ਯਾਦਗਾਰੀ ਹੋ ਨਿਬੜਿਆ ਪਿੰਡ ਮੱਲਕਟੋਰਾ ਵਿਖੇ “ਤੀਜਾ ਸਵ: ਗਾਇਕ ਮੇਜਰ ਰਾਜਸਥਾਨੀ ਮੇਲਾ” 

0
207
ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣੀ ਨਿਵੇਕਲੀ ਪਹਿਚਾਣ ਬਣਾਉਣ ਵਾਲੇ ਪੰਜਾਬੀ ਲੋਕ ਗਾਇਕ ਮੇਜਰ ਰਾਜਸਥਾਨੀ ਬੇਸ਼ੱਕ ਇਸ ਦੁਨੀਆ ਤੇ ਨਹੀ ਰਹੇ ਪਰ ਅੱਜ ਵੀ ਪੰਜਾਬੀਆ ਦੇ ਦਿਲਾ ਵਿੱਚ ਵਸਦੇ ਹਨ।  ਉਹਨਾ ਦੀ ਯਾਦ ਨੂੰ ਪੰਜਾਬੀ ਮੇਲਿਆ ਦੇ ਰੂਪ ਵਿੱਚ ਯਾਦ ਕਰਦੇ ਹਨ,  ਇਸ ਕੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਜਿਲੇ ਪਿੰਡ ਮੱਲਕਟੋਰਾ ਨੇੜੇ ਮਲੋਟ ਵਿਖੇ ਤੀਜਾ ਮੇਜਰ ਰਾਜਸਥਾਨੀ ਯਾਦਗਾਰੀ ਮੇਲਾ  ਮਨਾਇਆ ਗਿਆ।   ਇਸ ਮੌਕੇ ਜਿਲਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਵਿਸ਼ੇਸ਼ ਤੌਰ ਤੇ ਪਹੁੰਚੇ,  ਇਸ ਮੇਲੇ ਵਿੱਚ ਹਰ ਸਾਲ ਦੀ ਤਰਾ ਇਸ ਸਾਲ ਵੀ ਨਾਮਵਾਰ ਪੰਜਾਬੀ ਗਾਇਕ, ਗੀਤਕਾਰ,  ਸਾਹਿਤਕਾਰ,  ਮਿਊਜਿਕ ਖੇਤਰ ਦੀਆ ਮਹਾਨ ਸਖਸ਼ੀਅਤਾ ਆਪਣੀ ਹਾਜ਼ਰੀ ਲਗਵਾਈ,  ਜਿਨਾ ਵਿੱਚੋ ਪ੍ਰਮੁੱਖ ਹਨ, ਗਾਇਕ  ਰਾਜਾ ਸਿੱਧੂ,  ਗਾਇਕ  ਭਗਵਾਨ ਹਾਂਸ,  ਨਵਦੀਪ ਰਾਜਸਥਾਨੀ,  ਗਾਇਕ  ਰੰਮਾ ਬੁੱਟਰ, ਬੋਹੜ ਰਾਜਸਥਾਨੀ,  ਬਾਦਲ ਰਾਜਸਥਾਨੀ,  ਬਬਲੀ ਖੋਸਾ, ਗਾਇਕ ਜੋੜੀ ਇਕਬਾਲਦੀਪ ਅਤੇ ਪਵਨਪ੍ਰੀਤ ਕੌਰ ਜੋਤੀ ਗਿੱਲ,  ਬਾਬਾ ਜਗਰੂਪ ਸਿੰਘ,  ਡਾ ਮਲਕੀਤ ਸਿੰਘ ਖੋਸਾ,  ਚਮਕੌਰ ਥਾਦੇਵਾਲਾ,  ਜਗਦੇਵ ਭੂੰਦੜ,  ਜਸਵੰਤ ਬੋਪਾਰਾਏ,  ਬੂਟਾ ਭਾਈਰੂਪਾ, ਪ੍ਰੀਤ ਕਾਲਝਰਾਣੀ,  ਰਾਜਪ੍ਰੀਤ ਰਾਜੀ, ਬਿੱਕਰ ਮਹਿਰਾਜ,  ,  ਧਰਮਿੰਦਰ ਸੰਧੂ,  ਸੁਖਪ੍ਰੀਤ ਸੋਨੀ,  ਡਾ ਮੋਹਨ ਕਟਾਰੀਆ, ਜਸਵਿੰਦਰ ਕਡਿਆਰਾ,  ਪੰਜਾਬੀ ਵਿਰਸੇ ਦਾ ਵਾਰਸ ਹਰਮੀਤ ਦੂਹੇਵਾਲਾ, ਇਸ ਸਮੇ ਸਟੇਜ ਸੰਚਾਲਕ ਦੀ ਕਾਰਵਾਈ ਗਾਇਕ ਰੰਮਾ ਬੁੱਟਰ ਨੇ ਬਾਖੂਬੀ ਨਿਭਾਈ,  ਸੰਗੀਤਕ ਖੇਤਰ ਦੀਆ ਹੋਰ ਬਹੁਤ ਸਾਰੀਆ ਸਖਸ਼ੀਅਤਾ ਪਹੁੰਚ ਰਹੀਆ ਹਨ।  ਮੇਲਾ ਪ੍ਰਬੰਧਕ ਕਮੇਟੀ,  ਨਗਰ ਪੰਚਾਇਤ,  ਨਗਰ ਨਿਵਾਸੀਆ ਅਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਇਹ ਮੇਲਾ ਹਰ ਸਾਲ ਕਰਵਾਇਆ ਜਾਦਾ ਹੈ।

LEAVE A REPLY

Please enter your comment!
Please enter your name here