ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)-ਯੂਕੇ ਦੇ ਇੱਕ ਕਲਾਕਾਰ ਬੈਂਕਸੀ ਦੀ ਪੇਂਟਿੰਗ ਨੂੰ ਨਿਲਾਮੀ ਵਿੱਚ ਕੁੱਲ 18.5 ਮਿਲੀਅਨ ਪੌਂਡ ਵਿੱਚ ਖਰੀਦਿਆ ਗਿਆ ਹੈ। ਯੂਕੇ ਦੇ ਇਸ ਕਲਾਕਾਰ ਦੀ ਇਹ ਪੇਂਟਿੰਗ ਜਿਸਨੂੰ ‘ਲਵ ਇਜ਼ ਇਨ ਦ ਬਿਨ’ ਕਿਹਾ ਜਾਂਦਾ ਹੈ ਨੂੰ ਸੋਥਬੀ ਦੁਆਰਾ ਵੀਰਵਾਰ ਨੂੰ 16 ਮਿਲੀਅਨ ਪੌਂਡ ਵਿੱਚ ਵੇਚਿਆ ਗਿਆ ਅਤੇ ਪ੍ਰੀਮੀਅਮ ਸਮੇਤ, ਖਰੀਦਦਾਰ ਨੇ ਇਸ ਲਈ ਕੁੱਲ 18.5 ਮਿਲੀਅਨ ਪੌਂਡ ਦਾ ਭੁਗਤਾਨ ਕੀਤਾ। ਨਿਲਾਮੀ ਘਰ ਅਨੁਸਾਰ ਇਹ ਕੀਮਤ ਬੈਂਕਸੀ ਲਈ ਇੱਕ ਰਿਕਾਰਡ ਹੈ, ਜੋ ਦੁਨੀਆ ਭਰ ਦੀਆਂ ਕੰਧਾਂ ‘ਤੇ ਤਸਵੀਰਾਂ ਬਨਾਉਣ ਲਈ ਜਾਣਿਆ ਜਾਂਦਾ ਹੈ। ਉਸਦੀ ਪੇਂਟਿੰਗ, ਅਸਲ ਵਿੱਚ ਜਿਸਦਾ ਸਿਰਲੇਖ ‘ਗਰਲ ਵਿਦ ਬੈਲੂਨ‘ ਸੀ, ਇਸੇ ਨਿਲਾਮੀ ਘਰ ਵਿੱਚ 2018 ਵਿੱਚ 1.1 ਮਿਲੀਅਨ ਪੌਂਡ ਵਿੱਚ ਵੇਚੀ ਗਈ ਸੀ। ਇਸ ਕੈਨਵਸ ਪੇਂਟਿੰਗ ਵਿੱਚ ਇੱਕ ਛੋਟਾ ਬੱਚਾ ਦਿਲ ਦੇ ਆਕਾਰ ਦੇ ਲਾਲ ਗੁਬਾਰੇ ਵੱਲ ਵਧਦਾ ਦਿਖਾਇਆ ਗਿਆ ਹੈ। ਇਹ ਇੱਕ ਤਸਵੀਰ ਸੀ ਜੋ ਅਸਲ ਵਿੱਚ 2002 ਵਿੱਚ ਪੂਰਬੀ ਲੰਡਨ ਦੀ ਇੱਕ ਕੰਧ ਉੱਤੇ ਲੱਗੀ ਹੋਈ ਸੀ। ਜਿਸ ਵਿੱਚ ਬੈਂਕਸੀ ਦੁਆਰਾ ਕੁੱਝ ਬਦਲਾਅ ਕਰਕੇ ਇਸਨੂੰ ਨਵੇਂ ਨਾਮ ਹੇਠ ਦੁਬਾਰਾ ਨਿਲਾਮ ਕੀਤਾ ਗਿਆ ਹੈ।
Boota Singh Basi
President & Chief Editor