ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)-ਸੈਂਟਰਲ ਲੰਡਨ ਦੇ ਬਾਹਰ ਵੇਲਜ਼ ਦੀ ਇੱਕ ਸੜਕ ਦੇ ਕਿਨਾਰੇ ਦਹਾਕਿਆਂ ਤੋਂ ਮੌਜੂਦ 23 ਘਰਾਂ ਦੀ ਕਤਾਰ ਨੂੰ ਪ੍ਰਦੂਸ਼ਣ ਖਾਸ ਕਰਕੇ ਨਾਈਟ੍ਰੋਜਨ ਡਾਈਆਕਸਾਈਡ ਦਾ ਪੱਧਰ ਵਧਣ ਕਾਰਨ ਢਾਹਿਆ ਗਿਆ ਹੈ। ਇਹਨਾਂ ਘਰਾਂ ਵਿੱਚ ਸਾਲਾਂ ਤੋਂ ਰਹਿੰਦੇ ਵਸਨੀਕ ਆਪਣੇ ਘਰਾਂ ਦੇ ਢਾਹੇ ਜਾਣ ਕਾਰਨ ਉਦਾਸ ਸਨ ਪਰ ਉਹ ਆਪਣੀ ਸਿਹਤ ਲਈ ਵੀ ਚਿੰਤਤ ਸਨ। ਵੈਲਜ਼ ਸਰਕਾਰ ਦੁਆਰਾ ਵਸਨੀਕਾਂ ਨੂੰ ਉਨ੍ਹਾਂ ਦੇ ਘਰ ਛੱਡਣ ਲਈ 6 ਮਿਲੀਅਨ ਪੌਂਡ ਦਾ ਸਮਝੌਤਾ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਇਸ ਸੜਕ ‘ਤੇ ਹਰ ਰੋਜ਼ ਤਕਰੀਬਨ 21,000 ਵਾਹਨਾਂ ਗੁਜਰਦੇ ਸਨ ਅਤੇ ਉਹਨਾਂ ਦੇ ਧੂੰਏਂ ਕਾਰਨ ਪ੍ਰਦੂਸ਼ਨ ਦਾ ਪੱਧਰ ਵਧ ਗਿਆ ਸੀ, ਜੋ ਕਿ ਸਿਹਤ ਲਈ ਹਾਨੀਕਾਰਕ ਸੀ। ਜਦਕਿ ਇਹਨਾਂ ਘਰਾਂ ਵਿੱਚ ਰਹਿ ਰਹੇ ਲੋਕ ਸਾਹ ਅਤੇ ਹੋਰ ਸਮੱਸਿਆਵਾਂ ਦਾ ਵੀ ਸਾਹਮਣਾ ਕਰ ਰਹੇ ਹਨ। ਮਾਹਿਰਾਂ ਨੂੰ ਉਮੀਦ ਹੈ ਕਿ ਘਰ ਢਾਹੁਣ ਨਾਲ ਸੜਕ ਦਾ ਇੱਕ ਪਾਸਾ ਖੁੱਲ੍ਹ ਜਾਵੇਗਾ, ਜਿਸ ਨਾਲ ਪ੍ਰਦੂਸ਼ਣ ਦੀ ਵੀ ਘੱਟ ਪੈਦਾਵਾਰ ਹੋਵੇਗੀ। ਇਹ ਘਰ ਢਾਹੁਣ ਦਾ ਕੰਮ ਮਈ ਵਿੱਚ ਸ਼ੁਰੂ ਹੋਣਾ ਸੀ ਪਰ ਕੋਵਿਡ ਮਹਾਂਮਾਰੀ ਕਰਕੇ ਇਸ ਵਿੱਚ ਦੇਰੀ ਹੋ ਗਈ।
Boota Singh Basi
President & Chief Editor