ਬਿਆਸ, (ਰੋਹਿਤ ਅਰੋੜਾ) -ਸੰਗੀਤ ਖੇਤਰ ਵਿੱਚ ਲੰਬੇ ਸਮੇਂ ਤੋਂ ਆਪਣੀ ਗਾਇਕੀ ਦਾ ਲੋਹਾ ਮਨਵਾ ਰਹੇ ਪ੍ਰਸਿੱਧ ਗਾਇਕ ਸਿੰਮਜ ਸਿੰਘ ਆਪਣੇ ਨਵੇਂ ਗੀਤ ‘‘ਮੈਂ ਗੱਭਰੂ’’ ਨਾਲ ਮੁੜ ਸਰੋਤਿਆਂ ਦੀ ਕਚਹਿਰੀ ਵਿੱਚ ਹਾਜਰ ਹੋ ਰਹੇ ਹਨ। ਜਾਣਕਾਰੀ ਦਿੰਦਿਆਂ ਪੇਸ਼ਕਰਤਾ ਜੈ ਇੰਦਰ ਨੇ ਦੱਸਿਆ ਕਿ ਕਰੀਮਨਲ, ਗੇੜੀਆਂ, ਲੱਕ ਹਿਲਾਵੇ ਆਦਿ ਗੀਤਾਂ ਨਾਲ ਸਰੋਤਿਆਂ ਦਾ ਬੇਹੱਦ ਪਿਆਰ ਖੱਟਣ ਵਾਲੇ ਗਾਇਕ ਸਿੰਮਜ ਸਿੰਘ ਦਾ ਨਵਾਂ ਗੀਤ ‘‘ਮੈਂ ਗੱਭਰੂ’’ 21 ਅਕਤੂਬਰ ਨੂੰ ਰਿਲੀਜ ਹੋ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਐਪਿਕ ਸਟੂਡਿਓ ਐਂਡ ਜੈ ਇੰਦਰ ਵਲੋਂ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਦੇ ਡਾਇਰੈਕਟਰ ਬੈਨ ਪੀਟਰਸ, ਗੀਤਕਾਰ ਜੀਤ ਸ਼ਿੰਦਾ ਅਤੇ ਸੰਗੀਤ ਗਾਇਕ ਸਿੰਮਜ ਸਿੰਘ ਵਲੋਂ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਆਸ ਹੈ ਕਿ 21 ਅਕਤੂਬਰ ਨੂੰ ਰਿਲੀਜ ਹੋਣ ਜਾ ਰਹੇ ਇਸ ਗੀਤ ਨੂੰ ਵੀ ਸਰੋਤੇ ਪਹਿਲੇ ਗੀਤਾਂ ਵਾਂਗ ਅਥਾਹ ਪਿਆਰ ਦੇਣਗੇ।
Boota Singh Basi
President & Chief Editor