ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਅੰਮਿ੍ਤਸਰ
ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ਵਿਚ ਅੰਮਿ੍ਤਸਰ ਜਿਲ੍ਹਾ ਪੰਜਾਬ ਭਰ ਵਿਚ ਸਭ ਤੋਂ ਅੱਗੇ
ਅੰਮਿ੍ਤਸਰ, BE ਅਪ੍ਰੈਲ ( )- ਜਿਲ੍ਹੇ ਦੀਆਂ ਮੰਡੀਆਂ ਵਿਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ ਦੌਰ ਵਿਚ ਹੀ ਹੈ, ਪਰ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਦਿੱਤੀ ਜਾ ਰਹੀ ਅਗਵਾਈ ਸਦਕਾ ਕਣਕ ਦੀ ਚੁਕਾਈ ਖਰੀਦ ਦੇ ਨਾਲ-ਨਾਲ ਹੀ ਹੋਣ ਲੱਗੀ ਹੈ, ਜਿਸ ਸਦਕਾ ਅੰਮਿ੍ਤਸਰ ਜਿਲ੍ਹਾ ਕਣਕ ਖਰੀਦ ਦੇ 72 ਘੰਟਿਆਂ ਵਿਚ ਮੰਡੀਆਂ ਤੋਂ ਚੁਕਾਈ ਕਰਨ ਵਿਚ ਰਾਜ ਭਰ ਵਿਚ ਸਭ ਤੋਂ ਅੱਗੇ ਹੈ | ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਗਏ ਤਾਜਾ ਅੰਕੜਿਆਂ ਵਿਚ ਪੰਜਾਬ ਭਰ ਵਿਚ 72 ਘੰਟਿਆਂ ਅੰਦਰ ਕਣਕ ਦੀ ਚੁਕਾਈ ਔਸਤਨ 69.85 ਫੀਸਦੀ ਦੀ ਦਰ ਨਾਲ ਹੋ ਰਹੀ ਹੈ, ਜਦਕਿ ਜਿਲ੍ਹਾ ਅੰਮਿ੍ਤਸਰ ਵਿਚ ਇਹ ਅੰਕੜਾ 502.53 ਫੀਸਦੀ ਹੈ, ਜੋ ਕਿ ਰਾਜ ਦੀ ਔਸਤ ਨਾਲੋਂ ਕਰੀਬ ਸਾਢੇ ਸੱਤ ਗੁਣਾ ਵੱਧਾ ਹੈ | ਉਨਾਂ ਦੱਸਿਆ ਕਿ ਇਸ ਅੰਕੜੇ ਅਨੁਸਾਰ ਪਠਾਨਕੋਟ ਜਿਲ੍ਹਾ 477.54 ਫੀਸਦੀ ਦੀ ਦਰ ਨਾਲ ਦੂਸਰੇ ਤੇ ਮੋਗਾ 446.22 ਫੀਸਦੀ ਦੀ ਦਰ ਨਾਲ ਤੀਸਰੇ ਸਥਾਨ ਉਤੇ ਰਿਹਾ ਹੈ |
ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ੍ਰੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਅੰਮਿ੍ਤਸਰ ਵਿਚ ਕਣਕ ਦਾ ਸੀਜ਼ਨ ਪੂਰੇ ਰਾਜ ਵਿਚ ਸਭ ਤੋਂ ਦੇਰੀ ਨਾਲ ਸ਼ੁਰੂ ਹੁੰਦਾ ਹੈ, ਪਰ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਦੀ ਬਦੌਲਤ ਸਾਡੀ ਤਿਆਰੀ ਰਾਜ ਦੇ ਬਰਾਬਰ ਹੀ ਸੀ, ਜਿਸ ਸਦਕਾ ਅਸੀਂ ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ-ਨਾਲ ਕਰਨ ਉਤੇ ਪਹੁੰਚ ਗਏ ਹਾਂ | ਉਨਾਂ ਕਿਹਾ ਕਿ 24 ਅਪ੍ਰੈਲ ਤੱਕ ਜਿਲ੍ਹੇ ਭਰ ਰਵਿਚ 71394 ਮੀਟਰਿਕ ਟਨ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਨੇ ਖਰੀਦੀ ਸੀ, ਜਿਸ ਵਿਚੋਂ 72 ਘੰਟਿਆਂ ਦੇ ਦਿੱਤੇ ਟੀਚੇ ਮੁਤਾਬਿਕ ਕੇਵਲ 3647 ਮੀਟਰਿਕ ਟਨ ਹੀ ਚੁਕਣੀ ਜਰੂਰੀ ਸੀ, ਪਰ ਸਾਡੇ ਅਧਿਕਾਰੀਆਂ ਦੀ ਮਿਹਨਤ ਸਦਕਾ ਅਸੀਂ 18327 ਮੀਟਰਿਕ ਟਨ ਕਣਕ ਮੰਡੀਆਂ ਵਿਚੋਂ ਚੁੱਕ ਕੇ ਗੁਦਾਮਾਂ ਵਿਚ ਭੰਡਾਰ ਕਰਵਾ ਦਿੱਤੀ | ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਭਵਿੱਖ ਵਿਚ ਵੀ ਅਸੀਂ ਕਣਕ ਦੀ ਚੁਕਾਈ 72 ਘੰਟਿਆਂ ਤੋਂ ਪਹਿਲਾਂ ਕਰਨ ਦੀ ਹੈ ਅਤੇ ਇਸ ਲਈ ਸਾਡੀ ਪੂਰੀ ਤਿਆਰੀ ਹੈ, ਜਿਸ ਨਾਲ ਮੰਡੀਆਂ ਵਿਚ ਕਣਕ ਰੱਖਣ ਲਈ ਥਾਂ ਦੀ ਕਮੀ ਨਹੀਂ ਆਵੇਗੀ ਅਤੇ ਨਾਲ ਹੀ ਕਣਕ ਦੀ ਕੁਆਲਟੀ ਪੱਧਰ ਵੀ ਮੀਂਹ-ਕਣੀ ਤੋਂ ਬਚ ਜਾਣ ਕਾਰਨ ਵਧੀਆ ਰਹੇਗਾ |
ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਕਣਕ ਦੀ ਖਰੀਦ ਬਾਬਤ ਰੋਜ਼ਾਨਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਂਦੀ ਹੈ ਅਤੇ ਹਰੇਕ ਐਸ ਡੀ ਐਮ ਨੂੰ ਰੋਜ਼ਾਨਾ ਆਪਣੇ ਹਲਕੇ ਦੀਆਂ ਮੰਡੀਆਂ ਦੀ ਸਾਰ ਲੈਣ ਦੀ ਹਦਾਇਤ ਕੀਤੀ ਗਈ ਹੈ | ਉਹ ਖ਼ੁਦ ਵੀ ਦੋ ਵਾਰ ਭਗਤਾਂਵਾਲਾ ਮੰਡੀ, ਜੰਡਿਆਲਾ ਮੰਡੀ ਅਤੇ ਮਜੀਠਾ ਮੰਡੀ ਦਾ ਦੌਰਾ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕਰ ਚੁੱਕੇ ਹਨ, ਜਿਸ ਸਦਕਾ ਖਰੀਦ ਵਿਚ ਕੋਈ ਅੜਿਕਾ ਨਹੀਂ ਰਿਹਾ ਹੈ ਅਤੇ ਸਾਰੀਆਂ ਧਿਰਾਂ ਇਕ ਟੀਮ ਵਜੋਂ ਕੰਮ ਕਰ ਰਹੀਆਂ ਹਨ |
——-
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਅੰਮਿ੍ਤਸਰ
ਨਿਯਮਾਂ ਦੀ ਉਲੰਘਣਾ ਕਰਨ ਵਾਲੇ 12 ਹੋਰ ਸਕੂਲ ਵਾਹਨਾਂ ਦੇ ਕੱਟੇ ਚਲਾਨ
