ਯੂਨੀਵਰਸਿਟੀ ਕਾਲਜ ਬੇਨੜਾ ਦੇ ਸਾਇੰਸ ਵਿਭਾਗ ਦਾ ਨਤੀਜਾ ਸ਼ਲਾਘਾਯੋਗ ਰਿਹਾ

0
92

ਧੂਰੀ, 6 ਸਤੰਬਰ, 2023: ਯੂਨੀਵਰਸਿਟੀ ਕਾਲਜ ਬੇਨੜਾ ਦੇ ਸਾਇੰਸ ਵਿਭਾਗ ਦੇ ਮੈਡੀਕਲ ਅਤੇ ਨਾਨ–ਮੈਡੀਕਲ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਘੋਸ਼ਿਤ ਹੋਏ ਸਮੂਹ ਸਮੈਸਟਰਾਂ ਦੇ ਨਤੀਜੇ ਵਿੱਚ ਸ਼ਲਾਘਾਯੋਗ ਪ੍ਰਾਪਤੀ ਕੀਤੀ ਹੈ।

ਕਾਲਜ ਪ੍ਰਿੰਸੀਪਲ ਡਾ. ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਚੰਗੇਰੀ ਕਾਰਗੁਜ਼ਾਰੀ ਦੀ ਆਸ ਕੀਤੀ। ਵਿਭਾਗ ਦੇ ਕੋਆਡੀਨੇਟਰ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਚੰਗੇ ਨਤੀਜੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨਾਲ ਹੀ ਸੰਭਵ ਹੁੰਦੇ ਹਨ।

ਨਤੀਜਿਆਂ ਵਿੱਚ ਮਨਿੰਦਰਜੀਤ ਕੌਰ, ਪਲਕ ਬਾਂਸਲ ਅਤੇ ਰਾਹੁਲ ਤਿਵਾੜੀ ਨੇ ਨਾਨ–ਮੈਡੀਕਲ ਵਿਸ਼ੇ ਵਿੱਚ ਕ੍ਰਮਵਾਰ 90.40%, 88.31% ਅਤੇ 87.82% ਅਤੇ ਮੈਡੀਕਲ ਵਿਸ਼ੇ ਵਿੱਚ ਜਸਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਸ਼ਹਿਨਾਜ ਪ੍ਰਵੀਨ ਨੇ ਕ੍ਰਮਵਾਰ 84.05%, 82.98% ਅਤੇ 81.53% ਅੰਕ ਪ੍ਰਾਪਤ ਕਰਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

LEAVE A REPLY

Please enter your comment!
Please enter your name here