ਯੁਵਕ ਸੇਵਾਵਾਂ ਵਿਭਾਗ ਵਲੋਂ ਰੈੱਡ ਰਿਬਨ ਕਲੱਬਾਂ ਦੇ ਜ਼ਿਲ੍ਹਾ ਪੱਧਰੀ ਕੁਇਜ ਮੁਕਾਬਲੇ

0
196
ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਸਹਿਯੋਗ ਸਦਕਾ ਜ਼ਿਲ੍ਹਾ ਕਪੂਰਥਲਾ ਦੇ ਰੈੱਡ ਰਿਬਨ ਕੱਲਬਾਂ ਦੇ ਜ਼ਿਲ੍ਹਾ ਪੱਧਰੀ ਕੁਇਜ ਮੁਕਾਬਲੇ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਕਰਵਾਏ ਗਏ। ਸਮਾਗਮ ਦੇ ਮੁੱਖ ਮਹਿਮਾਨ ਕਾਲਜ ਪ੍ਰਿੰਸੀਪਲ ਡਾ ਅਰਚਨਾ ਗਰਗ ਨੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਤੇ ਆਪਣੇ ਬਹੁਤ ਹੀ ਸੰਖੇਪ ਤੇ ਪ੍ਰਭਾਵਸ਼ਾਲੀ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ। ਸਮਾਗਮ ਦੇ ਪ੍ਰਬੰਧਕ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਵੱਲੋਂ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ।ਉਨਾਂ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਜਾਗਰੂਕ ਕਰਦੇ ਹਨ ਅਤੇ ਜਾਗਰੂਕਤਾ  ਚੰਗੇ ਭਵਿਖ ਦੀ ਕੁੰਜੀ ਹੈ।ਜ਼ਿਲ੍ਹਾ ਪੱਧਰੀ  ਮੁਕਾਬਿਲਆਂ ਵਿਚ ਪਹਿਲੇ ਨੰਬਰ ਤੇ ਕੁਇਜ ਮੁਕਾਬਲੇ ਰਹੇ , ਜਿਸ ਦੇ ਵਿਸ਼ੇ ਏਡਜ ਜਾਗਰੂਕਤਾ, ਟੀਬੀ ਜਾਗਰੂਕਤਾ, ਨਸ਼ਾ ਜਾਗਰੂਕਤਾ ਅਤੇ ਖੂਨਦਾਨ ਪ੍ਰਤੀ ਜਾਗਰੂਕਤਾ ਰਹੇ। ਇਨ੍ਹਾਂ ਮੁਕਾਬਲਿਆਂ ਵਿਚ ਜੇਤੂਆਂ ਨੂੰ ਪ੍ਰਤੀ ਟੀਮ ਕ੍ਰਮਵਾਰ ਪਹਿਲਾ ਸਥਾਨ 4 ਹਜ਼ਾਰ , ਦੂਜਾ ਸਥਾਨ 3 ਹਜ਼ਾਰ  ਅਤੇ ਤੀਜ਼ਾ ਸਥਾਨ 2 ਹਜ਼ਾਰ ਸਨਮਾਨ ਵਜੋਂ ਦਿੱਤੇ ਗਏ। ਲਵਲੀ ਯੂਨੀਵਰਸਿਟੀ ਚਹੇੜੂ ਦੀ ਪ੍ਰਤਿਭਾ ਅਤੇ ਸਈ ਥਾਰੁਨੀ  ਸੈਣੀ ਪਹਿਲੇ ਸਥਾਨ ਤੇ ਰਹੇ ਜਦਕਿ ਹਿੰਦੂ ਕੰਨਿਆ ਕਾਲਜ ਦੀ ਸੁਖਮਨਜੀਤ ਕੌਰ ਅਤੇ ਅੰਜਲੀ ਦੂਜੇ ਸਥਾਨ ਤੇ ਰਹੇ । ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਤੋਂ ਮੇਹਰਦੀਪ ਸਿੰਘ ਤੇ ਰਾਬੀਆ ਤੀਜੇ ਸ਼ਥਾਨ ਤੇ ਰਹੇ। ਸਟੇਜ ਦੀ ਭੂਮਿਕਾ ਡਾ ਜਸਦੀਪ ਕੌਰ ਵੱਲੋਂ ਨਿਭਾਈ ਗਈ। ਰੈੱਡ ਰਿਬਨ ਕਲੱਬ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਸੁਪਰਡੈਂਟ  ਸੰਜੀਵ ਭੱਲਾ, ਨੋਡਲ ਅਫਸਰ ਪ੍ਰੋ ਸਾਰਿਕਾ  ਕਾਂਡਾਂ ਅਤੇ ਪ੍ਰੋ ਇੰਦਰਜੀਤ ਬੱਲ ਤੋਂ ਇਲਾਵਾ ਜਿਲਾ ਹੁਸ਼ਿਆਰਪੁਰ ਦੇ ਰੈਡ ਰੀਬਨ ਕਲੱਬਾਂ ਦੇ ਸਮੂਹ ਅਹੁਦੇਦਾਰ ਹਾਜਿਰ ਸਨ ।

LEAVE A REPLY

Please enter your comment!
Please enter your name here