ਮੈਰੀਲੈਂਡ, 1 ਨਵੰਬਰ ()—ਭਾਈ ਸਤਨਾਮ ਸਿੰਘ, ਗ੍ਰੰਥੀ (ਪ੍ਰਚਾਰਕ) ਸਿੱਖ ਗੁਰਦੁਆਰਾ ਨੇ ਜਾਣਕਾਰੀ ਦਿੰਦਿਆ ਹੋਏ ਦੱਸਿਆ ਕਿ ਸਿੱਖ ਕੀਰਤਨ ਅਤੇ ਗੁਰਬਾਣੀ ਸੰਗੀਤ, ਸਿੱਖ ਸੰਗੀਤ ਸ਼ਾਸਤਰ ਬਾਰੇ ਇੱਥੇ 13 ਦੇ ਕਰੀਬ ਵਿਦਿਆਰਥੀ ਪਹੁੰਚੇ, ਜਿੰਨਾਂ ਨੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਨਾਂ ਓਡੀ ਸਿੱਖ ਸੰਸ਼ਥਾ ਜੋ ਇਕ ਮੈਰੀਲੈਡ ਵਿੱਚ ਸਿੱਖ ਸਪਿਰਚੁਅਲ ਸੈਂਟਰ ਹੈ। ਜਿੱਥੇ ਜ਼ਿਆਦਾਤਰ ਵਿਦਿਆਰਥੀ ਸਾਰੇ ਜੂਨੀਅਰ ਅਤੇ ਸੀਨੀਅਰ ਸਨ ਅਤੇ ਉਹ ਅੰਤਰਰਾਸ਼ਟਰੀ ਸਬੰਧ, ਅਤੇ ਰਾਜਨੀਤੀ ਵਿਗਿਆਨ ਅਤੇ ਮਾਨਵ ਵਿਗਿਆਨ ਦੀ ਪੜ੍ਹਾਈ ਕਰ ਰਹੇ ਹਨ। ਜਿੱਥੇ ਅਮਰੀਕਨ ਮੂਲ ਦੇ ਵਿਦਿਆਰਥੀਆਂ ਵੱਲੋਂ ਜੋ ਸਿੱਖ ਵਿਦਿਆਰਥੀਆਂ ਦੇ ਨਾਲ ਪੜਦੇ ਹਨ ਪ੍ਰਭਾਵਤ ਹੋ ਕੇ ਇਸ ਸੰਸਥਾ ਦੇ ਸਿੱਖ ਦੇ ਸਿੱਖ ਬੱਚੇ ਜਿੰਨਾਂ ਵਿੱਚ ਰਣਵੀਰ ਸਿੰਘ, ਰੁਬਾਨੀ ਕੌਰ, ਰਹਿਤ ਕੌਰ ਅਤੇ ਅੰਮ੍ਰਿਤ ਕੌਰ ਨੇ ਇਨ੍ਹਾਂ ਅਮਰੀਕਨ ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਬਾਰੇ ਜਾਣਕਾਰੀ ਦਿੱਤੀ। ਇਸ ਦਾ ਆਯੋਜਨ ਡਾ: ਤਾਹਿਰ ਸ਼ਾਦ, ਵਾਸ਼ਿੰਗਟਨ ਕਾਲਜ, ਚੈਸਟਰਟਾਊਨ, ਨੇ ਕੀਤਾ ਜਦ ਕਿ ਮੈਰੀਲੈਂਡ ਵਿਖੇ ਰਾਜਨੀਤੀ ਵਿਗਿਆਨ ਅਤੇ ਅੰਤਰਰਾਸ਼ਟਰੀ ਅਧਿਐਨ ਦੇ ਐਸੋਸੀਏਟ ਪ੍ਰੋਫੈਸਰ ਦੁਆਰਾ ਇਹ ਸਿੱਖ ਧਰਮ ਦੀ ਅਮਰੀਕਾ ਵਿੱਚ ਜਾਣਕਾਰੀ ਦੇਣ ਲਈ ਪ੍ਰੋਗਰਾਮ ਆਂਧੋਜਿਤ ਕੀਤਾ ਗਿਆ ਸੀ।
Boota Singh Basi
President & Chief Editor