ਮੈਰੀਲੈਡ -ਜਸਦੀਪ ਸਿੰਘ ਜੱਸੀ ਤੇ ਸਾਜਿਦ ਤਰਾਰ ਉੱਘੇ ਰਿਪਬਲਿਕਨ ਟਰੰਪ ਦੇ ਨਜ਼ਦੀਕੀ ਵੈਸ ਮੌਰ ਗਵਰਨਰ ਤੇ ਅਰੁਨਾ ਮਿਲਰ ਲੈਫ਼ਟੀਨੈਂਟ ਗਵਰਨਰ ਡੈਮੋਕਰੇਟਕ ਉਮੀਦਵਾਰਾਂ ਦੇ ਖੇਮੇ ਵਿੱਚ ਫੰਡ ਜੁਟਾਉਣ ਲੱਗੇ। ਇਹ ਦੋਵੇਂ ਨੇਤਾ ਨਿੱਤ ਇਕ ਪਾਰਟੀ ਤੋ ਦੂਜੀ ਪਾਰਟੀ ਵਿੱਚ ਛਾਲ਼ ਮਾਰਨ ਵਿੱਚ ਮਾਹਿਰ ਹਨ। ਡੈਮੋਕਰੇਟਕ ਨੇਤਾਵਾਂ ਵਿੱਚ ਕਾਫੀ ਚਰਚਾ ਹੈ ਕਿ ਵੈਸ ਮੌਰ ਤੇ ਅਰੁਨਾ ਮਿਲਰ ਅਪਨਾ ਵੋਟ ਬੈਂਕ ਖ਼ਰਾਬ ਕਰ ਰਹੇ ਹਨ।ਸਾਲਾ ਤੋ ਜੋ ਡੈਮੋਕਰੇਟਕ ਮਿਹਨਤ ਕਰ ਪਾਰਟੀ ਨਾਲ ਜੁੜੇ ਹਨ। ਦਿਨ ਰਾਤ ਮਿਹਨਤ ਕਰ ਰਹੇ ਹਨ। ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਜਿਸ ਦੇ ਇਵਜ਼ਾਨੇ ਡੈਮੋਕਰੇਟਕ ਵੋਟਰ ਦੋਚਿਤੀ ਵਿੱਚ ਹਨ। ਜਿਸ ਦਾ ਲਾਭ ਰਿਪਬਲਿਕਨ ਲੈ ਜਾਣਗੇ।
ਸੂਤਰਾਂ ਦਾ ਕਹਿਣਾ ਹੈ ਕਿ ਮੋਕੇ ਦੇ ਗਵਰਨਰ ਲੈਰੀ ਹੋਗਨ ਦੇ ਬਹੁਤ ਹੀ ਕਰੀਬੀ ਜੱਸੀ ਤੇ ਸਾਜਿਦ ਡੈਮੋਕਰੇਟਕ ਉਮੀਦਵਾਰਾਂ ਨੂੰ ਢਾਹ ਲਾਉਣ ਲਈ ਇਹ ਫੰਡ ਜੁਟਾਉਣ ਦਾ ਡਰਾਮਾ ਰਚਿਆ ਹੈ। ਜਿਸ ਦਾ ਭਾਰੀ ਨੁਕਸਾਨ ਵੈਸ ਮੋਰ ਤੇ ਅਰੁਨਾ ਮਿਲਰ ਨੂੰ ਭੁਗਤਣਾ ਪਵੇਗਾ। ਕਿੳਕਿ ਇਹਨਾਂ ਦੋਹਾ ਰਿਪਬਲਿਕਨਾ ਦਾ ਵੋਟ ਬੈਂਕ ਤੇ ਨਾ ਦੇ ਬਰਾਬਰ ਹੈ। ਸਿਰਫ ਪੈਸੇ ਨਾਲ ਉਮੀਦਵਾਰਾਂ ਨੂੰ ਖ਼ਰੀਦਣ ਦੀ ਮੁਹਾਰਤ ਜ਼ਰੂਰ ਹੈ। ਜਿਸ ਰਾਹੀ ਅਰੁਨਾ ਮਿਲਰ ਨੂੰ ਭਾਰਤੀ ਪਿਛੋਕੜ ਹੋਣ ਕਰਕੇ ਭਰਮਾਹ ਲਿਆ ਹੈ।