ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)-ਯੂਕੇ ਵਿੱਚ ਕਿਸ਼ਤੀਆਂ ਰਾਹੀਂ ਇੰਗਲਿਸ਼ ਚੈੱਨਲ ਪਾਰ ਕਰਕੇ ਦਾਖਲ ਹੋਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਕਮੀ ਨਹੀਂ ਹੋ ਰਹੀ ਹੈ। ਪੁਲਿਸ ਅਨੁਸਾਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ 1,100 ਤੋਂ ਵੱਧ ਲੋਕਾਂ ਨੇ ਛੋਟੀਆਂ ਕਿਸ਼ਤੀਆਂ ਰਾਹੀਂ ਇੰਗਲਿਸ਼ ਚੈੱਨਲ ਨੂੰ ਪਾਰ ਕੀਤਾ। ਇਸੇ ਦੌਰਾਨ ਫਰਾਂਸ ਨੇ ਬ੍ਰਿਟੇਨ ’ਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਵਾਅਦਾ ਕੀਤੇ ਗਏ ਫੰਡ ਮੁਹੱਈਆ ਕਰਵਾਉਣ ਵਿੱਚ ਅਸਫਲ ਰਹਿਣ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਰਿਪੋਰਟਾਂ ਅਨੁਸਾਰ 624 ਲੋਕ ਸ਼ੁੱਕਰਵਾਰ ਨੂੰ ਛੋਟੀਆਂ ਕਿਸ਼ਤੀਆਂ ਵਿੱਚ ਯੂਕੇ ਪਹੁੰਚੇ ਅਤੇ 491 ਲੋਕਾਂ ਨੇ ਸ਼ਨੀਵਾਰ ਨੂੰ ਆਪਣੀ ਯਾਤਰਾ ਕੀਤੀ। ਸ਼ਨੀਵਾਰ ਨੂੰ ਫਰਾਂਸ ਦੇ ਗ੍ਰਹਿ ਮੰਤਰੀ, ਗੇਰਾਲਡ ਡਾਰਮਾਨਿਨ ਨੇ ਕਿਹਾ ਕਿ ਬ੍ਰਿਟੇਨ ਨੇ 55 ਮਿਲੀਅਨ ਪੌਂਡ ਦੇ ਸਮਝੌਤੇ ਚੋਂ ਇੱਕ ਯੂਰੋ ਦਾ ਵੀ ਭੁਗਤਾਨ ਨਹੀਂ ਕੀਤਾ ਹੈ। ਅੰਕੜਿਆਂ ਅਨੁਸਾਰ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 18,000 ਤੋਂ ਵੱਧ ਲੋਕ ਛੋਟੀਆਂ ਕਿਸ਼ਤੀਆਂ ’ਤੇ ਸਵਾਰ ਹੋਕੇ ਯੂਕੇ ਪਹੁੰਚਣ ਵਿੱਚ ਸਫਲ ਹੋਏ ਹਨ।
Boota Singh Basi
President & Chief Editor