ਯਾਦਗਾਰੀ ਹੋ ਨਿਬੜਿਆ “ਕਥਾਕਾਰ ਦਲਬੀਰ ਚੇਤਨ ਯਾਦਗਾਰੀ ਪੁਰਸਕਾਰ” ਸਮਾਰੋਹ

0
110

ਪਰਵੇਜ਼ ਸੰਧੂ ,ਦੀਪ ਦੇਵਿੰਦਰ ਸਿੰਘ ਅਤੇ ਦੀਪਤ ਬਬੂਟਾ ਦੀ ਝੋਲੀ ਪਏ ਦਲਬੀਰ ਚੇਤਨ ਯਾਦਗਾਰੀ ਪੁਰਸਕਾਰ

ਅਮ੍ਰਿਤਸਰ,ਰਾਜਿੰਦਰ ਰਿਖੀ
-ਦਲਬੀਰ ਚੇਤਨ ਯਾਦਗਾਰੀ ਮੰਚ ਵੱਲੋਂ ਹਰ ਵਰ੍ਹੇ ਦਿੱਤੇ ਜਾਣ ਵਾਲੇ “ਕਥਾਕਾਰ ਦਲਬੀਰ ਚੇਤਨ ਯਾਦਗਾਰੀ ਪੁਰਸਕਾਰ ” ਅਜ ਏਥੇ ਪੰਜਾਬ ਨਾਟਸ਼ਾਲਾ ਵਿਖੇ ਹੋਏ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਵਿਚ ਇਸ ਵਰ੍ਹੇ ਦੇ ਜੇਤੂ ਕਹਾਣੀਕਾਰਾ ਪਰਵੇਜ ਸੰਧੂ,ਦੀਪ ਦੇਵਿੰਦਰ ਸਿੰਘ ਅਤੇ ਦੀਪਤੀ ਬਬੂਟਾ ਨੂੰ ਭੇਟ ਕੀਤੇ ਗਏ।

ਮੰਚ ਦੇ ਕਨਵੀਨਰ ਪਰਵਾਸੀ ਸਾਹਿਤਕਾਰ ਅਜੇ ਤਨਵੀਰ ਹੁਰਾਂ ਦੇ ਸੰਦੇਸ਼ ਰਾਹੀਂ ਸ਼ੁਰੂ ਹੋਏ ਇਸ ਸਮਾਗਮ ਵਿਚ ਨਵਚੇਤਨ ਨੇ ਸਵਾਗਤੀ ਸਬਦ ਕਹੇ ਅਤੇ ਡਾ ਸਰਘੀ ਨੇ ਚੇਤਨ ਪਰਿਵਾਰ ਵਲੋਂ ਦਿੱਤੇ ਜਾਣ ਵਾਲੇ ਇਹਨਾਂ ਪੁਰਸਕਾਰਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵੇਰਾਂ ਮੁਕਾਬਲੇ ਲਈ ਆਈਆਂ ਪੁਸਤਕਾਂ ਵਿੱਚੋਂ ਪਰਵੇਜ ਸੰਧੂ ਦੀ ਦੇ ਕਹਾਣੀ ਸੰਗ੍ਰਹਿ “ਬਲੌਰੀ ਅਖ ਵਾਲਾ ਮੁੰਡਾ” ਦੀਪ ਦੇਵਿੰਦਰ ਸਿੰਘ ਦੀ “ਤਿਰਕਾਲ-ਸੰਧਿਆ” ਅਤੇ ਦੀਪਤੀ ਬਬੂਟਾ ਦੀ “ਭੁੱਖ ਇਉਂ ਵੀ ਸਾਹ ਲੈਂਦੀ ਹੈ” ਆਦਿ ਪੁਸਤਕਾਂ ਨੂੰ ਸਨਮਾਨ ਮਿਲੇ ਜਿਨ੍ਹਾਂ ਵਿਚ ਕਰਮ ਵਾਰ ਇੱਕੀ ਹਜਾਰ ਅਤੇ ਗਿਆਰਾਂ ਗਿਆਰਾਂ ਹਜਾਰ ਰੁਪਏ ਦੀ ਰਾਸ਼ੀ ਅਤੇ ਸਨਮਾਨ ਚਿੰਨ੍ਹ ਸਾਮਲ ਹਨ।

ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਥਾਕਾਰ ਡਾ ਪਰਮਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਪੁਰਸਕਾਰ ਗਲਪ ਲੇਖਕਾਂ ਅੰਦਰ ਜਿੰਮੇਵਾਰੀ ਅਤੇ ਊਰਜਾ ਬਣਾਈ ਰਖਦੇ ਹਨ। ਸ਼ਾਇਰ ਬੀਬਾ ਬਲਵੰਤ ਨੇ ਦਲਬੀਰ ਚੇਤਨ ਹੁਰਾਂ ਨਾਲ ਆਪਣੀ ਅਦਬੀ ਸਾਂਝ ਦੇ ਹਵਾਲੇ ਨਾਲ ਭਾਵੁਕ ਗੱਲਾ ਕੀਤੀਆ। ਜਗੀਰ ਕੌਰ ਮੀਰਾਂਕੋਟ ਨੇ ਕਿਹਾ ਕਿ ਪਰਵੇਜ ਸੰਧੂ, ਦੀਪ ਦੇਵਿੰਦਰ ਸਿੰਘ ਅਤੇ ਦੀਪਤੀ ਬਬੂਟਾ ਦਾ ਅਜੋਕੀ ਪੰਜਾਬੀ ਕਹਾਣੀ ਵਿਚ ਗੌਲਣਯੋਗ ਸਥਾਨ ਹੈ। ਡਾ ਬਲਜੀਤ ਢਿੱਲੋਂ ਅਤੇ ਪੂਰਨ ਪਿਆਸਾ ਅਤੇ , ਡਾ ਅਰਵਿੰਦਰ ਕੌਰ ਧਾਲੀਵਾਲ ਨੇ ਸਮਾਗਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਪਹਿਲ ਕਦਮੀ ਨਵੀਆਂ ਲੀਹਾਂ ਸਿਰਜੇਗੀ। ਅਰਤਿਦਰ ਸੰਧੂ, ਸ਼ਾਇਰ ਮਲਵਿੰਦਰ ਅਤੇ ਸ਼ੈਲਿੰਦਰਜੀਤ ਰਾਜਨ ਨੇ ਵਧਾਈ ਦਿੰਦਿਆ ਕਿਹਾ ਕਿ ਪੰਜਾਬੀ ਕਹਾਣੀ ਲਈ ਇਹ ਸ਼ੁੱਭ ਸ਼ਗਨ ਹੈ।

ਇਸ ਮੌਕੇ ਡਾ ਹੀਰਾ ਸਿੰਘ,ਡਾ.ਰਜਿੰਦਰ ਰਿਖੀ, ਡਾ ਪਰਮਜੀਤ ਸਿੰਘ ਬਾਠ, ਮਖਣ ਭੈਣੀਵਾਲਾ, ਮਨਮੋਹਨ ਸਿੰਘ ਢਿੱਲੋਂ, ਪਿੰ ਕੁਲਵੰਤ ਸਿੰਘ ਅਣਖੀ, ਸੁਖਰਾਜ ਸਰਕਾਰੀਆ, ਹਰਜਿੰਦਰ ਸਿੰਘ ਕਲਸੀ, ਗੁਰਬਾਜ, ਸੁਰਿੰਦਰ ਖਿਲਚੀਆਂ, ਡਾ ਸਤਨਾਮ ਰੰਧਾਵਾ, ਡਾ ਰਵਿੰਦਰ ਕੌਰ, ਸਿਮਰਜੀਤ ਸਿਮਰ, ਰਸ਼ਪਿੰਦਰ ਗਿੱਲ, ਵਿਪਨ ਧਵਨ, ਲਖਬੀਰ ਸਿੰਘ ਨਿਜਾਮਪੁਰ, ਪ੍ਰਤੀਕ ਸਹਿਦੇਵ, ਮੋਹਿਤ ਸਹਿਦੇਵ, ਰਾਜ ਖੁਸ਼ਵੰਤ ਸਿੰਘ ਸੰਧੂ, ਧਰਵਿੰਦਰ ਔਲਖ ,ਪ੍ਰੋ ਸਿਮਰਜੀਤ ਗਿੱਲ ਅਤੇ ਡਾ ਵਿਕਰਮ ਨੇ ਵੀ ਕਥਾਕਾਰ ਦਲਬੀਰ ਚੇਤਨ ਨੂੰ ਯਾਦ ਕਰਦਿਆਂ ਜੇਤੂ ਸਾਹਿਤਕਾਰਾਂ ਨੂੰ ਵਧਾਈ ਦਿੱਤੀ।

ਸਮਾਗਮ ਦੇ ਅੰਤ ਤੇ ਚੇਤਨ ਪਰਿਵਾਰ ਵਲੋਂ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here