ਤੀਰਥ ਸਿੰਘ ,ਪ੍ਰਧਾਨ ਤੇ ਮਨਪ੍ਰੀਤ ਸਿੰਘ ,ਸਕੱਤਰ ਦੇ ਅਹੁਦੇ ਲਈ ਹੋਣਗੇ ਉਮੀਦਵਾਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀ ਚੋਣ ਦਾ ਬਿਗਲ ਵੱਜਿਆ
ਅੰਮ੍ਰਿਤਸਰ , 3 ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀਆਂ ਚੋਣਾਂ ਦਾ ਬਿਗਲ ਵੱਜ ਗਿਆ ਹੈ । 15 ਦਸੰਬਰ 2022 ਨੂੰ ਵੱਖ -ਵੱਖ ਆਹੁਦਿਆਂ ਦੇ ਲਈ ਚੋਣ ਹੋਵੇਗੀ । ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀਆਂ ਸਲਾਨਾ ਚੋਣਾ 2023 ਦੇ ਲਈ “ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ( ਉਡਦਾ ਬਾਜ਼ ) ਵੱਲੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ । ਉਨ੍ਹਾਂ ਵੱਲੋਂ ਅੱਜ ਨਾਮਜ਼ਦਗੀ ਪੇਪਰ ਵੀ ਰੀਟਰਨਿੰਗ ਅਧਿਕਾਰੀ ਕੋਲ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਬਾਅਦ ਦੁਪਹਿਰ ਚੋਣ ਅਫਸਰ ਕੋਲ ਜਮ੍ਹਾਂ ਕਰਵਾ ਦਿੱਤੇ ਗਏ ਹਨ । ਜਿਸ ਨਾਲ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ । ਯੂਨੀਵਰਸਿਟੀ ਦੇ ਰਿਟਨਿੰਗ ਅਧਿਕਾਰੀ ਦੇ ਕੋਲ ਜਿਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ ਗਏ ਹਨ ਦੇ ਬਾਰੇ ਜਾਣਕਾਰੀ ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ ਦੇ ਕਨਵੀਨਰ ਸ੍ਰ ਬਲਵੀਰ ਸਿੰਘ ਗਰਚਾ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਸ੍ਰ ਤੀਰਥ ਸਿੰਘ ਸੈਟਰ ਫਾਰ ਆਈ.ਟੀ.ਸਲਿਊਸ਼ਨ ਉਡਦਾ ਬਾਜ਼ ਗਰੁੱਪ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਹੋਣਗੇ ਜਦੋਂ ਕਿ ਸਕੱਤਰ ਦੇ ਅਹੁਦੇ ਲਈ ਮਨਪ੍ਰੀਤ ਸਿੰਘ ਗੁਪਤ ਸ਼ਾਖਾ ਤੋਂ ਉਮੀਦਵਾਰ ਹੋਣਗੇ । ਉਨ੍ਹਾਂ ਅੱਗੇ ਹੋਰ ਦੱਸਿਆ ਕਿ ਮੀਤ ਪ੍ਰਧਾਨ ਦੇ ਅਹੁਦੇ ਲਈ ਸ੍ਰ ਅਜਮੇਰ ਸਿੰਘ ਸਰਟੀਫਿਕੇਟ ਸੈਕਸ਼ਨ , ਸਯੁੰਕਤ ਸਕੱਤਰ ਦੇ ਅਹੁਦੇ ਲਈ ਸ੍ਰੀ ਪਰਵੀਨ ਕੁਮਾਰ ਪੁਰੀ ਲੋਕ ਸੰਪਰਕ ਵਿਭਾਗ ਅਤੇ ਖਜਾਨਚੀ ਲਈ ਸ੍ਰ ਹਰਦੀਪ ਸਿੰਘ ਇੰਜੀਨੀਅਰਿੰਗ ਵਿਭਾਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ । ਕਾਰਜਕਾਰਨੀ ਮੈਂਬਰਾਂ ਦੀ ਚੋਣ ਲਈ ਮਤਬਰ ਚੰਦ ( ਸੈੰਟਰ ਫਾਰ ਆਈ.ਟੀ.ਸਲਿਊਸ਼ਨ ) , ਹਰਚਰਨ ਸਿੰਘ ( ਲੀਗਲ ਸੈੱਲ ), ਮੁਖਤਿਆਰ ਸਿੰਘ( ਗੁਪਤ ਸ਼ਾਖਾ ) , ਮੈਡਮ ਰਜਨੀ( ਭਾਈ ਗੁਰਦਾਸ ਲਾਇਬ੍ਰੇਰੀ ) ,ਅਜੈ ਅਰੋੜਾ( ਪਲੇਸਮੈੰਟ) , ਜਗਜੀਤ ਸਿੰਘ ( ਡੀਨ ਅਕਾਦਮਿਕ ਮਾਮਲੇ ) ਉਮੀਦਵਾਰ ਹੋਣਗੇ । ਸ੍ਰ ਗਰਚਾ ਨੇ ਦੱਸਿਆ ਕਿ ਉਨ੍ਹਾਂ ਰੀਟਰਨਿੰਗ ਅਧਿਕਾਰੀ ਦਲਬੀਰ ਸਿੰਘ ਸੋਗੀ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ ਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਉਡਦਾ ਬਾਜ਼ ਅਲਾਟ ਕੀਤਾ ਜਾਵੇ । ਇਸ ਸਮੇਂ ਗੈਰ-ਅਧਿਆਪਨ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਹਰਦੀਪ ਸਿੰਘ ਨਾਗਰਾ , ਸਰਬਜੀਤ ਸਿੰਘ ਸੋਖੀ ਸਮੇਤ ਯੂਨੀਵਰਸਿਟੀ ਡੈਮੋਕਰੈਟਿਕ ਫਰੰਟ ਦੇ ਮੁੱਖ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ । ਹਾਲ ਵਿੱਚ ਹੋਈਆਂ ਚੋਣਾਂ ਵਿਚ ਉਡਦਾ ਗਰੁੱਪ ਨੂੰ ਜਬਰਦਸਤ ਜਿੱਤ ਮਿਲੀ ਸੀ ।ਉਡਦਾ ਬਾਜ਼ ਗਰੁੱਪ ਸਾਰਿਆਂ ਮੁਲਾਜ਼ਮਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ਼ ਰੱਖਦਾ ਹੈ ਅਤੇ ਮੋਹਰੀ ਹੋ ਕੇ ਮੁਲਾਜ਼ਮਾਂ ਦੀਆਂ ਮੰਗਾਂ ਲਈ ਸੰਘਰਸ਼ ਕਰਨ ਵਾਲੇ ਗਰੁੱਪ ਦੇ ਤੌਰ ਤੇ ਜਾਣਿਆ ਜਾਂਦਾ ਹੈ । ਜਿਸ ਕਰਕੇ ਉਡਦਾ ਬਾਜ਼ ਗਰੁੱਪ ਨੂੰ ਨਾਨ ਟੀਚਿੰਗ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਹੂੰਝਾ ਫੇਰੂ ਜਿੱਤ ਪ੍ਰਾਪਤ ਹੋਈ ਸੀ ।