ਮੋਗਾ, ਸਾਂਝੀ ਸੋਚ ਬਿਊਰੋ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਅੱਠ ਯੂ.ਪੀ.ਐਸ.ਸੀ. ਸੈਂਟਰਾਂ ਵਿਚੋਂ ਇਕ ਸੈਂਟਰ ਮੋਗਾ ਵਿਖੇ ਖੋਲ੍ਹਣ ਦੇ ਐਲਾਨ ਨੂੰ ਲੈ ਕੇ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ | ਉਹਨਾਂ ਕਿਹਾ ਕਿ ਹੁਣ ਨੌਜਵਾਨਾਂ ਨੂੰ ਦਿੱਲੀ, ਚੰਡੀਗੜ੍ਹ, ਕੋਟਾ, ਲੁਧਿਆਣਾ ਆਦਿ ਵੱਡੇ ਸ਼ਹਿਰਾਂ ਵਿਚ ਯੂ.ਪੀ.ਐਸ.ਸੀ. ਸੈਂਟਰ ਵਿਚ ਕੋਚਿੰਗ ਲੈਣ ਨਹੀਂ ਜਾਣਾ ਪਵੇਗਾ | ਕਿੁੰਕਿ ਹੁਣ ਪੰਜਾਬ ਸਰਕਾਰ ਵੱਲੋਂ ਮੋਗਾ ਵਿਖੇ ਇਕ ਸੈਂਟਰ ਖੋਲਿਆ ਜਾ ਰਿਹਾ ਹੈ | ਉਹਨਾਂ ਕਿਹਾ ਕਿ ਪੰਜਾਬਹ ਦੇ ਵੱਧ ਤੋਂ ਵੱਧ ਬੱਚਿਆ ਨੂੰ ਡਿਪਟੀ ਕਮਿਸ਼ਨਰ, ਐਸ.ਐਸ.ਪੀ, ਜੱਜ, ਆਈ.ਆਰ.ਐਸ. ਅਤੇ ਉੱਚ ਅੋਹਦਿਆ ਤੇ ਲੈ ਜਾਣ ਲਈ ਪੰਜਾਬ ਸਰਕਾਰ ਪੰਜਾਬ ਵਿਚ ਅੱਠ ਯੂ.ਪੀ.ਐਸ.ਸੀ. ਮੁਫਤ ਕੋਚਿੰਗ ਸੈਂਟਰ ਖੋਲ੍ਹਣ ਜਾ ਰਹੀ ਹੈ, ਜਿਸ ਵਿਚ ਲਾਈਬ੍ਰੇਰੀ ਦੀ ਸੁਵਿਧਾ ਅਤੇ ਹਾਸਟਲ ਦੀ ਸਹੂਲਤ ਵੀ ਮੁੱਹਈਆ ਕਰਵਾਈ ਜਾਵੇਗੀ | ਜਿਸ ਵਿਚ ਹਰੇਕ ਵਰਗ ਦਾ ਬੱਚਾ ਆਪਣੀ ਸਿੱਖਿਆ ਅਤੇ ਯੋਗਤਾ ਅਨੁਸਾਰ ਇਸ ਵਿਚ ਕੋਚਿੰਗ ਪ੍ਰਾਪਤ ਕਰ ਸਕੇਗਾ | ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰਨ ਤੇ ਉੱਜਵਲ ਬਣਾਉਣ ਦੇ ਮੰਤਵ ਨਾਲ ਕਈ ਠੋਸ ਫੈਸਲੇ ਲਏ ਜਾ ਰਹੇ ਹਨ, ਤਾਂ ਜੋ ਨੌਜਵਾਨ ਵਿਦੇਸ਼ਾਂ ਦਾ ਮੋਹ ਤਿਆਗ ਕੇ ਪੰਜਾਬ ਵਿਚ ਹੀ ਪੜ੍ਹਾਈ ਕਰਕੇ ਆਪਣੇ ਭਵਿੱਖ ਨੂੰ ਉੱਜਵਲ ਬਣਾ ਸਕੇ | ਉਹਨਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਜੋ ਵਾਅਦੇ ਲੋਕਾਂ ਨਾਲ ਕੀਤੇ ਜਾ ਰਹੇ ਹਨ, ਉਹ ਸਾਰੇ ਵਾਅਦੇ ਇਕ-ਇਕ ਕਰਕੇ ਪੂਰੇ ਕੀਤੇ ਜਾ ਰਹੇ ਹ ਅਤੇ ਅੱਜ ਪੰਜਾਬ ਸਰਕਾਰ ਦੇ ਹਰ ਵਾਅਦੇ ਤੋਂਪੰਜਾਬ ਦਾ ਹਰ ਵਰਗ ਖੁਸ਼ ਹੈ ਅਤੇ ਲੋਕ ਵੀ ਧੜਾਧੜ ਪੰਜਾਬ ਦੀ ਭਗਵੰਤ ਮਾਨ ਸਰਕਾਰ ਨਾਲ ਜੁੜ ਰਹੇ ਹਨ ਅਤੇ ਪੰਜਾਬ ਸਰਕਾਰ ਵੀ ਲੋਕਾਂ ਦੀ ਉਮੀਦਾਂ ਤੇ ਖਰਾ ਉਤਰ ਰਹੀ ਹੈ |
Boota Singh Basi
President & Chief Editor