ਮੋਹਾਲੀ ਵਿੱਚ 31 ਮਈ ਨੂੰ ਹੋਣ ਵਾਲੀ ‘ਸੰਵਿਧਾਨ ਬਚਾਓ ਰੈਲੀ’ ਨੂੰ ਲੈ ਕੇ ਹਲਕਾ ਨਿਵਾਸੀਆਂ ਵਿੱਚ ਭਾਰੀ ਉਤਸ਼ਾਹ: ਬਲਬੀਰ ਸਿੰਘ ਸਿੱਧੂ

0
66
ਮੋਹਾਲੀ ਵਿੱਚ 31 ਮਈ ਨੂੰ ਹੋਣ ਵਾਲੀ ‘ਸੰਵਿਧਾਨ ਬਚਾਓ ਰੈਲੀ’ ਨੂੰ ਲੈ ਕੇ ਹਲਕਾ ਨਿਵਾਸੀਆਂ ਵਿੱਚ ਭਾਰੀ ਉਤਸ਼ਾਹ: ਬਲਬੀਰ ਸਿੰਘ ਸਿੱਧੂ
ਇਸ ਮੁਹਿੰਮ ਤਹਿਤ ਲੋਕਾਂ ਨੂੰ ਸੰਵਿਧਾਨ ਦੀ ਰਾਖੀ ਲਈ ਉਹਨਾਂ ਦੇ ਫਰਜ਼ਾਂ ਬਾਰੇ ਜਾਣੂ ਕਰਵਾਉਣਾ ਸਾਡਾ ਫਰਜ਼: ਬਲਬੀਰ ਸਿੰਘ ਸਿੱਧੂ
ਮੋਹਾਲੀ, 27, 2025
ਸਾਬਕਾ ਸਿਹਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਵਾਸੀਆਂ ਨੂੰ ਕਾਂਗਰਸ ਪਾਰਟੀ ਦੀ ਮੁਹਿੰਮ ਤਹਿਤ 31 ਮਈ ਨੂੰ ਸੈਕਟਰ 78, ਮੋਹਾਲੀ ਵਿਖੇ ਹੋਣ ਵਾਲੀ ਰੈਲੀ ਵਿੱਚ ਵੱਧ ਚੜਕੇ ਹਿੱਸਾ ਲੈਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਨੇ ਮੋਹਾਲੀ ਦੇ ਵੱਖ ਵੱਖ ਪਿੰਡਾਂ ‘ਚ ਜਾ ਕੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਰੈਲੀ ਵਿੱਚ ਆ ਕੇ ਇਸਨੂੰ ਸਫ਼ਲ ਬਣਾਉਣ ਲਈ ਗੱਲ ਕੀਤੀ।
ਸਿੱਧੂ ਨੇ ਅੱਗੇ ਕਿਹਾ, “ਕਾਂਗਰਸ ਪਾਰਟੀ ਦੀ ਮੁਹਿੰਮ ਤਹਿਤ ਹੋਣ ਵਾਲੀ “ਸੰਵਿਧਾਨ ਬਚਾਓ ਰੈਲੀ” ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਇਸ ਮੁਹਿੰਮ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਆਪਣੇ ਸੰਵਿਧਾਨ ਦੀ ਰਾਖੀ ਲਈ ਉਹਨਾਂ ਦੇ ਫਰਜ਼ਾਂ ਬਾਰੇ ਜਾਣੂ ਕਰਵਾਉਣਾ ਹੈ।”
ਸਿੱਧੂ ਨੇ ਅੱਗੇ ਕਿਹਾ, “ਇਸ ਰੈਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਅਸੀਂ ਪਿੰਡ ਮੌਲੀ ਬੈਦਵਾਣ, ਰਾਏਪੁਰ ਖੁਰਦ, ਨਗਾਰੀ, ਗੀਗੇ ਮਾਜਰਾ, ਮੋਟੇ ਮਾਜਰਾ, ਪੱਟੋਂ, ਗੁਡਾਣਾ, ਬਠਲਾਣਾ, ਸਨੇਟਾ, ਕੁਰੜੀ, ਤੰਗੌਰੀ, ਚਿੱਲਾ, ਮੌਜਪੁਰ, ਬੱਲੋ ਮਾਜਰਾ ਅਤੇ ਮੋਹਾਲੀ ਦੇ ਵੱਖ ਵੱਖ ਪਿੰਡਾਂ ‘ਚ ਜਾ ਕੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੁਹਿੰਮ ਵਿੱਚ ਲੋਕ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਅਸੀਂ ਇਸ ਮੁਹਿੰਮ ਰਾਹੀ ਸੰਵਿਧਾਨ ਨੂੰ ਬਚਾਉਣ ਅਤੇ ਲੋਕਾਂ ਦੇ ਸੰਵਿਧਾਨ ਪ੍ਰਤੀ ਉਹਨਾਂ ਦੇ ਫਰਜ਼ਾਂ ਲਈ ਲੋਕਾਂ ਤੱਕ ਪਹੁੰਚ ਕਰ ਰਹੇ ਹਾਂ। ਕਾਂਗਰਸ ਦੇਸ਼ ਦੇ ਸੰਵਿਧਾਨ ਅਤੇ ਲੋਕ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਅਸੀਂ ਇਹ ਲੜਾਈ ਇਸੇ ਤਰ੍ਹਾਂ ਜਾਰੀ ਰੱਖਾਂਗੇ।”
ਸਿੱਧੂ ਨੇ ਸੰਵਿਧਾਨ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ, ” ਸਾਡਾ ਸੰਵਿਧਾਨ, ਸਾਡੀ ਤਾਕਤ ਹੈ ਅਤੇ ਇਸਦੀ ਰਾਖੀ ਕਰਨਾ ਸਾਡਾ ਫਰਜ਼ ਹੈ।”
ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਦੋਸ਼ ਲਾਉਂਦੇ ਹੋਏ ਸਿੱਧੂ ਨੇ ਕਿਹਾ, “ਅੱਜ ਜੋ ਕੁਝ ਵੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਸਾਡੇ ਦੇਸ਼ ਅਤੇ ਸੂਬੇ ਨਾਲ ਕਰ ਰਹੀ ਹੈ ਉਹ ਸਾਫ਼ ਤੌਰ ‘ਤੇ ਤਾਨਾਸ਼ਾਹੀ ਹੈ। ਸਿੱਧੂ ਨੇ ਆਪ ਸਰਕਾਰ ਦਾ ਦਿੱਲੀ ਦੇ ਲੋਕਾਂ ਨੂੰ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਚੇਅਰਮੈਨ ਬਣਾਉਣ ਬਾਰੇ ਵੀ ਗੱਲ ਕੀਤੀ ਅਤੇ ਕਿਹਾ, ਇਹ ਕਰਨਾ ਪੰਜਾਬ ਦੇ ਹੱਕਾਂ ਨਾਲ ਖਿਲਵਾੜ ਹੈ। ਭਗਵੰਤ ਮਾਨ ਕੇਜਰੀਵਾਲ ਨਾਲ ਮਿਲਕੇ ਸੂਬੇ ਨੂੰ ਦਿੱਲੀ ਦੇ ਹਵਾਲੇ ਕਰਨਾ ਚਾਹੁੰਦਾ ਹੈ ਜੋ ਕਿ ਅਸੀਂ ਕਿਸੇ ਵੀ ਕੀਮਤ ‘ਚ ਹੋਣ ਨਹੀਂ ਦਿਆਂਗੇ।”
ਸਿੱਧੂ ਨੇ ਅੰਤ ਵਿੱਚ ਕਿਹਾ, “ਸਾਡਾ ਸੰਵਿਧਾਨ ਸਾਡੀ ਤਾਕਤ ਹੈ ਅਤੇ ਕਾਂਗਰਸ ਪਾਰਟੀ ਦੇਸ਼ ਦੇ ਸੰਵਿਧਾਨ ਅਤੇ ਲੋਕ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਅਸੀਂ ਇਸ ਲੜਾਈ ਅੰਤ ਤਕ ਜਾਰੀ ਰੱਖਾਂਗੇ।”

LEAVE A REPLY

Please enter your comment!
Please enter your name here