ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੱਦੇ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਕਪੂਰਥਲਾ ਦੇ ਦਫ਼ਤਰ ਅੱਗੇ ਸੁਖਜੀਤ ਕੌਰ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ। ਤੇ ਡਿਪਟੀ ਡਾਇਰੈਕਟਰ ਡਾ ਜੀ ਐਸ ਬੇਦੀ ਨੂੰ ਮੰਗ ਪੱਤਰ ਦਿਦੇ ਹੋਏ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਵੈਟਨਰੀ ਇੰਸਪੈਕਟਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, 6ਵੇਂ ਤਨਖਾਹ ਕਮਿਸ਼ਨ ਵਿਚ ਵੈਟਨਰੀ ਇੰਸਪੈਕਟਰਾਂ ਦੀਆਂ ਸਕੇਲ ਵਿਚਲੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, ਵੈਟਨਰੀ ਇੰਸਪੈਕਟਰ ਦੀ ਪ੍ਰਮੋਸ਼ਨ ਚੈਨਲ ਲਾਗੂ ਕੀਤਾ ਜਾਵੇ, ਡਿਪਲੋਮੇ ਦਾ ਸਮਾਂ ਵਧਾਇਆ ਜਾਵੇ, 582 ਪੋਸਟਾਂ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਨੂੰ ਦਿੱਤੀਆਂ ਗਈਆਂ ਹਨ ਬਹਾਲ ਕੀਤੀਆਂ ਜਾਣ, ਬੇਰੁਜ਼ਗਾਰ ਪੰਜਾਬ ਦੇ ਵੈਟਨਰੀ ਇੰਸਪੈਕਟਰਾਂ ਨੂੰ ਪਹਿਲ ਦੇ ਆਧਾਰ ਤੇ ਨਿਯੁਕਤ ਕੀਤਾ ਜਾਵੇ, ਪੰਜਾਬ ਸਟੇਟ ਵੈਟਨਰੀ ਕਾਉਂਸਲ ਬਣਾਈ ਜਾਵੇ, ਸੰਸਥਾ ਤੋਂ ਬਾਹਰ ਫਿਕਸ ਟਰੈਵਲ ਅਲਾਉਂਸ ਦਿੱਤਾ ਜਾਵੇ ਤਾਂ ਕਿ ਆਮ ਲੋਕਾਂ ਤੇ ਵਾਧੂ ਭਾਰ ਨਾ ਪਾਇਆ ਜਾਵੇ। ਇਸ ਧਰਨੇ ਵਿਚ ਰਿਟਾਇਰ ਵੈਟਨਰੀ ਇੰਸਪੈਕਟਰ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ। ਇਸ ਮੌਕੇ ਮੋਹਨ ਲਾਲ ਸਾਬਕਾ ਸੂਬਾ ਕਮੇਟੀ ਮੈਂਬਰ, ਰਾਮ ਲੁਬਾਇਆ ਸਾਬਕਾ ਸੂਬਾ ਕਮੇਟੀ ਮੈਂਬਰ, ਜਨਕ ਰਾਜ ਸਾਬਕਾ ਜ਼ਿਲ੍ਹਾ ਵਿੱਤ ਸਕੱਤਰ, ਜਸਵਿੰਦਰ ਸਿੰਘ ਮੱਲ੍ਹੀ ਸਾਬਕਾ ਪ੍ਰੈੱਸ ਸਕੱਤਰ, ਰਣਜੀਤ ਸਿੰਘ ਤਹਿਸੀਲ ਪ੍ਰਧਾਨ ਆਦਿ ਹਾਜ਼ਰ ਸਨ।
Boota Singh Basi
President & Chief Editor