਾਹ ਕਰਨ ਦਾ ਮੁੱਦਾ ਸਾਹਮਣੇ ਆਇਆ ਹੈ।
ਸਮੂੰਹ ਸੰਗਤ ਨੇ ਚੋਣ ਪ੍ਰਕ੍ਰਿਆ ਤੋ ਗੁਰੇਜ਼ ਕਰਨ ਦੀ ਸਹਿਮਤੀ ਪ੍ਰਗਟਾਉਂਦੇ ਕਿਹਾ ਕਿ ਇਹ ਲੋਕੀ ਮੈਂਬਰਸ਼ਿਪ ਦੀ ਦੁਰ ਵਰਤੋਂ ਕਰ ਰਹੇ ਹਨ। ਜਿਸ ਦੀ ਆਗਿਆ ਨਹੀਂ ਦਿੱਤੀ ਗਈ ਹੈ। ਇਹਨਾਂ ਟਰਸਟੀਆ ਦਾ ਕੰਮ ਸਾਨੂੰ ਆਪਸੀ ਵਿੱਚ ਲੜਾਉਣਾ ਹੈ। ਕੁਝ ਬੀਬੀਆਂ ਨੇ ਕਿਹਾ ਕਿ ਸਾਡੇ ਨਾਵ ਬਗੈਰ ਪੁੱਛੇ ਲਿਖੇ ਹਨ ਤੇ ਸਾਡੇ ਜਾਹਲੀ ਦਸਤਖ਼ਤ ਕੀਤੇ ਹਨ। ਉਹਨਾਂ ਨੇ ਐਫੀਡੇਵਿਟ ਮੁਹਿੰਮ ਸ਼ੁਰੂ ਕਰ ਦਿੱਤੀ ਹੈ,ਤਾਂ ਜੋ ਝੂਠ ਦਾ ਪਰਦਾਫਾਸ਼ ਕੀਤਾ ਜਾ ਸਕੇ ।
ਕੁਝ ਵਿਅਕਤੀ ਇਸ ਗੁਰੂ ਘਰ ਕਦੇ ਆਏ ਹੀ ਨਹੀਂ ਹਨ। ਜਿਨਾ ਦੈ ਨਾਮ ਦਰਜ ਕਰਕੇ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਕੋਸ਼ਿਸ ਕੀਤੀ ਗਈ ਹੈ।ਇਸ ਸੰਬੰਧ ਵੱਖਰੀ ਦਰਖ਼ਾਸਤ ਪੁਲਿਸ ਤੇ ਕੋਰਟ ਨੂੰ ਦੇਕੇ ਇਹਨਾਂ ਝੂਠੇ ਟਰਸਟੀਆ ਨੂੰ ਕੋਰਟ ਵਿੱਚ ਐੌਫੀਡੇਵਟ ਦੇ ਕੇ ਪੁਛਿਆ ਜਾਵੇਗਾ ,ਕਿ ਕਿਵੇਂ ਕੋਰਟ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ।
ਲੀਗਲ ਮਾਹਿਰ ਨੇ ਦੱਸਿਆ ਕੇ ਜੇਕਰ ਕੋਰਟ ਨੇ ਇਸ ਲਿਸਟ ਦੀ ਆਫੀਸ਼ਲ ਜਾਂਚ ਕਰਵਾ ਲਈ ਤਾਂ ਇਹ ਵਿਅਕਤੀ ਸਜ਼ਾ ਦੇ ਭਾਗੀਦਾਰ ਬਣ ਸਕਦੇ ਹਨ।
ਹਾਲ ਦੀ ਘੜੀ ਲਿਸਟ ਵਿੱਚ ਦਰਜ ਵਿਅਕਤੀਆਂ ਨੂੰ ਕਾਲ ਕਰਕੇ ਪੁੱਛਿਆ ਜਾ ਰਿਹਾ ਹੈ ਕਿ ਉਹਨਾਂ ਕਿਸ ਕੰਮ ਲਈ ਦਸਤਖ਼ਤ ਕੀਤੇ ਸਨ।ਕੁਝ ਵਿਅਕਤੀ ਲਿਖਤੀ ਸਪਸ਼ਟੀਕਰਨ ਦੇਕੇ ਅਪਨਾ ਪੱਖ ਕੋਰਟ ਵਿੱਚ ਸਪਸ਼ਟ ਕਰਨ ਜਾ ਰਹੇ ਹਨ।ਕਿਉਂਕਿ ਚਾਰ ਟ੍ਰਸਟੀ ਜਿਨਾ ਦੇ ਨਾਮ ਰਤਨ ਸਿੰਘ ,ਸੁਖਵਿੰਦਰ ਸਿੰਘ ਘੋਗਾ,ਜਸਵੰਤ ਸਿੰਘ ਧਾਲੀਵਾਲ ਤੇ ਗੁਰਦਿਆਲ ਸਿੰਘ ਭੁੱਲਾ ਤੇ ਇਹਨਾਂ ਦੇ ਤਿੰਨ ਸਹਿਯੋਗੀ ਗੁਰਦੇਬ ਸਿੰਘ ਘੋਤੜਾ,ਦਲਵੀਰ ਸਿੰਘ ਤੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਰਾਹੀ ਵਕੀਲ ਵੱਲੋਂ ਆਨਲਾਈਨ ਕੋਰਟ ਵਿੱਚ ਗਏ ਹਨ। ਪਰ ਅਜੇ ਇਹਨਾਂ ਦਾ ਕੇਸ ਰਜਿਸਟਰ ਨਹੀਂ ਹੋਇਆ ਹੈ। ਦੋ ਮਹੀਨੇ ਦਾ ਸਮਾ ਦਿੱਤਾ ਹੈ।
ਪਰ ਮੋਜੂਦਾ ਕਾਬਜ਼ ਪਾਰਟੀ ਨੇ ਸਟੇਜ ਤੋ ਪਰਦਾਫਾਸ਼ ਕਰਕੇ ਦੱਸਿਆ ਕਿ ਝੂਠ ਕਦੇ ਕਾਮਯਾਬ ਨਹੀਂ ਹੋਇਆ ਹੈ। ਗੁਰੂ ਨਾਲ ਮੱਥਾ ਲਾਉਣ ਵਾਲੇ ਸੰਗਤ ਤੋ ਮੁਕਤ ਹੋ ਜਾਣਗੇ। ਉਹਨਾਂ ਕਿਹਾ ਸੰਗਤ ਇਹਨਾਂ ਨੂੰ ਪੁੱਛੇ ਕਿ ਗੁਰਮਰਿਆਦਾ ਦਾ ਵਿਰੋਧ ਕਿਉਂ ਕਰ ਰਹੇ ਹੋ। ਅੱਜ ਸਮੁੱਚੀ ਸੰਗਤ ਨੇ ਚਾਰ ਟ੍ਰਸਟੀਆਂ ਤੇ ਉਹਨਾਂ ਦੇ ਸਹਿਯੋਗੀਆਂ ਦੀ ਕਾਰਵਾਈ ਨੂੰ ਮੁੱਢੋਂ ਨਕਾਰਿਆ ਹੈ।

LEAVE A REPLY

Please enter your comment!
Please enter your name here