ਰਈਆ,ਕਾਰਤਿਕ ਰਿਖੀ
ਭਗਵਾਨ ਸ਼੍ਰੀ ਪਰਸ਼ੁਰਾਮ ਜੀ ਦੀ ਜਯੰਤੀ ਦੇ ਸ਼ੁਭ ਅਵਸਰ ‘ਤੇ ਅੱਜ ਮੰਦਿਰ ਸ਼੍ਰੀ ਰਾਮਵਾੜਾ ਰਈਆ ਅਤੇ ਮੰਦਿਰ ਸ਼੍ਰੀ ਰਾਮਵਾੜਾ ਧਿਆਨਪੁਰ ਕਲੇਰ ਵਿਖੇ ਭਗਵਾਨ ਸ਼੍ਰੀ ਪਰਸ਼ੁਰਾਮ ਜੀ ਦੀ ਮੂਰਤੀ ਨੂੰ ਇਸ਼ਨਾਨ ਕਰਵਾ ਕੇ ਨਵੇਂ ਵਸਤਰ ਧਾਰਨ ਕਰਵਾਏ ਗਏ। ਇਸ ਮੌਕੇ ਮੰਦਿਰ ਸ਼੍ਰੀ ਰਾਮਵਾੜਾ ਪ੍ਰਬੰਧਕ ਕਮੇਟੀ ਦੇ ਖ਼ਜ਼ਾਨਚੀ ਜਗਦੀਸ਼ ਕੁਮਾਰ ਕਾਨੂੰਗੋ ਅਤੇ ਪੰਡਿਤ ਜੈ ਪ੍ਰਕਾਸ਼ ਜੀ ਨੇ ਪੂਜਾ ਕਰਵਾਈ। ਇਸ ਸ਼ੁਭ ਅਵਸਰ ‘ਤੇ ਡਾ.ਰਾਜਿੰਦਰ ਰਿਖੀ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਚੰਨੀ, ਭੂਸ਼ਣ ਕੁਮਾਰ ਪਟਵਾਰੀ, ਸੁਮੀਤ ਕਾਲੀਆ, ਡੀ. ਕੇ ਰੈਡੀ, ਰਮੇਸ਼ ਕੁਮਾਰ, ਸੰਦੀਪ ਕੁਮਾਰ, ਪ੍ਰਦੀਪ ਰਾਮਪਾਲ, ਮਾਸਟਰ ਨਰਿੰਦਰ ਕੁਮਾਰ, ਰਾਜੇਸ਼ ਕੁਮਾਰ ਕਲੇਰ, ਲੱਕੀ ਸ਼ਿੰਗਾਰੀ, ਬਿੱਟੂ, ਫਰੂਟ ਵਾਲਾ ਅਤੇ ਸ਼ੈਰੀ ਵੀ ਹਾਜ਼ਰ ਸਨ।
Boota Singh Basi
President & Chief Editor