ਸੇਫ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਹਰ ਹਾਲ ਯਕੀਨੀ ਬਣਾਈ ਜਾਵੇ -ਆਰ ਟੀ ਏ
ਅੰਮਿ੍ਤਸਰ, BE ਅਪ੍ਰੈਲ ( )-ਸੈਕਟਰੀ ਆਰ ਟੀ ਏ ਸ. ਅਰਸ਼ਦੀਪ ਸਿੰਘ ਲੁਬਾਣਾ ਨੇ ਅੱਜ ਆਪਣੀਆਂ ਟੀਮਾਂ ਨਾਲ ਸਕੂਲ ਵਾਹਨਾਂ ਦੀ ਜਾਂਚ ਕਰਦੇ ਹੋਏ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਸੇਫ਼ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਹਰ ਹਾਲ ਯਕੀਨੀ ਬਣਾਈ ਜਾਵੇਗੀ ਅਤੇ ਬੱਚਿਆਂ ਦੀ ਜਾਨ—ਮਾਲ ਦੀ ਰਾਖੀ ਲਈ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ | ਉਨਾਂ ਕਿਹਾ ਕਿ ਇਸ ਲਈ ਸਕੂਲ ਚਲਾ ਰਹੀਆਂ ਸੰਸਥਾਵਾਂ ਤੇ ਪਿ੍ੰਸੀਪਲ ਨਿੱਜੀ ਤੌਰ ਉਤੇ ਧਿਆਨ ਦੇਣ, ਕਿਉਂਕਿ ਰੱਬ ਨਾ ਕਰੇ ਜੇਕਰ ਕੋਈ ਹਾਦਸਾ ਸਕੂਲ ਵਾਹਨ ਨਾਲ ਵਾਪਰ ਜਾਂਦਾ ਹੈ ਤਾਂ ਇਸ ਨਿਯਮ ਤਹਿਤ ਉਸ ਦੀ ਸਿੱਧੀ ਜਿੰਮੇਵਾਰੀ ਸਕੂਲ ਪਿ੍ੰਸੀਪਲ ਦੀ ਮੰਨੀ ਜਾਂਦੀ ਹੈ ਅਤੇ ਕੇਸ ਡਰਾਈਵਰ ਦੇ ਨਾਲ-ਨਾਲ ਸਕੂਲ ਪਿ੍ੰਸੀਪਲ ਉਤੇ ਵੀ ਕੀਤਾ ਜਾਂਦਾ ਹੈ |
ਉਨਾਂ ਕਿਹਾ ਕਿ ਅਸੀਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਵਾਹਨਾਂ ਤੇ ਵੈਨ ਚਾਲਕਾਂ ਨੂੰ ਬਖ਼ਸਾਂਗੇ ਨਹੀਂ ਅਤੇ ਉਨ੍ਹਾਂ ਖਿਲਾਫ਼ ਕਾਰਵਾਈ ਲਈ ਲਗਾਤਾਰ ਅਮਲ ਚੱਲਦਾ ਰਹੇਗਾ | ਉਨਾਂ ਦੱਸਿਆ ਕਿ ਸਾਡੇ ਐਸ ਡੀ ਐਮ ਸਾਹਿਬਾਨ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਵੱਖ-ਵੱਖ ਸਕੂਲਾਂ, ਸਿੱਖਿਆ ਸੰਸਥਾਵਾਂ ਦੇ ਪਿ੍ੰਸੀਪਲਾਂ ਨਾਲ ਮੀਟਿੰਗ ਦੌਰਾਨ ਕਰ ਚੁੱਕੇ ਹਨ | ਉਨਾਂ ਨੇ ਕਿਹਾ ਕਿ ਸਕੂਲਾਂ ਦੇ ਪਿ੍ੰਸੀਪਲ ਅਤੇ ਸਕੂਲ ਵੈਨ/ਬੱਸਾਂ ਦੇ ਚਾਲਕ ਇਹ ਪੂਰਨ ਤੌਰ ‘ਤੇ ਯਕੀਨੀ ਬਣਾਉਣ ਕਿ ਸਕੂਲ ਵਾਹਨ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਿਰਧਾਰਤ ਮਾਪਦੰਡ ਪੂਰੇ ਕਰਦੇ ਹੋਣ | ਉਨ੍ਹਾਂ ਕਿਹਾ ਕਿ ਸਕੂਲ ਵੈਨਾਂ/ਬੱਸਾਂ ਵਿੱਚ ਸੀ.