ਯੂਥ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਇਸਤਰੀ ਵਿੰਗ ਦੀ ਚੋਣ ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ)- ਪੂਰੇ

0
384

ਪੰਜਾਬ ਅੰਦਰ ਪਿਛਲੇ ਲੰਮੇ ਤੋਂ ਧਾਰਮਿਕ ਤੇ ਲੋਕ ਭਲਾਈ ਦੇ ਕੰਮਾ ‘ਚ ਪਹਿਲ ਦੇ ਅਧਾਰ ਤੇ ਕੰਮ ਕਰ ਰਹੀ ਯੂਥ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਆਪਣੇ ਜੱਥੇਬੰਧਕ ਢਾਚੇ ਵਿੱਚ ਵਾਧਾ ਕਰਦਿਆਂ ਅੱਜ ਯੂਥ ਵੈਲਫੇਅਰ ਸੁਸਾਇਟੀ ਦੇ ਸਰਪਰਸਤ ਤੇ ਪੰਜਾਬ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਅਰਾਈਆ ਵਾਲਾ ਫਰੀਦਕੋਟ ਤੇ ਇਸਤਰੀ ਵਿੰਗ ਪੰਜਾਬ ਪ੍ਰਧਾਨ ਬੀਬੀ ਗੁਰਜਿੰਦਰ ਕੋਰ ਖਰੜ ਦੀ ਦੇਖ ਰੇਖ ਹੇਠ ਪੰਜਾਬ ਦੇ ਜਿਲਾ ਸ੍ਰੀ ਅਮਿ੍ਰੰਤਸਰ ਸਾਹਿਬ ਇਸਤਰੀ ਵਿੰਗ ਦੀ ਚੋਣ ਗੁਰੂਦੁਆਰਾ ਪਿੱਪਲੀ ਸਾਹਿਬ ਅਮਿ੍ਰੰਤਸਰ ਵਿਖੇ ਕੀਤੀ ਗਈ । ਇਸ ਮੌਕੇ ਸਪਨਾ ਨੂੰ ਇੰਸਤਰੀ ਵਿੰਗ ਜਿਲਾ ਪ੍ਰਧਾਨ ਅਮਿ੍ਰੰਤਸਰ ,ਤਰਨਜੀਤ ਕੋਰ ਨੂੰ ਐਕਟਿਵ ਕਮੇਟੀ ਇਸਤਰੀ ਵਿੰਗ ਇੰਨਚਾਰਜ, ਅਨੂ ਨੂੰ ਸਰਕਲ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ, ਸਰਬਜੀਤ ਕੋਰ ਨੂੰ ਸੁਭਾਸ਼ ਨਗਰ ਕਲੋਨੀ ਪ੍ਰਧਾਨ ਅਤੇ ਰੰਜਨਾ ਨੂੰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ । ਇਸ ਮੌਕੇ ਚੁਣੇਂ ਗਏ ਅਹੁਦੇਦਾਰ ਨੂੰ ਪੰਜਾਬ ਪ੍ਰਧਾਨ ਮਨਪਰੀਤ ਸਿੰਘ ਬਰਾੜ ਅਰਾਈਆ ਵਾਲਾ ਨੇ ਨਿਯੁਕਤੀ ਪੱਤਰ ਦੇ ਕੇ ਜੁੰਮੇਵਾਰੀ ਸੌਂਪੀ ਗਈ। ਚੁਣੇ ਗਏ ਅਹੁਦੇਦਾਰ ਨੇ ਪੰਜਾਬ ਪ੍ਰਧਾਨ ਨੂੰ ਵਿਸ਼ਵਾਸ਼ ਦਿਵਾਈਆ ਕਿ ਉਹ ਹਮੇਸ਼ਾ ਸੱਚੇ ਦਿੱਲੋ ਸੁਸਾਇਟੀ ਦੀ ਸੇਵਾ ਨਿਭਾਉੰਣਗੇ । ਇਸ ਮੋਕੇ ਸੁਸਾਇਟੀ ਦੇ ਚੇਅਰਮੈਨ ਪੰਜਾਬ ਮਨਪ੍ਰੀਤ ਸਿੰਘ ਟਿੱਕਾ ਪੱਖੀ ਖੁਰਦ,ਸੁਸਾਇਟੀ ਦੇ ਜਿਲਾ ਸ੍ਰੀ ਅਮਿਝੰਤਸਰ ਸਾਹਿਬ ਦੇ ਪ੍ਰਧਾਨ ਅਮਰਜੀਤ ਸਿੰਘ ਵਰਪਾਲਾ,ਸਿਮਰਜੀਤ ਸਿੰਘ ਬਰਾੜ ਡੱਲੇਵਾਲਾ,ਗੋਪੀ ਸਰਪੰਚ ਝਾੜੀਵਾਲਾ ਅਤੇ ਪੰਜਾਬ ਜਰਨਲ ਸੈਕਟਰੀ ਗੋਬਿੰਦ ਸਿੰਘ ਬੁੱਢਰੁੱਖਾ ਨੇ ਵਧਾਈ ਵੀ ਦਿੱਤੀ । ਇਸ ਮੌਕੇ ਲਖਵਿੰਦਰ ਸਿੰਘ ਸਰਪੰਚ ਚੰਦਬਾਜਾ, ਸੀਨੀਅਰ ਮੀਤ ਪ੍ਰਧਾਨ ਫਰੀਦਕੋਟ,ਬਿੱਲਾ ਸਾਧਾਵਾਲਾ,ਆਈ ਟੀ ਸੈਲ ਅਮਿਝੰਤਸਰ ਸਾਹਿਬ ਦੇ ਪ੍ਰਧਾਨ ਅਮਿਝੰਤਪਾਲ ਸਿੰਘ, ਰਣਜੀਤ ਸਿੰਘ ਰਾਣਾ ਤੇ ਹੋਰ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here