ਜਿਸ ਕਰਕੇ ਇਹ ਫੰਡ ਜੁਟਾਉਣ ਦਾ ਸਮਾਗਮ ਰੱਖਿਆ ਗਿਆ ਹੈ।ਅੰਦਰ ਖਾਤੇ ਤਾਂ ਇਹ ਛਾਤਰ ਜੋੜੀ ਅਪਨੀ ਸੰਸਥਾ ਦੀ ਗਰਾਟ ਬਚਾਉਣ ਵਾਸਤੇ ਅਜਿਹਾ ਕਰ ਰਹੀ ਹੈ। ਇਹਨਾਂ ਨੂੰ ਕਿਸੇ ਪਾਰਟੀ ਨਾਲ ਕੋਈ ਗਰਜ ਹਾ ਹਮਾਇਤ ਨਹੀਂ ਹੈ
ਆਉਣ ਵਾਲੇ ਸਮੇ ਵਿੱਚ ਡੈਮੋਕਰੇਟਕ ਕਿਸ ਕਰਵਟ ਵੱਲ ਤੁਰਦੇ ਹਨ।ਜਿਸ ਦੀ ਚਰਚਾ ਡੈਮੋਕਰੇਟਕ ਖੇਮੇ ਵਿੱਚ ਬਹੁਤ ਚਲ ਰਹੀ ਹੈ।ਡੈਮੋਕਰੇਟਕ ਦੇ ਇਕ ਵਫ਼ਦ ਨੇ ਸਟੇਟ ਕਮੇਟੀ ਨੂੰ ਦਸ ਦਿੱਤਾ ਹੈ ਕਿ ਰਿਪਬਲਿਕਨ ਨੇਤਾ ਡੈਮੋਕਰੇਟਕ ਵੋਟ ਬੈਂਕ ਨੂੰ ਖ਼ਰਾਬ ਕਰ ਰਹੇ ਹਨ।
ਡੈਮੋਕਰੇਟਕ ਦਾ ਇਕ ਈਵਟ ਟਕੂਮਾ ਪਾਰਕ ਵਿੱਚ ਵੀ ਹੋ ਰਿਹਾ ਹੈ।ਜਿਸ ਵਿੱਚ ਜਾਣ ਲਈ ਵੈਸ ਮੌਰ ਤੇ ਅਰੁਨਾ ਮਿਲਰ ਨੂੰ ਰੋਣ ਲਈ ਰੱਖਿਆ ਗਿਆ ਹੈ।ਜਿੱਥੇ ਇਸ ਈਵਟ ਦੀ ਚਰਚਾ ਖ਼ੂਬ ਹੋਵੇਗੀ ਕਿ ਰਿਪਬਲਿਕਨ ਡੈਮੋਕਰੇਟਕ ਨੂੰ ਖਰੀਦ ਰਹੇ ਹਨ । ਵੋਟ ਬੈਂਕ ਨੂੰ ਢਾਹ ਲਾ ਕੇ ਰਿਪਬਲਿਕਨ ਨੂੰ ਮਜ਼ਬੂਤ ਕਰਨ ਲਈ ਹਰ ਹੱਥਕੰਡਾ ਵਰਤਿਆ ਜਾ ਰਿਹਾ ਹੈ। ਦੇਖੋ ਆਉਣ ਵਾਲੇ ਸਮੇ ਵਿੱਚ ਇਸ ਈਵਟ ਦਾ ਪੱਕੇ ਡੈਮੋਕਰੇਟਕਾ ਤੇ ਕੀ ਅਸਰ ਪੈਦਾ ਹੈ, ਜਾਂ ਨਰਾਜ਼ਗੀ ਦੀ ਆੜ ਵਿੱਚ ਰਿਪਬਲਿਕਨਾ ਨੂੰ ਖੁਸ਼ ਕਰਕੇ ਨੁਕਸਾਨ ਸਹਿਣ ਕਰਕੇ ਵਿਚਰਨ ਵਾਸਤੇ ਵੈਸ ਮੌਰ ਤੇ ਅਰੁਨਾ ਮਿਲਰ ਰਿਪਬਲਿਕਨਾ ਨੇਤਾਵਾਂ ਨੂੰ ਤਰਜੀਹ ਦੇਣਗੇ