ਸੀ.ਟੀ.ਵੀ ਕੈਮਰਾ, ਦੋਵਾਂ ਪਾਸਿਆਂ ‘ਤੇ ਖਿੜਕੀ ਉਪਰ ਲੋਹੇ ਦੀ ਗਰਿੱਲ ਲੱਗੀ ਹੋਵੇ, ਫਸਟ ਏਡ ਬਾਕਸ, ਲੜਕੀਆਂ ਲਈ ਮਹਿਲਾ ਅਟੈਂਡੈਂਟ, ਡਰਾਇਵਰ ਕੋਲ ਹੈਵੀ ਡਰਾਇਵਿੰਗ ਲਾਇਸੰਸ ਅਤੇ ਵਾਹਨ ਵਿੱਚ ਸਪੀਡ ਗਵਰਨ ਲੱਗਾ ਹੋਵੇ | ਸਕੂਲ ਵਾਹਨ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਵੀ ਸਕੂਲ ਵਾਹਨਾਂ ਦੇ ਕਾਗਜਾਂ ਵਿੱਚ ਕੋਈ ਕਮੀ ਹੈ ਉਨ੍ਹਾਂ ਦੇ ਡਰਾਇਵਰ ਇਕ ਹਫ਼ਤੇ ਦੇ ਅੰਦਰ-ਅੰਦਰ ਸਾਰੇ ਕਾਗਜ਼ ਵੀ ਪੂਰੇ ਕਰਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਸਕੂਲ ਬਸ ਦੇ ਰੁਕਣ ‘ਤੇ ਹੀ ਬੱਚਿਆਂ ਨੂੰ ਚੜਾਇਆ ਅਤੇ ਉਤਾਰਿਆ ਜਾਵੇ | ਵੈਨਾਂ ਦੀ ਰਫਤਾਰ ਨਿਰਧਾਰਿਤ ਰਫਤਾਰ ਤੋਂ ਵੱਧ ਨਹੀਂ ਹੋਣੀ ਚਾਹੀਦੀ | ਉਨ੍ਹਾਂ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਪੱਧਰ ਤੇ ਵੀ ਸਕੂਲੀ ਵਾਹਨਾਂ ਦੀ ਚੈਕਿੰਗ ਕਰਦੇ ਰਹਿਣ |
ਕੈਪਸ਼ਨ
ਸਕੂਲ ਵਾਹਨਾਂ ਦੀ ਜਾਂਚ ਕਰਦੇ ਹੋਏ ਸੈਕਟਰੀ ਆਰ ਟੀ ਏ ਸ. ਅਰਸ਼ਦੀਪ ਸਿੰਘ ਲੁਬਾਣਾ ਤੇ ਉਨਾਂ ਦੀ ਟੀਮ |
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਅੰਮਿ੍ਤਸਰ
ਵਿਦਿਆਰਥੀਆਂ ਨੇ ਬਣਾਈ ਵੋਟਰ ਜਾਗਰੂਕਤਾ ਹਿਊਮਨ ਚੇਨ
ਅੰਮਿ੍ਤਸਰ, BE ਅਪ੍ਰੈਲ:
ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਦੇ ਦਿਸ਼ਾ ਨਿਦਰੇਸ਼ਾਂ ਅਤੇ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅੰਮਿ੍ਤਸਰ ਦੱਖਣੀ ਵਿਧਾਨ ਸਭਾ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਕੋਟ ਬਾਬਾ ਦੀਪ ਸਿੰਘ ਵਿਖੇ ਵੋਟਰ ਜਾਗਰੂਕਤਾ ਹਿਊਮਨ ਚੇਨ ਬਣਾਈ ਗਈ |ਸਕੂਲ ਦੇ ਇਲੈਕਟ੍ਰੋਲ ਲਿਟਰੇਸੀ ਕਲੱਬ ਵਲੋਂ ਇਹ ਹਿਊਮਨ ਚੇਨ ‘ਮਸਟ ਵੋਟ,1 ਜੂਨ‘ ਅਧਾਰਿਤ ਥੀਮ ਤੇ ਬਣਾਈ ਗਈ |ਇਸ ਹਿਊਮਨ ਚੇਨ ਨੂੰ ਬਣਾਉਣ ਦਾ ਮੁੱਖ ਮਕਸਦ ਆਮ ਜਨਤਾ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਹੈ |ਇਸ ਮੌਕੇ ਆਪਣੇ ਸੰਬੋਧਨ ਵਿੱਚ ਅੰਮਿ੍ਤਸਰ ਦੱਖਣੀ ਵਿਧਾਨ ਸਭਾ ਹਲਕੇ ਦੇ ਨੋਡਲ ਅਫ਼ਸਰ ਸਵੀਪ ਮੈਡਮ ਮੋਨੀਕਾ ਨੇ ਕਿਹਾ ਕਿ ਭਾਰਤ ਇੱਕ ਲੋਕਤਾਂਤਿ੍ਕ ਦੇਸ਼ ਹੈ ਅਤੇ ਚੋਣਾਂ ਇਸਦਾ ਅਹਿਮ ਹਿੱਸਾ ਹਨ |ਉਹਨਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਸਵੀਪ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਅਜਿਹੀਆਂ ਗਤੀਵਿਧੀਆਂ ਭੱਵਿਖ ਵਿੱਚ ਵੀ ਜਾਰੀ ਰਹਿਣਗੀਆਂ |ਉਹਨਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਇਸ ਵਾਰ ‘ਅਬ ਕੀ ਬਾਰ ਸੱਤਰ ਪਾਰ‘ ਦਾ ਨਾਅਰਾ ਦਿੱਤਾ ਗਿਆ ਹੈ, ਇਸ ਲਈ ਲੋਕਾਂ ਨੂੰ ਵੱਧ ਚੜ੍ਹ ਕੇ ਵੋਟਾਂ ਵਿੱਚ ਭਾਗ ਲੈਣਾ ਚਾਹੀਦਾ ਹੈ |ਆਪਣੇ ਸੰਬੋਧਨ ਵਿੱਚ ਸਹਾਇਕ ਨੋਡਲ ਅਫ਼ਸਰ ਪ੍ਰਦੀਪ ਕਾਲੀਆ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹੂਲਤ ਲਈ ਕਈ ਮੋਬਾਈਲ ਐਪਾਂ ਤਿਆਰ ਕੀਤਾਆਂ ਗਈਆਂ ਹਨੈ,ਜਿਹਨਾਂ ਦਾ ਉਪਯੋਗ ਕਰਕੇ ਵੋਟਰ ਘਰ ਬੈਠੇ ਹੀ ਚੋਣਾਂ ਸਬੰਧੀ ਸਾਰੀ ਲੋੜੀਂਦੀ ਜਾਣਕਾਰੀ ਹਾਸਿਲ ਕਰ ਸਕਦੇ ਹਨ |ਉਹਨਾਂ ਕਿਹਾ ਕਿ ਵੋਟਰ ਹੈਲਪਲਾਈਨ ਐਪ ਉਹ ਐਪ ਹੈ ਜਿਸ ਰਾਹੀਂ ਕੋਈ ਵੀ ਵੋਟਰ ਆਪਣੀ ਵੋਟ ਸਬੰਧੀ ਕੋਈ ਵੀ ਜਾਣਕਾਰੀ ਜਿਵੇਂ ਵੋਟਰ ਕਾਰਡ ਨੰਬਰ, ਬੂਥ ਨੰਬਰ, ਬੀ.ਐਲ.ਓ. ਦਾ ਨਾਮ ਅਤੇ ਫ਼ੋਨ ਨੰਬਰ ਜਿਹੀ ਕੋਈ ਵੀ ਜਾਣਕਾਰੀ ਲੈ ਸਕਦਾ ਹੈ, ਨਾਲ ਹੀ ਨਵੀਂ ਵੋਟ ਵੀ ਅਪਲਾਈ ਕੀਤੀ ਜਾ ਸਕਦੀ ਹੈ ਜਾਂ ਵੋਟਰ ਕਾਰਡ ਵਿੱਚ ਕੋਈ ਵੀ ਸੋਧ ਆਨਲਾਈਨ ਫ਼ਾਰਮ ਭਰ ਕੇ ਕਰਵਾਈ ਜਾ ਸਕਦੀ ਹੈ |ਇਸ ਮੌਕੇ ਵਿਿਦਆਰਥੀਆਂ ਅਤੇ ਅਧਿਆਪਕਾਂ ਨੇ ਪ੍ਰਣ ਲਿਆ ਕਿ ਉਹ ਆਪਣੇ ਦੇਸ਼ ਦੀਆਂ ਲੋਕਤਾਂਤਰਿਕ ਪਰੰਪਰਾਵਾਂ ਨੂੰ ਬਣਾਏ ਰੱਖਦੇ ਹੋਏ ਵੋਟ ਬਣਵਾਉਣ ਅਤੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨਗੇ |ਇਸ ਮੌਕੇ ਮਨਜੀਤ ਕੌਰ, ਮਨਪ੍ਰੀਤ ਕੌਰ, ਮਨਦੀਪ ਕੌਰ, ਹਰਜੀਤ ਕੌਰ, ਕਮਲ ਕੁਮਾਰ, ਸੁਖਦੇਵ ਸਿੰਘ, ਹਰਮਨ ਬੱਗਾ ਅਤੇ ਬਬੀਤਾ ਧਵਨ ਵੀ ਹਾਜ਼ਰ ਸਨ |
ਕੈਪਸ਼ਨ ਹਿਊਮਨ ਚੇਨ ਦੀਆਂ ਤਸਵੀਰਾਂ
—-
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਅੰਮਿ੍ਤਸਰ
ਪੰਜਾਬ ਦੇ ਜਵਾਨਾਂ ਨੂੰ ਐਨ ਸੀ ਸੀ ਨਾਲ ਜੋੜਨਾ ਸਮੇਂ ਦੀ ਮੁੱਖ ਮੰਗ-ਬਿ੍ਗੇਡੀਅਰ ਬਾਵਾ
ਗਰੁੱਪ ਕਮਾਂਡਰ ਨੇ ਪੰਜਾਬ ਏਅਰ ਸਕੁਐਡਰਨ ਐਨਸੀਸੀ ਯੂਨਿਟਾਂ ਦਾ ਦੌਰਾ ਕੀਤਾ
ਅੰਮਿ੍ਤਸਰ, BE ਅਪ੍ਰੈਲ ( )-ਅੰਮਿ੍ਤਸਰ ਐਨ.ਸੀ.ਸੀ ਗਰੁੱਪ ਕਮਾਂਡਰ ਬਿ੍ਗੇਡੀਅਰ ਕੇ.ਐਸ. ਬਾਵਾ ਨੇ ਪੰਜਾਬ ਏਅਰ ਸਕੁਐਡਰਨ ਦੀਆਂ ਦੋ ਐਨਸੀਸੀ ਯੂਨਿਟਾਂ ਦਾ ਦੌਰਾ ਕਰਦੇ ਕਿਹਾ ਕਿ ਪੰਜਾਬ ਦੇ ਜਵਾਨਾਂ ਨੂੰ ਐਨ ਸੀ ਸੀ ਨਾਲ ਜੋੜਨਾ ਸਮੇਂ ਦੀ ਵੱਡੀ ਮੰਗ ਹੈ | ਉਨਾਂ ਕਿਹਾ ਕਿ ਐਨ ਸੀ ਸੀ ਬੱਚਿਆਂ ਵਿਚ ਅਨੁਸਾਸ਼ਨ, ਟੀਮ ਵਰਕ, ਫੌਜ ਦੀ ਮੁੱਢਲੀ ਸਿਖਲਾਈ ਵਰਗੇ ਗੁਣ ਪੈਦਾ ਕਰਦੀ ਹੈ ਅਤੇ ਪੰਜਾਬ ਜਿਸ ਦੀ ਰਗ-ਰਗ ਵਿਚ ਦੇਸ਼ ਭਗਤੀ ਹੈ, ਦੇ ਬੱਚਿਆਂ ਨੂੰ ਐਨ ਸੀ ਸੀ ਵਿਚ ਸ਼ਾਮਿਲ ਕਰਕੇ ਫੌਜ ਨੂੰ ਨੇੜਿਉਂ ਵਾਚਣ ਦਾ ਮੌਕਾ ਦਿੱਤਾ ਜਾ ਸਕਦਾ ਹੈ | ਉਨਾਂ ਕਿਹਾ ਕਿ ਭਵਿੱਖ ਵਿਚ ਅਸੀਂ ਆਪਣੇ ਸਾਰੇ ਐਨ ਸੀ ਸੀ ਯੂਨਿਟਾਂ ਨੂੰ ਸਮੇਂ ਦੇ ਹਾਣੀ ਬਣਾ ਕੇ ਹਰੇਕ ਵਿੰਗ ਵਿਚ ਵਧੀਆ ਸਿਖਲਾਈ ਦੇ ਮੌਕੇ ਦਿਆਂਗੇ, ਜੋ ਕਿ ਬੱਚਿਆਂ ਲਈ ਮਾਰਗ ਦਰਸ਼ਕ ਹੋਣਗੇ | ਬਿ੍ਗੇਡੀਅਰ ਕੇ. ਐੱਸ. ਬਾਵਾ ਦਾ ਗਾਰਡ ਆਫ਼ ਆਨਰ ਨਾਲ ਐਨ ਸੀ ਸੀ ਕੈਡਿਟਾਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਬਾਅਦ ਵਿਚ ਯੂਨਿਟ ਦੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਮਨੋਜ ਕੁਮਾਰ ਵਤਸ ਨੇ ਉਨ੍ਹਾਂ ਨੂੰ ਯੂਨਿਟ ਅਤੇ ਸਮੂਹ ਸਟਾਫ਼ ਬਾਰੇ ਜਾਣਕਾਰੀ ਦਿੰਦੇ ਜਾਣ-ਪਛਾਣ ਕਰਵਾਈ | ਬਿ੍ਗੇਡੀਅਰ ਕੇ.