ਯੂ ਕੇ ਵਿਚ ਮਹਿੰਗਾਈ ਦਰ ’ਚ ਇੱਕ ਦਹਾਕੇ ਤੋਂ ਵੱਧ ਸਮੇਂ ਵਿਚ ਹੋਇਆ ਸਭ ਤੋਂ ਵੱਧ ਵਾਧਾ

0
876

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) -ਮੌਜੂਦਾ ਸਮੇਂ ਦੁਨੀਆਂ ਦੇ ਹਰ ਦੇਸ਼ ਵਿੱਚ ਵਧ ਰਹੀ ਮਹਿੰਗਾਈ ਲੋਕਾਂ ਦਾ ਲੱਕ ਤੋੜ ਰਹੀ ਹੈ। ਯੂ ਕੇ ਵੀ ਮਹਿੰਗਾਈ ਦੀ ਇਸ ਮਾਰ ਤੋਂ ਬਚ ਨਹੀਂ ਸਕਿਆ ਹੈ। ਪੈਟਰੋਲ, ਕੱਪੜਿਆਂ ਅਤੇ ਖਾਣ-ਪੀਣ ਦੀਆਂ ਕੀਮਤਾਂ ਵਿੱਚ ਵਾਧੇ ਨੇ ਯੂ ਕੇ ਦੀ ਮਹਿੰਗਾਈ ਦਰ ਨੂੰ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਇਸ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਾਇਆ ਹੈ। ਨੈਸ਼ਨਲ ਸਟੈਟਿਸਟਿਕਸ ਦੇ ਦਫ਼ਤਰ ਦੇ ਅਨੁਸਾਰ ਮਹਿੰਗਾਈ ਦੀ ਦਰ ਅਕਤੂਬਰ ਵਿੱਚ 4.2% ਤੋਂ ਵਧ ਕੇ ਨਵੰਬਰ ਵਿੱਚ 5.1% ਦਰਜ਼ ਕੀਤੀ ਗਈ ਹੈ। ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ (ONS) ਦੇ ਮੁੱਖ ਅਰਥ ਸ਼ਾਸਤਰੀ, ਗ੍ਰਾਂਟ ਫਿਟਜ਼ਨਰ ਨੇ ਦੱਸਿਆ ਕਿ ਕੀਮਤਾਂ ਵਿੱਚ ਵਾਧੇ ਕਾਰਨ ਹਰ ਵਰਗ ਪ੍ਰਭਾਵਿਤ ਹੋਇਆ ਹੈ। ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਪੈਟਰੋਲ ਦੀਆਂ ਔਸਤ ਕੀਮਤਾਂ ਪਹਿਲਾਂ ਨਾਲੋਂ ਵੱਧ ਗਈਆਂ ਹਨ। ਕੱਪੜੇ, ਭੋਜਨ ਦੀਆਂ ਕੀਮਤਾਂ ਵਿੱਚ ਵਾਧੇ ਦੇ ਨਾਲ, ਸੈਕਿੰਡ ਹੈਂਡ ਕਾਰਾਂ ਅਤੇ ਤੰਬਾਕੂ ਡਿਊਟੀ ਵਿੱਚ ਵਾਧੇ ਨੇ ਵੀ ਇਸ ਮਹੀਨੇ ਮਹਿੰਗਾਈ ਨੂੰ ਵਧਾਉਣ ਵਿੱਚ ਮਦਦ ਕੀਤੀ। ਨਵੇਂ ਅੰਕੜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਮੁਦਰਾਸਫੀਤੀ ਦੇ ਪ੍ਰਚੂਨ ਮੁੱਲ ਸੂਚਾਂਕ ਮਾਪ 30 ਸਾਲਾਂ ਤੋਂ ਵੱਧ ਸਮੇਂ ਲਈ ਇਸ ਦੇ ਉੱਚੇ ਪੱਧਰ ’ਤੇ ਪਹੁੰਚ ਗਏ ਹਨ ਜੋ ਕਿ ਪਿਛਲੇ ਮਹੀਨੇ 7.1% ਤੱਕ ਪਹੁੰਚ ਗਏ। ਅੰਕੜਿਆਂ ਅਨੁਸਾਰ ਪੈਟਰੋਲ ਦੀਆਂ ਕੀਮਤਾਂ ਪਿਛਲੇ ਮਹੀਨੇ ਸਭ ਤੋਂ ਵੱਧ 145.8 ਪੀ ਪ੍ਰਤੀ ਲੀਟਰ ਰਿਕਾਰਡ ਕੀਤੀਆਂ ਗਈਆਂ ਜਦੋਂ ਕਿ ਨਵੀਆਂ ਮੋਟਰਾਂ ਦੀ ਘਾਟ ਕਾਰਨ ਵਰਤੀਆਂ ਗਈਆਂ ਪੁਰਾਣੀਆਂ ਕਾਰਾਂ ਦੀ ਕੀਮਤ ਵੀ ਵੱਧ ਗਈ ਹੈ।

LEAVE A REPLY

Please enter your comment!
Please enter your name here