ਦੀਨਾਨਗਰ (ਸਰਬਜੀਤ ਸਾਗਰ) – ਦੀਨਾਨਗਰ ਦੀ ਵਿਧਾਇਕਾ ਸ੍ਰੀਮਤੀ ਅਰੁਨਾ ਚੌਧਰੀ ਨੂੰ ਦੂਜੀ ਵਾਰ ਕੈਬਨਿਟ ਵਿੱਚ ਸ਼ਾਮਲ ਕਰਕੇ ਪੰਜਾਬ ਦਾ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਬਣਾਏ ਜਾਣ ਦਾ ਇਲਾਕੇ ਦੇ ਕਾਂਗਰਸੀਆਂ ਨੇ ਸਵਾਗਤ ਕੀਤਾ ਹੈ। ਇਸਦੇ ਸਬੰਧ ਵਿੱਚ ਯੂਥ ਕਾਂਗਰਸ ਆਗੂ ਤੇ ਪਿੰਡ ਮੱਟਮ ਦੇ ਸਰਪੰਚ ਕੁਲਦੀਪ ਸਿੰਘ ਅਤੇ ਯੂਥ ਆਗੂ ਮਨੀਸ਼ ਕਪੂਰ ਗਾਂਧੀਆਂ ਵੱਲੋਂ ਅੱਜ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੂੰ ਮਿਲ ਕੇ ਦੂਜੀ ਵਾਰ ਮੰਤਰੀ ਮੰਡਲ ’ਚ ਸ਼ਾਮਲ ਹੋਣ ਦੀ ਵਧਾਈ ਦਿੱਤੀ ਗਈ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਉਪਰੰਤ ਦੋਨਾਂ ਯੂਥ ਆਗੂਆਂ ਨੇ ਕਿਹਾ ਕਿ ਪੂਰਾ ਹਲਕਾ ਮੈਡਮ ਅਰੁਨਾ ਚੌਧਰੀ ਦੀ ਨਿਯੁਕਤੀ ਤੋਂ ਖੁਸ਼ ਹੈ ਅਤੇ ਉਹ ਆਸ ਕਰਦੇ ਹਨ ਕਿ ਮੈਡਮ ਅਰੁਨਾ ਚੌਧਰੀ ਇਸੇ ਤਰ੍ਹਾਂ ਹਲਕੇ ਦੀ ਨੁਮਾਇੰਦਗੀ ਕਰਦੇ ਹੋਏ ਦੀਨਾਨਗਰ ਨੂੰ ਵਿਕਾਸ ਪੱਖੋਂ ਨੰਬਰ ਇੱਕ ਹਲਕਾ ਬਣਾਉਣਗੇ। ਉਨ੍ਹਾਂ ਕਿਹਾ ਕਿ ਹੁਣ ਤੱਕ ਮੈਡਮ ਅਰੁਨਾ ਚੌਧਰੀ ਵੱਲੋਂ ਹਲਕੇ ਅੰਦਰ ਕਰਵਾਏ ਗਏ ਵਿਕਾਸ ਕੰਮ ਮੂੰਹੋ ਬੋਲਦੇ ਹਨ ਅਤੇ ਵੱਡੇ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇਸ ਮੌਕੇ ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਧਰੀ, ਸਰਪੰਚ ਸੁਖਬੀਰ ਸਿੰਘ, ਹਰਪਾਲ ਮੱਟਮ ਅਤੇ ਕਾਲਾ ਮੱਟਮ ਵੀ ਹਾਜ਼ਰ ਸਨ।
Boota Singh Basi
President & Chief Editor