ਐਸ.ਬਾਵਾ ਨੇ ਕੈਡਿਟਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਹਨਾਂ ਦੇ ਨੌਜਵਾਨਾਂ ਦੇ ਦਿਲਾਂ ਵਿੱਚ ਜੋਸ਼ ਭਰਿਆ | ਉਨਾਂ ਨੇ ਇਸ ਮੌਕੇ ਰੀਪਬਲਿਕ ਡੇਅ ਬਿ੍ਗੇਡੀਅਰ ਕੇ.ਐਸ. ਬਾਵਾ ਨੇ ਪੰਜਾਬ ਏਅਰ ਸਕੁਐਡਰਨ ਦੀਆਂ ਦੋ ਐਨਸੀਸੀ ਯੂਨਿਟਾਂ ਦਾ ਦੌਰਾ ਕੈਂਪ ਵਿੱਚ ਭਾਗ ਲੈਣ ਵਾਲੇ ਕੈਡਿਟਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਗਰੁੱਪ ਕਮਾਂਡਰ ਨੇ ਏ.ਐਨ.ਓ ਦਾ ਲਗਾਤਾਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਯੂਨਿਟ ਦੇ ਐਡਜੂਟੈਂਟ ਜੇ.ਡਬਲਿਊ.ਓ ਰਾਜੇਸ਼ ਕੁਮਾਰ, ਫਲਾਇੰਗ ਅਫ਼ਸਰ ਸੰਜੀਵ ਦੱਤਾ, ਸੈਕਿੰਡ ਅਫ਼ਸਰ ਸੰਦੀਪ ਟੰਡਨ, ਥਰਡ ਅਫ਼ਸਰ ਸੌਰਭਦੀਪ ਹਾਜ਼ਰ ਸਨ |
ਕੈਪਸ਼ਨ
ਬਿ੍ਗੇਡੀਅਰ ਕੇ.ਐਸ. ਬਾਵਾ ਨੇ ਪੰਜਾਬ ਏਅਰ ਸਕੁਐਡਰਨ ਦੇ ਐਨਸੀਸੀ ਕੈਡਿਟਾਂ ਨਾਲ ਤਸਵੀਰ ਖਿਚਵਾਉਂਦੇ ਹੋਏ |
–ਬਿ੍ਗੇਡੀਅਰ ਕੇ ਐਸ ਬਾਵਾ ਰੀਪਬਲਿਕ ਡੇਅ ਕੈਂਪ ਵਿਚ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ ਕਰਦੇ ਹੋਏ |
—–
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਅੰਮਿ੍ਤਸਰ
ਅਧਿਆਪਕ ਕਸ਼ਮੀਰ ਸਿੰਘ ਦਾ ਵੋਟਰ ਗੀਤ ‘ਵੋਟ ਜ਼ਰੂਰੀ‘ ਹੋਇਆ ਰਿਲੀਜ਼
ਅੰਮਿ੍ਤਸਰ, BE ਅਪ੍ਰੈਲ ( )-ਸਰਕਾਰੀ ਅਧਿਆਪਕ ਕਸ਼ਮੀਰ ਸਿੰਘ ਗਿੱਲ ਦਾ ਵੋਟਰ ਜਾਗਰੂਕਤਾ ਪੈਦਾ ਕਰਨ ਵਾਲਾ ਗੀਤ ‘ਵੋਟ ਜ਼ਰੂਰੀ‘ ਅੱਜ ਰਿਲੀਜ਼ ਕੀਤਾ ਗਿਆ | ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਨੇ ਗੀਤ ਰਿਲੀਜ਼ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਚੋਣਾਂ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਅਤੇ ਇਸ ਵਿੱਚ ਹਰ ਵਰਗ ਦੀ ਸ਼ਮੂਲੀਅਤ ਜ਼ਰੂਰੀ ਹੈ | ੳੇੁਹਨਾਂ ਕਿਹਾ ਕਿ ਸਾਨੂੰ ਸਾਰੀਆਂ ਨੂੰ ਲੋਕਤੰਤਰ ਦੇ ਇਸ ਤਿਉਹਾਰ ਨੂੰ ਮਨਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ | ਉਹਨਾਂ ਅਧਿਆਪਕ ਕਸ਼ਮੀਰ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਅਧਿਆਪਕ ਸਾਡੇ ਸਮਾਜ ਲਈ ਚਾਨਣ-ਮੁਨਾਰਾ ਹਨ, ਜੋ ਅਧਿਆਪਨ ਦੇ ਨਾਲ-ਨਾਲ ਸਮਾਜ ਲਈ ਨਿਵੇਕਲੀਆਂ ਕੋਸ਼ਸ਼ਾਂ ਕਰਦੇ ਰਹਿੰਦੇ ਹਨ | ਉਹਨਾਂ ਕਿਹਾ ਕਿ ਇਸ ਗੀਤ ਨੂੰ ਵੱਧ ਤੋਂ ਵੱਧ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤਾ ਜਾਵੇ | ਇਸ ਮੌਕੇ ਅਧਿਆਪਕ ਕਸ਼ਮੀਰ ਸਿੰਘ ਨੇ ਕਿਹਾ ਕਿ ਇਹ ਗੀਤ ਉਹਨਾਂ ਦੀ ਆਪਣੀ ਰਚਨਾ ਹੈ ਅਤੇ ਉਹਨਾਂ ਇਸਨੂੰ ਵਿਸ਼ੇਸ਼ ਤੌਰ ਤੇ ਵੋਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਹੈ | ਉਹਨਾਂ ਕਿਹਾ ਕਿ ਉਹ ਅਗਲੇ ਕੁਝ ਦਿਨਾਂ ਵਿੱਚ ਇੱਕ ਹੋਰ ਵੋਟਰ ਜਾਗਰੂਕਤਾ ਗੀਤ ਤਿਆਰ ਕਰ ਰਹੇ ਹਨ | ਜਿਕਰਯੋਗ ਹੈ ਕਿ ਕਸ਼ਮੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਗਤਪੁਰਾ ਵਿਖੇ ਅਰਥ-ਸਾਸ਼ਤਰ ਦੇ ਲੈਕਚਰਾਰ ਹਨ ਅਤੇ ਸਿੱਖਿਆ ਵਿਭਾਗ ਵਿੱਚ ਪਿਛਲੇ 20 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ | ਉਹ ਸਿੱਖਿਆ ਵਿਭਾਗ ਲਈ ਵੀ ਕਈ ਅਹਿਮ ਪੋ੍ਰਜੈਕਟਾਂ ਤੇ ਕੰਮ ਕਰ ਚੁੱਕੇ ਹਨ ਅਤੇ ਸੋਸ਼ਲ ਮੀਡੀਆ ਤੇ ਅਕਸਰ ਵਿਦਿਆਰਥੀਆਂ ਲਈ ਸਿੱਖਿਆ ਦਾਇਕ ਵੀਡੀਓਜ਼ ਬਣਾਉਂਦੇ ਰਹਿੰਦੇ ਹਨ |
ਕੈਪਸ਼ਨ
ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਗੀਤ ਦਾ ਪੋਸਟਰ ਰਲੀਜ ਕਰਦੇ ਹੋਏ |