ਨਵਾਂਸ਼ਹਿਰ ਦੇ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਕੁਲਵਿੰਦਰ ਸਿੰਘ ਸਰਾਏ ਦੀ ਆਮਦ ‘ਤੇ ਹੋਈ ਇਕੱਤਰਤਾ
ਵਾਲਸਾਲ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਯੂਰਪੀ ਪੰਜਾਬੀ ਸੱਥ ਵਾਲਸਾਲ ਵੱਲੋਂ ਨਵਾਂਸ਼ਹਿਰ ਦੇ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਕੁਲਵਿੰਦਰ ਸਿੰਘ ਸਰਾਏ ਦੀ ਆਮਦ ‘ਤੇ ਵਿਸ਼ੇਸ਼ ਅਦਬੀ ਇਕੱਤਰਤਾ ਕਰਵਾਈ ਗਈ। ਸੱਥ ਦੇ ਮੁੱਖ ਸੇਵਾਦਾਰ ਮੋਤਾ ਸਿੰਘ ਸਰਾਏ ਦੇ ਗ੍ਰਹਿ ਵਿਖੇ ਦੂਰ ਦੁਰਾਡੇ ਤੋਂ ਧਾਰਮਿਕ, ਕਾਰੋਬਾਰੀ, ਸਮਾਜਸੇਵੀ ਅਦਾਰਿਆਂ ਨਾਲ ਸਬੰਧਤ ਸਖਸ਼ੀਅਤਾਂ ਦੇ ਨਾਲ ਲੇਖਕ ਭਾਈਚਾਰੇ ਵੱਲੋਂ ਵੀ ਸ਼ਿਰਕਤ ਕੀਤੀ ਤਾਂ ਕਿ ਪੰਜਾਬੀ ਸੱਥ ਦੀਆਂ ਪੰਜਾਬ ਵਿੱਚ ਸਰਗਰਮੀਆਂ ਦੇ ਮੁੱਖ ਸੂਤਰਧਾਰ ਬਣਦੇ ਆ ਰਹੇ ਕੁਲਵਿੰਦਰ ਸਿੰਘ ਸਰਾਏ ਜੀ ਨੂੰ ਖੁਸ਼ਆਮਦੀਦ ਕਿਹਾ ਜਾ ਸਕੇ। ਸਮਾਗਮ ਦੀ ਸ਼ੁਰੂਆਤ ਦੌਰਾਨ ਮੋਤਾ ਸਿੰਘ ਸਰਾਏ ਵੱਲੋਂ ਹਾਜਰੀਨ ਦਾ ਸਵਾਗਤ ਕਰਦਿਆਂ ਕੁਲਵਿੰਦਰ ਸਿੰਘ ਸਰਾਏ ਦੇ ਕਾਰਜਾਂ ਸੰਬੰਧੀ ਚਾਨਣਾ ਪਾਇਆ। ਇਸ ਉਪਰੰਤ ਨਛੱਤਰ ਸਿੰਘ ਭੋਗਲ, ਸੰਜੀਵ ਕੁਮਾਰ ਭਨੋਟ, ਡਾ. ਹਰੀਸ਼ ਮਲਹੋਤਰਾ, ਸ਼ਗੁਫ਼ਤਾ ਗਿੰਮੀ ਲੋਧੀ, ਸਹਿਬਾਜ਼ ਲੋਧੀ, ਮੰਗਤ ਰਾਏ ਭਾਰਦਵਾਜ, ਜਸਮੇਰ ਸਿੰਘ ਹੋਠੀ, ਰਾਏ ਮਹਿੰਦਰ ਸਿੰਘ, ਬਲਵਿੰਦਰ ਸਿੰਘ ਚਾਹਲ, ਵਰਿੰਦਰ ਢਡਵਾਲ, ਰਵਿੰਦਰ ਸਿੰਘ ਕੁੰਦਰਾ, ਕੁਲਵੰਤ ਸਿੰਘ ਢੇਸੀ, ਅਮਰੀਕ ਸਿੰਘ ਕੂਨਰ, ਕੁਲਵਿੰਦਰ ਸਿੰਘ, ਧਰਮ ਚੰਦ ਮਹੇ, ਸਕਾਟਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਮਨਦੀਪ ਖੁਰਮੀ ਹਿੰਮਤਪੁਰਾ, ਲਾਭ ਗਿੱਲ ਦੋਦਾ ਸਕਾਟਲੈਂਡ, ਅਮਰੀਕ ਸਿੰਘ ਧੌਲ, ਜਰਨੈਲ ਸਿੰਘ ਪਰਭਾਕਰ, ਅਰਜਿੰਦਰ ਸਿੰਘ ਕੋਵੈਂਟਰੀ, ਰੁਪਿੰਦਰਜੀਤ ਕੌਰ ਕੋਵੈਂਟਰੀ, ਬੀਬੀ ਸ਼੍ਰੀਮਤੀ ਹੋਠੀ ਜੀ, ਰਣਜੀਤ ਸਿੰਘ ਸਿੱਧੂ, ਢਾਡੀ ਤਜਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਭੋਗਲ, ਜਸਵੀਰ ਸਿੰਘ ਬਚਰਾ, ਜੱਥੇਦਾਰ ਮੋਤਾ ਸਿੰਘ ਢੇਸੀ ਨਿਹੰਗ ਸਿੰਘ, ਸ਼ਰਨਜੀਤ ਕੌਰ ਢੇਸੀ, ਮਹਿੰਦਰ ਸਿੰਘ ਦਿਲਬਰ, ਮਾਸਟਰ ਕਰਮ ਸਿੰਘ ਸੰਧੂ, ਹਰਜਿੰਦਰ ਕੌਰ ਸੰਧੂ, ਡਾ: ਤਰਵਿੰਦਰ ਪਾਲ ਸਿੰਘ, ਸ੍ਰੀਮਤੀ ਬਲਜੀਤ ਕੌਰ ਸਰਾਏ, ਮਨਜੀਤ ਸਿੰਘ ਕਟਾਣਾ ਆਦਿ ਨੇ ਸਮਾਗਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਸਮੇਂ ਭਾਸ਼ਾ ਵਿਗਿਆਨੀ ਮੰਗਤ ਰਾਏ ਭਾਰਦਵਾਜ ਦੇ ਜਨਮਦਿਨ ਦਾ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ ਗਈ।