ਮੈਰੀਲੈਡ-( ਵਿਸ਼ੇਸ ਪ੍ਰਤੀਨਿਧ) ਡਾਕਟਰ ਸੁਰਿੰਦਰ ਸਿੰਘ ਗਿੱਲ ਕੋ ਚੇਅਰ ਅੰਤਰ-ਰਾਸ਼ਟਰੀ ਫੋਰਮ ਅਮਰੀਕਾ ਤੇ ਸ਼ਾਂਤੀ ਦੂਤ ਸਿਖ ਕੁਮਿਨਟੀ ਅਮਰੀਕਾ ਦੀ ਅਗਵਾਈ ਵਿੱਚ ਇਕ ਵਫ਼ਦ ਮੈਰੀਲੈਡ ਦੀ ਲੈਫ਼ਟੀਨੈਂਟ ਗਵਰਨਰ ਅਰੁਨਾ ਮਿਲਰ ਨੂੰ ਮਿਲਿਆ । ਇਸ ਵਫ਼ਦ ਵਿੱਚ ਅਮਰਜੀਤ ਸਿੰਘ ਸੰਧੂ ਚੇਅਰਮੈਨ ਡੈਮੋਕਰੇਟਕ ਫਰੰਟ,ਹਰਪ੍ਰੀਤ ਸਿੰਘ ਗਿੱਲ ਉੱਘੇ ਕਾਰੋਬਾਰੀ,ਕੇ ਕੇ ਸਿਧੂ ਫਾਊਡਰ ਪੰਜਾਬੀ ਕਲੱਬ ਮੈਰੀਲੈਡ ,ਪ੍ਰਿੰਸ ਅਨੰਦ ਸੀ ਈ ਓ ਮਿੰਟ ਰੈਸਟੋਰੈਟ ਚੇਨ ਸ਼ਾਮਲ ਹੋਏ।
ਜਾਣ ਪਹਿਚਾਣ ਉਪਰੰਤ ਵਫ਼ਦ ਨੇ ਭਖਦੀਆਂ ਮੰਗਾ ਤੋ ਲ਼ੈਫਟੀਨੈਟ ਗਵਰਨਰ ਨੂੰ ਜਾਣੂ ਕਰਵਾਇਆ ਹੈ।
ਜਿਸ ਵਿੱਚ ਸਾਊਥ ੲੈਸ਼ੀਅਨ ਕਮਿਸ਼ਨ ਦਾ ਪੁਨਰ ਗਠਿਨ,ਗਵਰਨਰ ਹਾਊਸ ਵਿਸਾਖੀ ਮਨਾਉਣਾ,ਅੋਰਤਾ ਲਈ ਸ਼ੈਲਟਰ ਤੇ ਕੁਮਿਨਟੀ ਸੈਂਟਰ ਨੂੰ ਹੋਂਦ ਵਿੱਚ ਲਿਆਉਣਾ ਹੈ।
ਅਰੁਨਾ ਮਿਲਰ ਓੁਪ ਗਵਰਨਰ ਨੇ ਕਿਹਾ ਕਿ ਇਹਨਾਂ ਬਾਰੇ ਜਲਦੀ ਹੀ ਗਵਰਨਰ ਵੈਸ ਮੌਰ ਤੇ ਸੈਕਟਰੀ ਸਟੇਟ ਨਾਲ ਮੀਟਿੰਗ ਕਰਕੇ ਇਹਨਾਂ ਬਾਰੇ ਲਏ ਫੈਸਲਿਆ ਨੂੰ ਵਫ਼ਦ ਨੂੰ ਲਿਖਤੀ ਸੂਚਿਤ ਕੀਤਾ ਜਾਵੇਗਾ।
ਵਿਸਾਖੀ ਮਨਾਉਣ ਸੰਬੰਧੀ ਤਾਰੀਖ ਦਾ ਐਲਾਨ ਅਗਲੇ ਹਫ਼ਤੇ ਕਰ ਦਿੱਤਾ ਜਾਵੇਗਾ।
ਵਫ਼ਦ ਨੇ ਤਸੱਲੀ ਪ੍ਰਗਟ ਕਰਦੇ ਕਿਹਾ ,ਕਿ ਮੀਟਿੰਗ ਬਹੁਤ ਹੀ ਸਾਰਥਕ ਰਹੀ ਹੈ। ਜਿਸ ਦੇ ਉਸਾਰੂ ਨਤੀਜਿਆਂ ਬਾਰੇ ਕੁਮਿਨਟੀ ਨੂੰ ਜਲਦੀ ਅਵਗਤ ਕਰਵਾਇਆ ਜਾਵੇਗਾ। ਸਮੁੱਚੀ ਮੀਟਿੰਗ ਬਹੁਤ ਵਧੀਆ ਰਹੀ।
Boota Singh Basi
President & Chief Editor