ਯੂਨੀਵਰਸਿਟੀ ਕਾਲਜ ਬੇਨੜਾ ਦੇ ਈਕੋ ਕਲੱਬ ਨੇ ਪਲਾਸਟਿਕ ਦੇ ਬੂਰੇ ਪ੍ਰਭਾਵਾਂ ਤੋਂ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ 

0
99
ਧੂਰੀ, 27 ਫ਼ਰਵਰੀ, 2024: ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਯੂਨੀਵਰਸਿਟੀ ਕਾਲਜ ਬੇਨੜਾ ਦੇ ਈਕੋ ਕਲੱਬ ਵੱਲੋਂ ਵਿਦਿਆਰਥੀਆਂ ਨੂੰ ਇੱਕ ਵਾਰ ਵਰਤੋਂ ਦੀ ਪਲਾਸਟਿਕ ਨੂੰ ਘਟਾਉਣ ਸਬੰਧੀ ਲੈਕਚਰ ਕਰਵਾਇਆ ਗਿਆ। ਵਾਤਾਵਰਣ ਅਤੇ ਈਕੋ ਕਲੱਬ ਦੇ ਕਨਵੀਨਰ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਇਸ ਲੈਕਚਰ ਦਾ ਉਦੇਸ਼ ਪਲਾਸਟਿਕ ਦੇ ਉਪਯੋਗ ਨੂੰ ਘਟਾਉਣ ਅਤੇ ਇਸ ਦੇ ਪੈਂਦੇ ਬੂਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਹੈ।
ਮੁੱਖ ਵਕਤਾ ਹਰਪਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਪੈਂਦੇ ਬੁਰੇ ਪ੍ਰਭਾਵਾ ਤੋਂ ਬਚਾਉਣ ਲਈ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਉਨ੍ਹਾਂ ਵੱਲੋਂ ਇਸ ਦੇ ਉਪਯੋਗ ਨੂੰ ਰੋਕਣ ਲਈ ਹੋਰ ਵਿਕਲਪਾਂ ‘ਤੇ ਵੀ ਚਰਚਾ ਕੀਤੀ। ਇਸ ਸਮੇਂ ਐੱਨ ਐੱਸ ਐੱਸ ਵਲੰਟੀਅਰਾਂ ਨੇ ਭਵਿੱਖ ਵਿੱਚ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਪ੍ਰਣ ਕੀਤਾ।
ਕਾਲਜ ਇੰਚਾਰਜ ਡਾ. ਸੁਭਾਸ਼ ਕੁਮਾਰ ਨੇ ਵਾਤਾਵਰਣ ਅਤੇ ਈਕੋ ਕਲੱਬ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ। ਇਹ ਪ੍ਰੋਗਰਾਮ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਅਤੇ ਮਨਿਸਟਰੀ ਆਫ ਇਨਵਾਇਰਨਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਈਕੋ ਕਲੱਬ ਦੇ ਸਮੂਹ ਮੈਂਬਰ ਡਾ. ਹਰਵਿੰਦਰ ਸਿੰਘ, ਡਾ. ਰਾਕੇਸ਼ ਕੁਮਾਰ, ਡਾ. ਊਸ਼ਾ ਜੈਨ, ਪ੍ਰੋ. ਅਮਨਦੀਪ ਕੌਰ ਅਤੇ ਪ੍ਰੋ. ਅਮਰਪ੍ਰੀਤ ਕੌਰ ਹਾਜ਼ਰ ਸਨ।

LEAVE A REPLY

Please enter your comment!
Please enter your name here