ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਯੂਕੇ ਸਰਕਾਰ ਦੁਆਰਾ ਭਵਿੱਖ ਵਿੱਚ ਕੋਰੋਨਾ ਵਾਇਰਸ ਤੋ ਸੁਰੱਖਿਆ ਪ੍ਰਦਾਨ ਕਰਨ ਲਈ ਅਗਲੇ ਦੋ ਸਾਲਾਂ ਵਿੱਚ ਸੰਭਾਵੀ ਬੂਸਟਰ ਮੁਹਿੰਮਾਂ ਲਈ ਕੋਵਿਡ -19 ਟੀਕੇ ਦੀਆਂ ਲੱਖਾਂ ਖੁਰਾਕਾਂ ਸੁਰੱਖਿਅਤ ਕੀਤੀਆਂ ਗਈਆਂ ਹਨ। ਕੁੱਝ ਸਿਹਤ ਵਿਗਿਆਨੀਆਂ ਅਨੁਸਾਰ ਕੋਵਿਡ -19 ਨੂੰ ਦੂਰ ਰੱਖਣ ਲਈ ਟੀਕਾਕਰਨ ਮੁਹਿੰਮਾਂ ਦੀ ਜ਼ਰੂਰਤ ਹੋਵੇਗੀ। ਇਸ ਸਬੰਧੀ ਸਰਕਾਰ ਨੇ ਘੋਸ਼ਣਾ ਕਰਦਿਆਂ ਦੱਸਿਆ ਹੈ 114 ਮਿਲੀਅਨ ਮੋਡਰਨਾ ਅਤੇ ਫਾਈਜ਼ਰ ਦੀਆਂ ਖੁਰਾਕਾਂ ਲਈ ਸੌਦਿਆਂ ‘ਤੇ ਹਸਤਾਖਰ ਕੀਤੇ ਹਨ ਜੋ ਕਿ 2022 ਅਤੇ 2023 ਵਿੱਚ ਪ੍ਰਦਾਨ ਕੀਤੀਆਂ ਜਾਣਗੀਆਂ। ਯੂਕੇ ਦੇ ਸਿਹਤ ਸਕੱਤਰ ਸਾਜਿਦ ਜਾਵਿਦ ਅਨੁਸਾਰ ਇਹ ਵੈਕਸੀਨ ਸੌਦੇ ਦੇਸ਼ ਦੇ ਵੈਕਸੀਨ ਪ੍ਰੋਗਰਾਮ ਦਾ ‘‘ਭਵਿੱਖ ਦਾ ਸਬੂਤ’’ ਹੈ। ਇਹਨਾਂ ਵਿੱਚ ਮੋਡਰਨਾ ਵੈਕਸੀਨ ਦੀਆਂ 60 ਮਿਲੀਅਨ ਵਾਧੂ ਖੁਰਾਕਾਂ ਅਤੇ 54 ਮਿਲੀਅਨ ਹੋਰ ਫਾਈਜਰ ਵੈਕਸੀਨ ਦੀਆਂ ਖੁਰਾਕਾਂ ਸ਼ਾਮਲ ਹਨ। ਯੂਕੇ ਵਿੱਚ ਕੋਰੋਨਾ ਟੀਕਾਕਰਨ ਇੱਕ ਰਾਸ਼ਟਰੀ ਮਿਸ਼ਨ ਹੈ ਅਤੇ ਕੋਰੋਨਾ ਵਾਇਰਸ ਅਤੇ ਇਸਦੇ ਰੂਪਾਂ ਨਾਲ ਨਜਿੱਠਣ ਲਈ ਵੈਕਸੀਨ ਲਗਵਾਉਣਾ ਸਭ ਤੋਂ ਵਧੀਆ ਹਥਿਆਰ ਹੈ।
Boota Singh Basi
President & Chief Editor