ਯੂ ਕੇ: ਆਰਵੈਨ ਤੂਫਾਨ ਨੇ 3 ਲੋਕਾਂ ਦੀ ਲਈ ਜਾਨ, ਹਜਾਰਾਂ ਘਰ ਬਿਜਲੀ ਸਪਲਾਈ ਤੋਂ ਹੋਏ ਵਾਂਝੇ

0
583

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਬਰਤਾਨੀਆ ਵਿੱਚ ਆਰਵੈਨ ਤੂਫਾਨ ਨੇ ਕਹਿਰ ਮਚਾਇਆ ਹੋਇਆ ਹੈ। 100 ਮੀਲ ਪ੍ਰਤੀ ਘੰਟਾ ਦੀ ਰਫਤਾਰ ਵਾਲੀਆਂ ਤੇਜ਼ ਹਵਾਵਾਂ ਤੇ ਹੱਡ ਚੀਰਵੀਂ ਠੰਢ ਆਪਣਾ ਅਸਰ ਦਿਖਾਈ ਰਹੀ ਹੈ। ਇਮਾਰਤਾਂ ਦੇ ਨੁਕਸਾਨੇ ਜਾਣ ਦੀਆਂ ਮੰਦਭਾਗੀਆਂ ਖਬਰਾਂ ਆ ਰਹੀਆਂ ਹਨ। ਉੱਤਰੀ ਆਇਰਲੈਂਡ ਵਿੱਚ ਇੱਕ ਹੈੱਡਟੀਚਰ ਦੀ ਕਾਰ ਉੱਪਰ ਦਰੱਖਤ ਡਿੱਗਣ ਕਾਰਨ ਮੌਤ ਹੋਣ ਦੀ ਖਬਰ ਹੈ। ਇਸੇ ਤਰ੍ਹਾਂ ਹੀ ਕੰਬਰੀਆ ਖੇਤਰ ਵਿੱਚ ਵੀ ਲੈਨਕਾਸਟਰ ਦੇ ਇੱਕ ਵਿਅਕਤੀ ਦੀ ਵੀ ਦਰੱਖਤ ਦੀ ਲਪੇਟ ਵਿੱਚ ਆਉਣ ਕਾਰਨ ਜਾਨ ਚਲੀ ਗਈ। ਤੀਜੇ ਵਿਅਕਤੀ ਦੀ ਮੌਤ ਐਬਰਡੀਨਸ਼ਾਇਰ ਵਿੱਚ ਹੋਈ ਹੈ, ਜਿੱਥੇ ਉਸ ਦੀ ਕਾਰ ਦਰੱਖਤ ਨਾਲ ਟਕਰਾ ਗਈ ਸੀ। ਇਸ ਤੂਫਾਨ ਨਾਲ ਦੇਸ਼ ਭਰ ਵਿੱਚ ਬਿਜਲਈ ਸਪਲਾਈ ਵੀ ਵੱਡੀ ਪੱਧਰ ‘ਤੇ ਪ੍ਰਭਾਵਿਤ ਹੋਈ ਹੈ। ਇਕੱਲੇ ਸਕਾਟਲੈਂਡ ਦੇ ਹੀ ਐਬਰਡੀਨਸ਼ਾਇਰ, ਐਂਗਸ, ਪਰਥਸ਼ਾਇਰ ਤੇ ਮੋਰੇ ਕੋਸਟ ਦੇ ਲਗਭਗ 80000 ਘਰ ਬਿਜਲੀ ਤੋਂ ਸੱਖਣੇ ਹੋਏ ਦੱਸੇ ਜਾਂਦੇ ਹਨ। ਵੇਲਜ਼ ਵਿੱਚ ਵੀ ਲਗਭਗ 13000 ਘਰਾਂ ਦੀ ਬਿਜਲਈ ਸਪਲਾਈ ਪ੍ਰਭਾਵਿਤ ਹੋਣ ਦੀ ਖਬਰ ਹੈ। ਮੌਸਮ ਵਿਭਾਗ ਨੇ ਆਮ ਲੋਕਾਂ ਨੂੰ ਲੰਮੇ ਤੇ ਬੇਲੋੜੇ ਸਫਰ ਨਾ ਕਰਨ ਦੀ ਤਾਕੀਦ ਕੀਤੀ ਹੈ।

LEAVE A REPLY

Please enter your comment!
Please enter your name here