ਯੂਨੀਅਨ ਸਿੱਖ ਇਟਲੀ ਦੀ ਸਾਲਾਨਾ ਮੀਟਿੰਗ ਦੌਰਾਨ ਇਟਲੀ ਵਿੱਚ ਹੋਏ ਅਹਿਮ ਵਿਚਾਰ ਵਟਾਂਦਰੇ ਵਿਚਾਰ ਵਟਾਂਦਰੇ

0
219

ਮਿਲਾਨ (ਦਲਜੀਤ ਮੱਕੜ) ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਦੇ ਉਪਰਾਲੇ ਕਰ ਰਹੀ ਸੰਸਥਾ ਯੂਨੀਅਨ ਸਿੱਖ ਇਟਲੀ ਦੀ ਸਾਲਾਨਾ ਮੀਟਿੰਗ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਕਰਵਾਈ ਗਈ।ਇਸ ਮੌਕੇ ਇਟਲੀ ਭਰ ਤੋਂ ਯੂਨੀਅਨ ਸਿੱਖ ਇਟਲੀ ਨਾਲ ਜੁੜੀਆਂ ਵੱਖ ਵੱਖ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ,ਧਾਰਮਿਕ ਸੰਸਥਾਵਾਂ ਅਤੇ ਪ੍ਰਚਾਰਕ ਸ਼ਾਮਿਲ ਹੋਏ। ਇਸ ਮੌਕੇ ਰਿਜੋ ਇਮੀਲੀਆ ਦੀ ਐਮ.ਪੀ ਇਲੀਨੀਆਂ ਮਾਲਾਵੇਸੀ, ਨੋਵੇਲਾਰਾ ਦੀ ਸਿੰਦਕੋ ਇਲੇਨਾ ਕਰਲੇਤੀ ਅਤੇ ਯੂਨੀਅਨ ਸਿੱਖ ਇਟਲੀ ਦੀ ਵਕੀਲ ਕ੍ਰਿਸਤੀਨਾ ਮੀਟਿੰਗ ਵਿੱਚ ਮੁੱਖ ਰੂਪ ਵਿੱਚ ਸ਼ਾਮਿਲ ਹੋਏ। ਇਸ ਮੌਕੇ ਯੂਨੀਅਨ ਸਿੱਖ ਇਟਲੀ ਦੇ ਮੁੱਖ ਪ੍ਰਬੰਧਕਾਂ ਦੁਆਰਾ ਇਟਲੀ ਵਿੱਚ ਸਿੱਖ ਧਰਮ ਦੀ ਸਰਕਾਰੀ ਤੌਰ ਤੇ ਮਨਜੂਰੀ ਵਾਸਤੇ ਚੱਲ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ। ਜਿਸ ਉਪਰੰਤ ਯੂਨੀਅਨ ਸਿੱਖ ਇਟਲੀ ਦੁਆਰਾ ਹੁਣ ਤੱਕ ਸੰਸਥਾ ਦੁਆਰਾ ਕੀਤੇ ਖਰਚਿਆਂ ਦਾ ਵੇਰਵਾ ਦਿੱਤਾ ਗਿਆ ਅਤੇ ਅਗਲੇ ਸਾਲ ਲਈ ਬਜਟ ਪੇਸ਼ ਕੀਤਾ ਗਿਆ ਅਤੇ 25 ਮਾਰਚ ਤੋਂ ਰੋਮ ਵਿਖੇ ਸਰਕਾਰ ਦੁਆਰਾ ਵੱਖ ਵੱਖ ਧਾਰਮਿਕ ਸੰਸਥਾਵਾਂ ਨੂੰ ਕਰਵਾਏ ਜਾਂਦੇ ਕੋਰਸ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੋਲਦਿਆ ਵੱਖ ਵੱਖ ਬੁਲਾਰਿਆਂ ਨੇ ਯੂਨੀਅਨ ਸਿੱਖ ਇਟਲੀ ਦੇ ਹੁਣ ਤੱਕ ਦੇ ਕੀਤੇ ਕਾਰਜਾਂ ਤੇ ਸਹਿਮਤੀ ਪ੍ਰਗਟਾਈ ਅਤੇ ਇਕੱਠੇ ਹੋ ਕੇ ਇਹ ਕਾਰਜ ਹੋਰ ਮਜਬੂਤੀ ਨਾਲ ਅੱਗੇ ਤੋਰਨ ਲਈ ਅਪੀਲ ਵੀ ਕੀਤੀ। ਅੰਤ ਵਿੱਚ ਯੂਨੀਅਨ ਸਿੱਖ ਇਟਲੀ ਦੇ ਪ੍ਰਧਾਨ ਸਤਵਿੰਦਰ ਸਿੰਘ ਬਾਜਵਾ ਨੇ ਆਈਆਂ ਸਾਰੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕੀ ਕਮੇਟੀਆਂ ਦਾ ਧੰਨਵਾਦ ਕੀਤਾ ਅਤੇ ਹੋਰਨਾਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕੀ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੂੰ ਨਾਲ ਜੋੜਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਹ ਕਾਰਜ ਕੌਮ ਦਾ ਮਹਾਨ ਕਾਰਜ ਹੈ। ਜਿਸਨੂੰ ਸਿਰੇ ਚਾੜਨ ਲਈ ਸਾਰੀਆਂ ਧਾਰਮਿਕ ਸੰਸਥਾਵਾਂ ਇੱਕਠੇ ਹੋਕੇ ਕੰਮ ਕਰਨ।

LEAVE A REPLY

Please enter your comment!
Please enter your name here