ਯੂਨੀਵਰਸਿਟੀ ਦੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦਾ ਹੋਇਆ ਜਨਰਲ ਇਜਲਾਸ

0
276

* ਕਰਮਚਾਰੀਆਂ ਦੀ ਮੰਗਾਂ ਪਹਿਲ ਦੇ ਤੌਰ ’ਤੇ ਹੱਲ ਹੋਣਗੀਆਂ-ਰਜ਼ਨੀਸ਼, ਹਰਵਿੰਦਰ
ਅੰਮ੍ਰਿਤਸਰ, (ਸੁਖਬੀਰ ਸਿੰਘ) -ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਾਇਜ਼ ਐਸੋਸੀਏਸ਼ਨ ਵੱਲੋਂ ਜਨਰਲ ਬਾਡੀ ਦੀ ਇਕੱਤਰਤਾ ਪ੍ਰਬੰਧਕੀ ਬਲਾਕ ਦੇ ਸਾਹਮਣੇ ਕਰਵਾਈ ਗਈ। ਇਕੱਤਰਤਾ ਦੀ ਸ਼ੁਰੂਆਤ ਕਰਦਿਆਂ ਸਕੱਤਰ ਸ੍ਰੀ ਰਜ਼ਨੀਸ਼ ਭਾਦਰਵਾਜ ਨੇ ਸਭ ਨੂੰ ‘‘ਜੀ ਆਇਆਂ’’ ਕਿਹਾ ਅਤੇ ਸਭ ਵੋਟਰਾਂ ਦਾ ਧੰਨਵਾਦ ਕਰਦਿਆਂ ਮੰਗ ਪੱਤਰ ਪੜ ਕੇ ਸੁਣਾਇਆ। ਜਿਸ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣਾ, ਸੁਰੱਖਿਆ ਵਿਭਾਗ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਖਾਲੀ ਪਾਈਆਂ ਅਸਾਮੀਆਂ ਤੇ ਪੱਕੇ ਕਰਵਾਉਣਾ, ਵੱਖ-ਵੱਖ ਕੇਡਰਾਂ ਦੀਆਂ ਰੁਕੀਆਂ ਹੋਈਆਂ ਪ੍ਰੋਮੋਸ਼ਨਾਂ ਸਬੰਧੀ ਚੈਨਲ ਬਣਾ ਕੇ ਜਲਦ ਲਾਗੂ ਕਰਵਾਉਣਾ, ਖਾਲੀ ਪਾਈਆਂ ਵੱਖ-ਵੱਖ ਅਸਾਮੀਆਂ ਤੇ ਵੱਧ ਤੋਂ ਵੱਧ ਨਵੀਂ ਭਰਤੀ ਕਰਵਾਉਣਾ, ਪ੍ਰਬੰਧਕੀ ਬਲਾਕ ਨੂੰ ਏਅਰ ਕੂਲ ਕਰਵਾ ਕੇ ਰੈਨੋਵੇਟ ਕਰਵਾਉਣਾ, Out sourcing ਬੰਦ ਕਰਵਾ ਕੇ ਉਨ੍ਹਾਂ ਹੀ ਕਰਮਚਾਰੀਆਂ ਨੂੰ ਅਸਾਮੀਆਂ ’ਤੇ ਪੱਕਾ ਕਰਵਾਉਣਾ, ਹਾਊਸ ਅਲਾਟਮੈਂਟ ਵਿੱਚ ਡੀ-ਬਾਰ ਹੋਏ ਕਰਮਚਾਰੀਆਂ ਦਾ ਨਾਮ ਦੁਬਾਰਾ ਲਿਸਟ ਵਿਚ ਸ਼ਾਮਲ ਕਰਵਾਉਣਾ, ਲਾਇਬ੍ਰੇਰੀ, ਪ੍ਰੈਸ, ਬਿਜਲੀ, ਹੈਲਥ, ਮੈਨਟੀਨੈਂਸ, ਸਪੋਰਟਸ, ਸਕਿਉਰਟੀ ਅਤੇ ਟੈਕਨੀਕਲ ਕੇਡਰ ਦੇ ਪ੍ਰੋਮੋਸ਼ਨ ਰੂਲ ਬਣਾਉਣਾ, ਪ੍ਰੈਸ ਵਿਭਾਗ ਦੇ ਕੋਰਟ ਕੇਸ ਜਿੱਤ ਚੁੱਕੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਪੋਸਟ ਤੇ ਪੱਕਾ ਕਰਵਾਉਣਾ, ਯੂਨੀਵਰਸਿਟੀ ਕਾਲਜਾਂ ਵਿਚ ਕੰਮ ਕਰਦੇ ਕਰਮਚਾਰੀਆਂ ਦੇ ਪ੍ਰੋਮੋਸ਼ਨ ਰੂਲ ਬਣਾਉਣੇ, ਰਿਵਰਟ ਹੋਏ 34 ਕਰਮਚਾਰੀਆਂ ਨੂੰ ਪੱਕੇ ਕਰਵਾਉਣਾ, ਤਰਸ ਤੇ ਆਧਾਰ ਤੇ ਨਿਯੁਕਤ ਕਰਮਚਾਰੀਆਂ ਦਾ ਇੱਕ ਸਾਲ ਦਾ ਆਰਜ਼ੀ ਪੀਰੀਅਡ ਪਦਉੱਨਤੀ ਲਈ ਗਿਣਵਾਉਣਾ, ਲਾਇਬ੍ਰੇਰੀ ਸਟਾਫ ਲਈ ਭਾਈ ਗੁਰਦਾਸ ਲਾਇਬ੍ਰੇਰੀ ਵਿਚ ਲਿਫਟ ਲਗਵਾਉਣਾ, ਜੋ ਸੇਵਾਦਾਰ/ਦਫਤਰੀ 20 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਹਨ ਨੂੰ 2400 ਦੀ ਥਾਂ 3200 ਗਰੇਡ ਪੇਅ ਦਿਵਾਉਣਾ, ਸਪੋਰਟਸ ਵਿਭਾਗ ਵਿਚ ਕੰਮ ਕਰ ਰਹੇ ਕੋਚਾਂ ਦਾ ਪ੍ਰੋਮੋਸ਼ਨਲ ਚੈਨਲ ਬਣਾਉਣਾ, ਯੂਨੀਵਰਸਿਟੀ ਵਸਨੀਕਾਂ ਦੀ ਸਮੱਸਿਆ ਸਮਝਦੇ ਹੋਏ ਹੋਰ ਨਵੀਆਂ ਰਿਹਾਇਸ਼ਾਂ ਦੀ ਤਿਆਰੀ, ਅਸਿਸਟੈਂਟ ਲਾਇਬ੍ਰੇਰੀਅਨ ਅਤੇ ਪ੍ਰੋਗਰਾਮਰਾਂ ਦੀ ਉਚੇਰੀ ਪਲੇਸਮੈਂਟ ਕਰਵਾਉਣਾ, ਹੈਲਥ ਸੈਂਟਰ ਵਿਚ ਕੰਮ ਕਰ ਰਹੇ ਸਾਟਫ ਫਾਰਮਾਸਿਸਟਾਂ, ਸਟਾਫ ਨਰਸਾਂ, ਸੀਨੀਅਰ ਮੈਡੀਕਲ ਲੈਬਾਟਰੀ ਟੈਕਨੀਸੀਅਨ, ਰੈਡੀਉਲੋਜਿਸਟ ਆਦਿ ਕਰਮਚਾਰੀਆਂ ਦੇ ਪ੍ਰੋਮੋਸ਼ਨ ਰੂਲ ਬਣਾ ਕੇ ਪੱਦ ਉੱਨਤੀ ਕਰਵਾਉਣੀ, ਯੂਨੀਵਰਸਿਟੀ ਵਿਖੇ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਵਾਉਣਾ, Pre submit of loan outstanding ਸਬੰਧੀ ਵਿਆਜ ਮੂਲ ਰਕਮ ਦੀ ਵਾਪਸੀ ਤੱਕ ਕਰਵਾਉਣਾ, 7P6/3P6 ਕਢਵਾਉਣ ਸਮੇਂ ਕੋਈ ਦਸਤਾਵੇਜ਼ ਨਾ ਲਗਾਉਣਾ, ਹੈਲਥ ਸੈਂਟਰ ਵਿਖੇ ਕੰਮ ਕਰ ਰਹੇ ਫਾਰਮਾਸਿਸਟਾਂ ਦੇ ਨਾਮ N4 ਕੁਆਟਰਾਂ ਲਈ ਸ਼ਾਮਲ ਕਰਨ ਬਾਰੇ, ਪ੍ਰੋਸੋਨਲ ਵਿਭਾਗ ਤੋਂ ਪੱਤਰ ਪ੍ਰਾਪਤ ਹੋਣ ਉਪਰੰਤ ਬਾਕੀ ਬਚੇ ਕੇਡਰਾਂ ਦੀਆਂ ਪ੍ਰੋਮੋਸ਼ਨਾਂ ਕਰਵਾਉਣਾ, ਕੈਂਪਸ ਵਿਚ ਰਹਿ ਰਹੇ ਕਰਮਚਾਰੀਆਂ ਦੇ ਘਰਾਂ ਦੇ ਬਿਜਲੀ ਰੇਟ ਸਲੇਬ ਵਾਈਜ਼ ਕਰਵਾ ਕੇ ਘੱਟ ਕਰਵਾਉਣੇ, ਕਰਮਚਾਰੀਆਂ ਲਈ ਕਾਰ, ਹਾਊਸ ਲੋਨ ਦੀ ਹੱਦ ਵਧਾਉਣੀ ਸਮੇਤ ਹੋਰ ਮੰਗਾਂ ਪ੍ਰਮੁੱਖਤਾ ਨਾਲ ਵਿਚਾਰੀਆਂ ਗਈਆਂ। ਉਨ੍ਹਾਂ ਨੇ ਸਾਲ 2021-22 ਦੀ ਚੋਣ ਕਰਵਾਉਣ ਲਈ ਨਿਯੁਕਤ ਰਿਟਰਨਿੰਗ ਅਫਸਰ ਪ੍ਰੋ. (ਡਾ.) ਸਤਨਾਮ ਸਿੰਘ ਦਿਓੁਲ ਦਾ ਧੰਨਵਾਦ ਵੀ ਕੀਤਾ ਅਤੇ ਪਿਛਲੇ ਸਾਲ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਉਨ੍ਹਾਂ ਵੱਲੋਂ ਏਸੇ ਤਰ੍ਹਾਂ ਹੀ ਸਹਿਯੋਗ ਮਿਲਦਾ ਰਹੇਗਾ। ਇਸ ਮੌਕੇ ਤੇ ਨਵੀਂ ਚੁਣੀ ਨਾਨ-ਟੀਚਿੰਗ ਐਸੋਸੀਏਸ਼ਨ ਦੇ ਅਹੁੱਦੇਦਾਰ ਸ੍ਰ. ਹਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਸ੍ਰ. ਰੇਸ਼ਮ ਸਿੰਘ ਮੀਤ ਪ੍ਰਧਾਨ, ਸ੍ਰੀ ਕੰਵਲਜੀਤ ਕੁਮਾਰ ਜੋਇੰਟ ਸਕੱਤਰ, ਡਾ. ਸੁਖਵਿੰਦਰ ਸਿੰਘ ਬਰਾੜ ਸਕੱਤਰ ਪਬਲਿਕ ਰਿਲੇਸ਼ਨ, ਸ੍ਰ. ਰਜਿੰਦਰ ਸਿੰਘ ਖਜ਼ਾਨਚੀ ਅਤੇ ਕਾਰਜਕਾਰਨੀ ਮੈਂਬਰ ਸ੍ਰੀਮਤੀ ਸਰਬਜੀਤ ਕੌਰ, ਸ੍ਰ. ਕੁਲਜਿੰਦਰ ਸਿੰਘ ਬੱਲ, ਸ੍ਰ. ਸਤਵੰਤ ਸਿੰਘ ਬਰਾੜ, ਸ੍ਰ. ਪਰਗਟ ਸਿੰਘ, ਸ੍ਰ. ਅਵਤਾਰ ਸਿੰਘ, ਸ੍ਰੀ ਭੋਮਾ ਰਾਮ, ਸ੍ਰ. ਮਨਪ੍ਰੀਤ ਸਿੰਘ, ਸ੍ਰ. ਸੁਰਜੀਤ ਸਿੰਘ ਰੰਧਾਵਾ, ਸ੍ਰ. ਗੁਰਪ੍ਰੀਤ ਸਿੰਘ, ਸ੍ਰੀ. ਤਰਸੇਮ ਸਿੰਘ ਨੇ ਯੂਨੀਵਰਸਿਟੀ ਕਰਮਚਾਰੀਆਂ ਦਾ ਵੋਟਾਂ ਲਈ ਧੰਨਵਾਦ ਕੀਤਾ ਅਤੇ ਪ੍ਰਣ ਲਿਆ ਕਿ ਉਹ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਰਮਚਾਰੀਆਂ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਵਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਜਗੀਰ ਸਿੰਘ ਸਹਾਇਕ ਰਜਿਸਟਰਾਰ ਨੇ ਵੀ ਯੂਨੀਵਰਸਿਟੀ ਕਰਮਚਾਰੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਪ੍ਰਧਾਨ ਸ੍ਰੀਮਤੀ ਹਰਵਿੰਦਰ ਕੌਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਉਹ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਦਾ ਯਤਨ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿਚ ਨਾਨ-ਟੀਚਿੰਗ ਕਰਮਚਾਰੀ ਅਤੇ ਅਧਿਕਾਰੀ ਹਾਜ਼ਰ ਸਨ ।

LEAVE A REPLY

Please enter your comment!
Please enter your name here