“ਯਾਦਾਂ ‘ਚ ਫੁੱਲ ਖਿੜੇ” ਕਿਤਾਬ ਦਾ ਲੋਕ ਅਰਪਣ ਸਮਾਗਮ

0
141
“ਯਾਦਾਂ ‘ ਫੁੱਲ ਖਿੜੇ” ਕਿਤਾਬ ਦਾ ਲੋਕ ਅਰਪਣ ਸਮਾਗਮ

ਮੋਗਾ ( 27 March 2024 ):

ਰਸ਼ਪਿਂਦਰ ਕੌਰ ਗਿੱਲ/24 ਮਾਰਚ ਡੀ.ਐਮ ਕਾਲਜ ਮੋਗਾ ਵਿਖੇ ਭੰਗਚੜੀ ਸਾਹਿਤ ਸਭਾ ‘ਤੇ ਟੈਗੋਰ ਕਾਲਜ ੳਲਡ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਕਾਲਾ ਟਿੱਕਾ ਕਿਤਾਬ ਦੇ ਰਚੇਤਾ “ਸੁਖਜਿੰਦਰ ਸਿੰਘ ਭੰਗਚੜੀ” ਜੀ ਦੀ ਕਿਤਾਬ “ਯਾਦਾਂ ‘ ਫੁੱਲ ਖਿੜੇ” ਦਾ ਲੋਕ ਅਰਪਣ ਸਮਾਗਮ ਮੁਕੰਮਲ ਹੋਇਆ। “ਸੁਖਜਿੰਦਰ ਸਿੰਘ ਭੰਗਚੜੀ” ਜੀ ਭੰਗਚੜੀ ਸਾਹਿਤ ਸਭਾ ਦੇ ਪ੍ਰਧਾਨ ਹਨ ਅਤੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੇ ਸ਼੍ਰੀ ਮੁਕਤਸਰ ਸਾਹਿਬ ਇਕਾਈ ਦੇ ਵੀ ਪ੍ਰਧਾਨ ਵਜੋਂ ਕਾਰਜਸ਼ੀਲ ਹਨ। ਇਹ ਕਿਤਾਬ ਲੇਖਕ ਨੇ ਆਪਣੇ ਬੀ.ਐਡ ਵਿੱਚ ਪੜਦੇ ਵਿਦਿਆਰਥੀਆਂ ਨੂੰ ਅਤੇ ਅਧਿਆਪਕਾਂ ਨੂੰ ਸਮਰਪਿਤ ਕੀਤੀ ਹੈ। ਇਸ ਸਮਾਗਮ ਵਿੱਚ ਲੇਖਕ ਸੁਖਜਿੰਦਰ ਸਿੰਘ ਭੰਗਚੜੀ ਜੀ ਸਾਰੇ ਬੀ.ਐਡ ਬੈਚ ਦੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ ਪਹੁੰਚੇ ਅਤੇ ਉਸ ਸਮੇਂ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਸਮਾਗਮ ਵਿੱਚ ਇੱਕ ਵਿਸ਼ਾਲ ਕਵੀ ਦਰਬਾਰ ਵੀ ਰੱਖਿਆ ਗਿਆ। ਜਿਸ ਵਿੱਚ ਸਭ ਲਿਖਾਰੀਆਂ ਨੇ ਆਪਣੇ ਵਿਚਾਰਾਂਆਪਣੇ ਗੀਤਾਂ ਅਤੇ ਆਪਣੀਆਂ ਕਵਿਤਾਵਾਂ ਸੁਣਾ ਕੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਇਸ ਲੋਕ ਅਰਪਣ ਸਮਾਗਮ ਵਿੱਚ ਕਈ ਸਮਾਜ ਸੇਵੀ ਸ਼ਖਸਿਅਤਾਂ ਵੀ ਪਹੁੰਚੀਆਂਜਿੰਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਸਮਾਜ ਦੀ ਕਈ ਕੁਰਿਤੀਆਂ ਵੱਲ ਵੀ ਸਭ ਦਾ ਧਿਆਨ ਖਿੱਚਿਆ। ਇਸ ਕਿਤਾਬ ਦੇ ਲੋਕ ਅਰਪਣ ਸਮਾਗਮ ਵਿੱਚ ਪਹੁੰਚੀ ਹਰ ਅਦਬੀ ਸ਼ਖਸਿਅਤ ਦਾ ਭੰਗਚੜੀ ਸਾਹਿਤ ਸਭਾ ਤੇ ਟੈਗੋਰ ਕਾਲਜ ੳਲਡ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਲੋਈਆਂਫੁੱਲਕਾਰੀਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਹ ਸਮਾਗਮ ਬਹੁਤ ਹੀ ਉੱਚ ਪੱਧਰ ਦੀ ਛਾਪ ਸਾਰੀਆਂ ਅਦਬੀ ਸ਼ਖਸਿਅਤਾਂ ਦੇ ਦਿਲਾਂ ਵਿੱਚ ਛੱਡ ਗਿਆ। ਕਲਮਾਂ ਦੇ ਵਾਰ ਸਾਹਿਤਕ ਮੰਚ ਅਤੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਕਿਤਾਬ “ਯਾਦਾਂ ‘ ਫੁੱਲ ਖਿੜੇ” ਦੇ ਲੋਕ ਅਰਪਣ ਸਮਾਗਮ ਵਿੱਚ ਵਿਸ਼ੇਸ਼ ਸਹਿਯੋਗ ਰਿਹਾ।

LEAVE A REPLY

Please enter your comment!
Please enter your name here