ਯੂ ਐਸ ਕੈਪੀਟਲ ਦੇ ਕੋਲ ਬੇਸਬਾਲ ਬੈਟ ਲੈ ਕੇ ਜਾ ਰਹੀ ਔਰਤ ਦੁਆਰਾ ਪੁਲਿਸ ਅਧਿਕਾਰੀ ਉੱਤੇ ਹਮਲਾ

0
300

ਵਾਸ਼ਿੰਗਟਨ, ਡੀ.ਸੀ, (ਰਾਜ ਗੋਗਨਾ)-ਕੈਪੀਟਲ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ੁੱਕਰਵਾਰ ਸਵੇਰੇ ਵਾਸ਼ਿੰਗਟਨ ਵਿੱਚ ਫਸਟ ਸਟਰੀਟ ਐਸਡਬਲਯੂ ਦੇ ਨਾਲ ਇੱਕ ਬੇਸਬਾਲ ਬੈਟ ਲੈ ਕੇ ਜਾ ਰਹੀ ਇੱਕ ਔਰਤ ਦੁਆਰਾ ਇੱਕ ਅਮਰੀਕੀ ਕੈਪੀਟਲ ਪੁਲਿਸ ਅਧਿਕਾਰੀ ਉੱਤੇ ਹਮਲਾ ਕੀਤਾ ਗਿਆ। ਇਹ ਘਟਨਾ ਸਵੇਰੇ 9:30 ਵਜੇ ਦੇ ਕਰੀਬ ਵਾਪਰੀ। ਜਦੋਂ ਪੁਲਿਸ ਔਰਤ ਦੇ ਕੋਲ ਪਹੁੰਚੀ ਤਾਂ ਉਹ ਗੁੱਸੇ ਵਿੱਚ ਆ ਗਈ ਅਤੇ ਆਪਣਾ ਬੈਟ ਚੁੱਕਿਆ। ਕੈਪੀਟਲ ਪੁਲਿਸ ਦੇ ਅਨੁਸਾਰ, ਅਧਿਕਾਰੀਆਂ ਨੇ ਉਸ ਤੋਂ ਬੈਟ ਲੈਣ ਦੀ ਕੋਸ਼ਿਸ਼ ਕੀਤੀ, ਅਤੇ ਝਗੜੇ ਦੌਰਾਨ ਉਸ ਨੇ ਇੱਕ ਅਧਿਕਾਰੀ ਨੂੰ ਚੱਕ ਲਿਆ। ਪੁਲਿਸ ਨੇ ਇਸ ਔਰਤ ਦੀ ਪਛਾਣ 25 ਸਾਲਾ ਓਲੀਵੀਆ ਰੋਮੇਰੋ ਵਜੋਂ ਕੀਤੀ ਹੈ।

LEAVE A REPLY

Please enter your comment!
Please enter your name here